ਜਿਵੇ ਜਿਵੇ ਪੰਜਾਬ ਵਿਧਾਨ ਸਭਾ ਚੋਣਾਂ ਦੀ ਤਾਰੀਖ ਨੇੜੇ ਆ ਆ ਰਹੀ ਹੈ ਚੋਣ ਅਖਾੜਾ ਵੀ ਭਖਦਾ ਜਾ ਰਿਹਾ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਬਕਾ ਰਾਜ ਸਭਾ ਮੈਂਬਰ ਅਮਰਜੀਤ ਕੌਰ ਅਕਾਲੀ ਦਲ (ਬਾਦਲ) ਨੂੰ ਅਲਵਿਦਾ ਆਖ ਦਿੱਤਾ ਹੈ। ਅਮਰਜੀਤ ਕੌਰ ਭਾਜਪਾ ਵਿੱਚ ਸ਼ਾਮਲ ਹੋ ਗਈ ਹੈ। ਉਹ ਵੀਰਵਾਰ ਨੂੰ ਭਾਜਪਾ ਦੇ ਇੰਚਾਰਜ ਦੁਸ਼ਯੰਤ ਗੌਤਮ ਅਤੇ ਪਟਿਆਲਾ ਦੇ ਇੰਚਾਰਜ ਡਾ: ਅਰਵਿੰਦ ਸ਼ਰਮਾ ਦੀ ਅਗਵਾਈ ਹੇਠ ਪਾਰਟੀ ਵਿੱਚ ਸ਼ਾਮਲ ਹੋਏ।
ਦਸ ਦਈਏ ਕਿ ਅਮਰਜੀਤ ਕੌਰ 2009 ‘ਚ ਕਾਂਗਰਸ ਛੱਡ ਕੇ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ‘ਚ ਅਕਾਲੀ ਦਲ ‘ਚ ਸ਼ਾਮਲ ਹੋ ਗਈ ਸੀ। ਅਮਰਜੀਤ ਕੌਰ ਨੇ ਕਰੀਬ 12 ਸਾਲਾਂ ਬਾਅਦ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਹੈ। ਉਹ ਹੁਣ ਆਉਣ ਵਾਲੇ ਦਿਨਾਂ ਵਿੱਚ ਕੈਪਟਨ ਨਾਲ ਮੰਚ ਸਾਂਝਾ ਕਰਦੀ ਨਜ਼ਰ ਆ ਸਕਦੀ ਹੈ, ਕਿਉਂਕਿ ਕੈਪਟਨ ਦੀ ਪੰਜਾਬ ਲੋਕ ਕਾਂਗਰਸ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੇ ਨਾਲ ਗਠਜੋੜ ਕਰ ਚੁਕੀ ਹੈ।
----------- Advertisement -----------
ਸਾਬਕਾ ਰਾਜ ਸਭਾ ਮੈਂਬਰ ਅਮਰਜੀਤ ਕੌਰ ਭਾਜਪਾ ‘ਚ ਸ਼ਾਮਿਲ
Published on
----------- Advertisement -----------
----------- Advertisement -----------












