ਪੰਜਾਬ ਦੇ ਬਟਾਲਾ ਸਥਿਤ ਇੱਕ ਰਿਜ਼ੋਰਟ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਨੇ ਅੱਜ ਸਵੇਰੇ ਕਰੀਬ 7 ਵਜੇ ਛਾਪੇਮਾਰੀ ਕੀਤੀ। ਈਡੀ ਦੀ ਟੀਮ ਵੱਲੋਂ ਰਿਜ਼ੋਰਟ ਅੰਦਰ ਜਾਂਚ ਜਾਰੀ ਹੈ। ਸੈਂਟਰਲ ਫੋਰਸ ਦੇ ਜਵਾਨਾਂ ਵੱਲੋਂ ਬਾਹਰ ਸਖ਼ਤ ਪਹਿਰਾ ਦਿੱਤਾ ਗਿਆ ਹੈ। ਰੇਡ ਕਿੰਨਾ ਸਮਾਂ ਚੱਲੇਗੀ ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਰਿਜ਼ੋਰਟ ਦੇ ਮਾਲੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਦੋਂ ਉਹ ਖਾਣਾ ਲੈ ਕੇ ਅੰਦਰ ਜਾ ਰਿਹਾ ਸੀ ਤਾਂ ਸੈਂਟਰਲ ਫੋਰਸਿਸ ਦੇ ਜਵਾਨ ਨੇ ਉਹਨਾਂ ਨੂੰ ਇਹ ਕਹਿ ਕੇ ਰੋਕ ਦਿੱਤਾ ਕਿ ਈਡੀ ਦੀ ਰੇਡ ਹੈ, ਅੰਦਰ ਜਾਣਾ ਮਨਾ ਹੈ। ਇਸ ਲਈ ਉਹ ਅੰਦਰ ਨਹੀਂ ਗਿਆ। ਦੂਸਰੇ ਪਾਸੇ ਅਧਿਕਾਰੀ ਲਗਾਤਾਰ ਜਾਂਚ ਕਰ ਰਹੇ ਹਨ।












