November 27, 2026, 3:45 pm
----------- Advertisement -----------
HomeNewsBreaking Newsਤਿਰੂਪਤੀ ਮੰਦਰ ‘ਚ ਜੋੜੇ ਨੇ ਦਾਨ ਕੀਤਾ 121 ਕਿਲੋ ਸੋਨਾ, ਗਹਿਣਿਆਂ ਦੀ...

ਤਿਰੂਪਤੀ ਮੰਦਰ ‘ਚ ਜੋੜੇ ਨੇ ਦਾਨ ਕੀਤਾ 121 ਕਿਲੋ ਸੋਨਾ, ਗਹਿਣਿਆਂ ਦੀ ਕੀਮਤ 208 ਕਰੋੜ ਰੁ.

Published on

----------- Advertisement -----------

ਚੇਨਈ ਦੇ ਇੱਕ ਜੈਨ ਜੋੜੇ ਨੇ ਆਂਧਰਾ ਪ੍ਰਦੇਸ਼ ਦੇ ਤਿਰੂਮਾਲਾ ਵਿੱਚ ਭਗਵਾਨ ਵੈਂਕਟੇਸ਼ਵਰ ਮੰਦਰ ਨੂੰ ਲਗਭਗ 208 ਕਰੋੜ ਰੁਪਏ ਦੇ ਸੋਨੇ ਅਤੇ ਹੀਰੇ ਦੇ ਗਹਿਣੇ ਦਾਨ ਕੀਤੇ ਹਨ। ਵਰਧਮਾਨ ਜੈਨ ਅਤੇ ਉਨ੍ਹਾਂ ਦੀ ਪਤਨੀ ਰਾਧਿਕਾ ਜੈਨ ਨੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਦੀ ਮੌਜੂਦਗੀ ਵਿੱਚ ਤਿਰੂਮਾਲਾ ਤਿਰੂਪਤੀ ਦੇਵਸਥਾਨਮ (ਟੀਟੀਡੀ) ਨੂੰ ਇਹ ਭੇਟਾ ਸੌਂਪੀ।

ਇਸ ਦਾਨ ਵਿੱਚ ਕੁੱਲ 121 ਕਿਲੋਗ੍ਰਾਮ ਸੋਨੇ ਦੇ ਗਹਿਣੇ ਅਤੇ 238.2 ਕੈਰੇਟ ਹੀਰੇ ਸ਼ਾਮਲ ਹਨ। ਸੂਤਰਾਂ ਮੁਤਾਬਕ ਇਹ ਕਿਸੇ ਇੱਕ ਸ਼ਰਧਾਲੂ ਵੱਲੋਂ ਭਗਵਾਨ ਵੈਂਕਟੇਸ਼ਵਰ ਨੂੰ ਕੀਤਾ ਗਿਆ ਹੁਣ ਤੱਕ ਦਾ ਸਭ ਤੋਂ ਵੱਡਾ ਦਾਨ ਹੈ।

ਅਧਿਕਾਰਤ ਜਾਣਕਾਰੀ ਮੁਤਾਬਕ ਦਾਨ ਵਿੱਚ ਨੌਂ ਸੈੱਟਾਂ ਵਿੱਚ ਕੁੱਲ 46 ਗਹਿਣਿਆਂ ਦੀਆਂ ਵਸਤੂਆਂ ਸ਼ਾਮਲ ਹਨ। ਇਨ੍ਹਾਂ ਵਿੱਚ ਭਗਵਾਨ ਵੈਂਕਟੇਸ਼ਵਰ ਦਾ ਤਾਜ, ‘ਪਦਮ ਪਡਾਲੂ’ (ਪੈਰਾਂ ਦੇ ਗਹਿਣੇ) ਅਤੇ ਵੱਖ-ਵੱਖ ਰਤਨ ਸ਼ਾਮਲ ਹਨ।

ਗਹਿਣਿਆਂ ਵਿੱਚ ਸੋਨੇ ਦੇ ਸ਼ੇਰ ਦੇ ਨਹੁੰ, ਵੱਖ-ਵੱਖ ਡਿਜ਼ਾਈਨਾਂ ਦੀਆਂ ਚੇਨਾਂ, ਤਾਜ ਅਤੇ ਕੀਮਤੀ ਪੱਥਰ ਸ਼ਾਮਲ ਹਨ। ਦਾਨ ਕੀਤੇ ਗਏ ਗਹਿਣਿਆਂ ਵਿੱਚੋਂ 106 ਕਿਲੋਗ੍ਰਾਮ ਸੋਨਾ ਭਗਵਾਨ ਸ਼੍ਰੀਵਰੂ, ਜਿਨ੍ਹਾਂ ਨੂੰ ਵੈਂਕਟੇਸ਼ਵਰ ਵੀ ਕਿਹਾ ਜਾਂਦਾ ਹੈ, ਲਈ ਹੈ। 15 ਕਿਲੋਗ੍ਰਾਮ ਭਾਰ ਵਾਲੇ ਗਹਿਣੇ ਅਤੇ ਪਹਿਰਾਵੇ ਦੇਵੀ ਸ਼੍ਰੀ ਪਦਮਾਵਤੀ ਅੰਮਾਵਰੂ ਨੂੰ ਭੇਟ ਕੀਤੇ ਗਏ ਹਨ।

ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੇ ਇਸ ਵੱਡੇ ਦਾਨ ਲਈ ਜੈਨ ਜੋੜੇ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਭਗਵਾਨ ਸ਼੍ਰੀਵਰੂ ਦੀ ਮਹਿਮਾ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਮੁਤਾਬਕ ਤਿਰੂਮਾਲਾ ਵਿਚ ਅੱਜ ਇੱਕ ਬੇਮਿਸਾਲ ਘਟਨਾ ਵੇਖਣ ਨੂੰ ਮਿਲੀ ਹੈਨਾਇਡੂ ਨੇ ਕਿਹਾ ਕਿ ਉਹ ਇਸ ਇਤਿਹਾਸਕ ਮੌਕੇ ਦਾ ਹਿੱਸਾ ਬਣ ਕੇ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਨ। ਉਨ੍ਹਾਂ ਦੱਸਿਆ ਕਿ ਦੇਵਤਾ ਨੂੰ ਹਰ ਰੋਜ਼ ਲਗਭਗ 120 ਕਿਲੋਗ੍ਰਾਮ ਸੋਨੇ ਦੇ ਗਹਿਣਿਆਂ ਨਾਲ ਸ਼ਿੰਗਾਰਿਆ ਜਾਂਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਦੇਵਤਾ ਪ੍ਰਤੀ ਸ਼ਰਧਾਲੂਆਂ ਦੀ ਸ਼ਰਧਾ ਸਦੀਆਂ ਤੋਂ ਕਾਇਮ ਹੈ। ਮੱਧਯੁਗੀ ਰਾਜਾ ਸ਼੍ਰੀ ਕ੍ਰਿਸ਼ਨਦੇਵਰਾਏ ਤੋਂ ਲੈ ਕੇ ਅੱਜ ਦੇ ਜੈਨ ਜੋੜੇ ਤੱਕ ਸ਼ਰਧਾਲੂਆਂ ਨੇ ਲਗਾਤਾਰ ਮੰਦਰ ਵਿੱਚ ਦਾਨ ਦਿੰਦੇ ਰਹੇ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ BJP ਨੇ 23 ਉਮੀਦਵਾਰਾਂ ਦਾ ਕੀਤਾ ਐਲਾਨ, 8 ਔਰਤਾਂ ਨੂੰ ਵੀ ਮੈਦਾਨ ‘ਚ ਉਤਾਰਿਆ

ਚੰਡੀਗੜ੍ਹ ਨਗਰ ਨਿਗਮ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਅੱਜ ਆਪਣੇ ਉਮੀਦਵਾਰਾਂ...

ਲੁਧਿਆਣਾ ਦੇ ਆਜ਼ਾਦ ਨਗਰ ‘ਚ ਜ਼ਬਰਦਸਤ ਹੰਗਾਮਾ, 27 ਸਾਲਾ ਕੁੜੀ ਨੇ ਗੁਰੂਘਰ ਦੀ ਛੱਤ ਤੋਂ ਮਾਰੀ ਛਾਲ

ਲੁਧਿਆਣਾ ਦੇ ਧੂਰੀ ਲਾਈਨ ਸਥਿਤ ਆਜ਼ਾਦ ਨਗਰ ਇਲਾਕੇ ਵਿੱਚ ਉਸ ਵੇਲੇ ਜ਼ਬਰਦਸਤ ਹੰਗਾਮਾ ਹੋ...

ਮਾਨ ਸਰਕਾਰ ਵੱਲੋਂ ਗਊਸ਼ਾਲਾਵਾਂ ਲਈ 100 ਕਰੋੜ ਰੁਪਏ ਮਨਜ਼ੂਰ, ਸੂਬੇ ਦੀਆਂ 520 ਗਊਸ਼ਾਲਾਵਾਂ ਨੂੰ ਮਿਲੇਗੀ ਰਾਹਤ

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਗਊਸ਼ਾਲਾਵਾਂ ਲਈ 100 ਕਰੋੜ ਰੁਪਏ ਦੇ...

ਪੰਜਾਬ ਦੀਆਂ ਔਰਤਾਂ ਘਰ ਦੇ ਮਰਦਾਂ ਨੂੰ ‘ਆਪ’ ਨੂੰ ਵੋਟ ਪਾਉਣ ਲਈ ਤਿਆਰ ਕਰਨ- ਕੇਜਰੀਵਾਲ

ਪੰਜਾਬ/ਨਵੀਂ ਦਿੱਲੀ, 26 ਨਵੰਬਰ:ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪਾਰਟੀ ਦੇ...

‘ਖੁਸ਼ਹਾਲ ਪੰਜਾਬ’ ਮੋਗਾ ਰੈਲੀ ਵਿੱਚ 2 ਲੱਖ ਲੋਕਾਂ ਦਾ ਰਿਕਾਰਡ ਇਕੱਠ,ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਜਾਇਆ ਚੋਣ ਬਿਗਲ

ਚੰਡੀਗੜ੍ਹ / ਮੋਗਾ 26 ਨਵੰਬਰ :ਮੋਗਾ ਵਿਖੇ ਦੋ ਲੱਖ ਲੋਕਾਂ ਦੇ ਉਮੜੇ ਜਨ-ਸੈਲਾਬ ਨੇ...

WhatsApp ਦਾ ਧਮਾਕੇਦਾਰ ਫੀਚਰ! ਹੁਣ 14 ਦਿਨ ਪਹਿਲਾਂ ਹੀ ਸ਼ੈਡਿਊਲ ਕਰ ਸਕੋਗੇ ਮੈਸੇਜ

ਵ੍ਹਾਟਸਐਪ ਵਿਚ ਮੈਸੇਜ ਸ਼ਡਿਊਲਿੰਗ ਫੀਚਰ ਦਾ ਰੋਲ ਆਊਟ ਹੋ ਗਿਆ ਹੈ। ਯੂਜ਼ਰ ਹੁਣ ਆਪਣਾ...

5 ਵਾਹਨਾਂ ਨੂੰ ਟੱਕਰ ਮਾਰਨ ਮਗਰੋਂ ਕਾਰ ‘ਤੇ ਪਲਟਿਆ ਟਿੱਪਰ, 3 ਦੀ ਮੌਤ, ਗੱਡੀਆਂ ਦੇ ਉੱਡੇ ਪਰਖੱਚੇ

ਰੋਪੜ ਵਿਚ ਕੀਰਤਪੁਰ-ਮਨਾਲੀ ਹਾਈਵੇ ‘ਤੇ ਭਿਆਨਕ ਸੜਕ ਹਾਦਸਾ ਵਾਪਰਿਆ, ਜਿਥੇ ਰੇਤ ਨਾਲ ਭਰਿਆ ਟਿੱਪਰ...

27 ਨਵੰਬਰ ਨੂੰ ਸੂਬੇ ਦੇ ਸਾਰੇ ਜ਼ਿਲ੍ਹਿਆਂ ’ਚ ਹੋਵੇਗਾ ਬਲੈਕਆਊਟ, ਵੱਜਣਗੇ ਸਾਇਰਨ

ਪੰਜਾਬ ਵਿੱਚ ਸਿਵਲ ਡਿਫੈਂਸ ਦੀਆਂ ਤਿਆਰੀਆਂ ਅਤੇ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਦੀ...

 ਲੱਗ ਗਿਆ ਪੈਟਰੋਲ ਡੀਜ਼ਲ ਦਾ ਲੰਗਰ, ਗੁਰਪੁਰਬ ਮੌਕੇ ਅਜਿਹੀ ਸ਼ਰਧਾ ਦੀ ਤਸਵੀਰ ਬਣੀ ਚਰਚਾ ਦਾ ਵਿਸ਼ਾ

ਸੋਸ਼ਲ ਮੀਡੀਆ 'ਤੇ ਗੁਰਪੁਰਬ ਵਾਲੇ ਦਿਨ ਲੁਧਿਆਣਾ ਵਿੱਚ ਸੀਐਮਸੀ ਚੌਂਕ ਸਥਿਤ ਗੁਰਦੁਆਰਾ ਛੇਵੀਂ ਪਾਤਸ਼ਾਹੀ...