ਲੁਧਿਆਣਾ ਦੇ ਸ਼ਿੰਗਾਰ ਸਿਨੇਮਾ ਰੋਡ ਨੇੜੇ ਹਰਚਰਨ ਨਗਰ ਇਲਾਕੇ ‘ਚ ਪ੍ਰੇਮ ਸਬੰਧਾਂ ਨੂੰ ਲੈ ਕੇ ਗੰਭੀਰ ਵਿਵਾਦ ਸਾਹਮਣੇ ਆਇਆ ਹੈ। ਇਸ ਮਾਮਲੇ ‘ਚ 23 ਸਾਲਾ ਰੈਨਾ ਧੀਰ ਨੇ ਖ਼ੁਦਕੁਸ਼ੀ ਕਰਨ ਲਈ। ਦੂਜੇ ਪਾਸੇ, ਲੜਕੀ ਦੇ ਬੁਆਏਫ੍ਰੈਂਡ ਦਿਵਿਆਂਸ਼ੂ ਬੱਗਾ ਨਾਮਕ ਨੌਜਵਾਨ ਨੇ ਆਪਣੇ ਉੱਪਰ ਜਾਨਲੇਵਾ ਹਮਲਾ ਹੋਣ ਦੇ ਇਲਜ਼ਾਮ ਲਗਾਏ ਹਨ। ਮਾਮਲੇ ‘ਚ ਦੋਵਾਂ ਧਿਰਾਂ ਵੱਲੋਂ ਇੱਕ-ਦੂਜੇ ਖ਼ਿਲਾਫ਼ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਹਨ। ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਜਾਂਚ ਕੀਤੀ ਜਾ ਰਹੀ ਹੈ।
ਜਨਮਦਿਨ ਵਾਲੀ ਰਾਤ ਗਲੀ ‘ਚ ਬੁਲਾ ਕੇ ਹਮਲਾ ਕਰਨ ਦੇ ਇਲਜ਼ਾਮ
ਦਿਵਿਆਂਸ਼ੂ ਬੱਗਾ ਅਨੁਸਾਰ 2 ਨਵੰਬਰ ਨੂੰ ਉਸ ਦਾ ਜਨਮਦਿਨ ਸੀ। ਇਸ ਦੌਰਾਨ ਉਸ ਦੀ ਗਰਲਫ੍ਰੈਂਡ ਰੈਨਾ ਧੀਰ ਨੇ ਫੋਨ ਕਰਕੇ ਉਸ ਨੂੰ ਗਲੀ ‘ਚ ਬੁਲਾਇਆ ਸੀ। ਰਾਤ ਕਰੀਬ 12:30 ਵਜੇ ਜਦੋਂ ਉਹ ਉੱਥੇ ਪਹੁੰਚਿਆ ਤਾਂ ਪਹਿਲਾਂ ਤੋਂ ਮੌਜੂਦ ਕੁਝ ਲੋਕਾਂ ਨੇ ਉਸ ਨੂੰ ਘੇਰ ਲਿਆ। ਦਿਵਿਆਂਸ਼ੂ ਨੇ ਇਲਜ਼ਾਮ ਲਗਾਇਆ ਕਿ ਰੈਨਾ ਦੇ ਭਰਾ ਰੋਹਨ ਧੀਰ ਨੇ ਆਪਣੀ ਮਾਂ ਸੀਮਾ ਰਾਣੀ ਦੇ ਕਹਿਣ ‘ਤੇ ਉਸ ‘ਤੇ ਹਮਲਾ ਕਰਵਾਇਆ।
ਉਸ ਦੇ ਮੁਤਾਬਕ, 25 ਤੋਂ 30 ਨੌਜਵਾਨਾਂ ਨੇ ਉਸ ਦੀ ਥਾਰ ਗੱਡੀ ਨੂੰ ਘੇਰ ਕੇ ਇੱਟਾਂ ਤੇ ਪੱਥਰਾਂ ਨਾਲ ਹਮਲਾ ਕੀਤਾ। ਇਸ ਦੌਰਾਨ ਕਰੀਬ 15 ਤੋਂ 20 ਰਾਊਂਡ ਫਾਇਰਿੰਗ ਵੀ ਕੀਤੀ ਗਈ। ਉਸ ਨੇ ਦਾਅਵਾ ਕੀਤਾ ਕਿ ਗੋਲੀਆਂ ਲੱਗਣ ਕਾਰਨ ਗੱਡੀ ਦੇ ਟਾਇਰ ਨੁਕਸਾਨੇ ਗਏ ਸਨ, ਪਰ ਇਸ ਦੇ ਬਾਵਜੂਦ ਉਹ ਕਿਸੇ ਤਰ੍ਹਾਂ ਗੱਡੀ ਭਜਾ ਕੇ ਆਪਣੀ ਜਾਨ ਬਚਾਉਣ ‘ਚ ਕਾਮਯਾਬ ਰਿਹਾ। ਇਸ ਤੋਂ ਪਰੇਸ਼ਾਨ
ਦਿਵਿਆਂਸ਼ੂ ਨੇ ਦੱਸਿਆ ਕਿ ਦੋਵਾਂ ਪਰਿਵਾਰਾਂ ਵਿਚਾਲੇ ਪਹਿਲਾਂ ਤੋਂ ਜਾਣ-ਪਛਾਣ ਸੀ। ਦੋਵੇਂ ਪਰਿਵਾਰ ਅਕਸਰ ਖਾਟੂ ਸ਼ਿਆਮ ਦੇ ਦਰਸ਼ਨਾਂ ਲਈ ਜਾਂਦੇ ਸਨ। ਇਸੇ ਦੌਰਾਨ ਉਸ ਦੀ ਰੈਨਾ ਧੀਰ ਨਾਲ ਦੋਸਤੀ ਹੋਈ ਸੀ।
ਲੜਕੀ ਦੇ ਭਰਾ ਨੇ ਲਗਾਏ ਮਾਨਸਿਕ ਪ੍ਰੇਸ਼ਾਨ ਕਰਨ ਦੇ ਇਲਜ਼ਾਮ
ਦੂਜੇ ਪਾਸੇ, ਰੈਨਾ ਦੇ ਭਰਾ ਰੋਹਨ ਧੀਰ ਨੇ ਦਿਵਿਆਂਸ਼ੂ ਵੱਲੋਂ ਲਗਾਏ ਗਏ ਇਲਜ਼ਾਮ ਤੋਂ ਵੱਖਰਾ ਪੱਖ ਰੱਖਿਆ ਹੈ। ਉਸ ਨੇ ਦਾਅਵਾ ਕੀਤਾ ਕਿ ਉਸ ਦੀ ਭੈਣ ਪਿਛਲੇ ਤਿੰਨ ਮਹੀਨਿਆਂ ਤੋਂ ਦਿਵਿਆਂਸ਼ੂ ਕਾਰਨ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ। ਰੋਹਨ ਮੁਤਾਬਕ, ਦਿਵਿਆਂਸ਼ੂ ਵੱਲੋਂ ਗਲੀ ‘ਚ ਉਸ ਦੀ ਭੈਣ ਨੂੰ ਤੰਗ ਕੀਤਾ ਜਾਂਦਾ ਸੀ। ਪਰਿਵਾਰ ਨੇ ਕਈ ਵਾਰ ਉਸ ਨੂੰ ਤੇ ਉਸ ਦੇ ਰਿਸ਼ਤੇਦਾਰਾਂ ਨੂੰ ਅਜਿਹਾ ਕਰਨ ਤੋਂ ਰੋਕਿਆ, ਪਰ ਕੋਈ ਫ਼ਰਕ ਨਹੀਂ ਪਿਆ।












