ਕਾਕਰੋਚ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ, ਆਸ਼ੂਤੋਸ਼ ਰਾੰਕਾ ਤੇ ਸੌਰਵ ਦਾਲ ਨੂੰ ਦਿੱਲੀ ਏਅਰਪੋਰਟ ‘ਤੇ ਫਲਾਈਟ ਤੋਂ ਹੀ ਹਿਰਾਸਤ ਵਿਚ ਲੈ ਲਿਆ ਗਿਆ ਹੈ। ਇਸ ਮੌਕੇ CJP ਮੁਖੀ ਅਭਿਜੀਤ ਦੀਪਕੇ ਨੇ ਕਿਹਾ ਕਿ ਮੈਂ ਨਹੀਂ ਡਰਦਾ ਕਰ ਲਓ ਅਰੈਸਟ।
ਦੱਸ ਦੇਈਏ ਕਿ ਅੱਜ ਕਾਕਰੋਚ ਜਨਤਾ ਪਾਰਟੀ ਦਾ ਵੱਡਾ ਪ੍ਰਦਰਸ਼ਨ ਹੈ ਤੇ ਚੱਪੇ-ਚੱਪੇ ‘ਤੇ ਪੁਲਿਸ ਤਾਇਨਾਤ ਹੈ ਤੇ ਇਸ ਦੇ ਨਾਲ ਹੀ ਪ੍ਰਦਰਸ਼ਨ ਤੋਂ ਪਹਿਲਾਂ ਜੰਤਰ-ਮੰਤਰ ‘ਤੇ ਅਨਾਊਸਮੈਂਟਾਂ ਹੋ ਰਹੀਆਂ ਹਨ। ਪ੍ਰਦਰਸ਼ਨ ਨੂੰ ਲੈ ਕੇ ਜਿਥੇ ਦਿੱਲੀ ਵਿਚ ਸਖਤਾਈ ਨਜ਼ਰ ਆ ਰਹੀ ਹੈ ਤੇ ਚੈਕਿੰਗ ਵਿਚ ਬੀਤੇ 2 ਦਿਨਾਂ ਤੋਂ ਕੀਤੀ ਜਾ ਰਹੀ ਹੈ ਤੇ ਅੱਜ ਵੀ ਵੱਡੀ ਗਿਣਤੀ ਵਿਚ ਪੁਲਿਸ ਬਲ ਤਾਇਨਾਤ ਹੈ। ਲਗਭਗ 38 ਹਜ਼ਾਰ ਸੁਰੱਖਿਆ ਮੁਲਾਜ਼ਮ ਤਾਇਨਾਤ ਹਨ ਜਿਸ ਵਿਚ BSF ਜਵਾਨ ਵੀ ਸ਼ਾਮਲ ਹਨ। CJP ਵੱਲੋਂ ਅੱਜ ਜੰਤਰ-ਮੰਤਰ ‘ਤੇ ਵੱਡਾ ਪ੍ਰਦਰਸ਼ਨ ਕੀਤਾ ਜਾਣਾ ਹੈ। ਪਾਰਟੀ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਤੇ SIR ਰੋਕਣ ਦੀ ਮੰਗ ਕਰ ਰਹੀ ਹੈ। ਹਾਲਾਂਕਿ ਦਿੱਲੀ ਪੁਲਿਸ ਨੇ ਪ੍ਰਦਰਸ਼ਨ ਦੀ ਮਨਜ਼ੂਰੀ ਨਹੀਂ ਦਿੱਤੀ ਹੈ।
ਪ੍ਰਦਰਸ਼ਨਕਾਰੀ ਜੰਤਰ-ਮੰਤਰ, ਕਨਾਟ ਪਲੇਸ ‘ਤੇ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਪੁਲਿਸ ਪ੍ਰਦਰਸ਼ਨਕਾਰੀਆਂ ਨੂੰ ਹਟਾ ਰਹੀ ਹੈ ਤੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਰਹੀ ਹੈ। ਪ੍ਰਦਰਸ਼ਨ ਨੂੰ ਦੇਖਦੇ ਹੋਏ ਜੰਤਰ-ਮੰਤਰ, ਕਨਾਟ ਪਲੇਸ ਤੇ ਜਨਪਥ ਰੋਡ ਸਣੇ ਆਸ-ਪਾਸ ਦੇ ਇਲਾਕਿਆਂ ਵਿਚ ਸੁਰੱਖਿਆ ਵਧਾਈ ਗਈ ਹੈ। ਨਵੀਂ ਦਿੱਲੀ ਤੇ ਹਜਰਤ ਨਿਜਾਮੂਦੀਨ ਸਟੇਸ਼ਨ ਆਉਣ ਵਾਲੀਆਂ 250 ਮੇਲ ਤੇ ਐਕਸਪ੍ਰੇਸ ਟ੍ਰੇਨਾਂ ਅੱਜ ਕੈਂਸਲ ਰਹਿਣਗੀਆਂ। 45 ਮੈਟ੍ਰੋ ਸਟੇਸ਼ਨ ਬੰਦ ਕੀਤੇ ਗਏ ਹਨ ਜਦੋਂ ਕਿ 10 ਡਿਟੇਂਸ਼ਨ ਸੈਂਟਰ ਬਣਾਏ ਗਏ ਹਨ। ਦੂਜੇ ਪਾਸੇ ਇੰਡੀਆ ਗੇਟ ਦੇ ਆਸ-ਪਾਸ 4 ਕਿਲੋਮੀਟਰ ਦਾਇਰੇ ਵਿਚ ਇੰਟਰਨੈੱਟ ਬੰਦ ਰਹੇਗਾ












