November 26, 2026, 7:25 pm
----------- Advertisement -----------
HomeNewsBreaking NewsWhatsApp ਦਾ ਧਮਾਕੇਦਾਰ ਫੀਚਰ! ਹੁਣ 14 ਦਿਨ ਪਹਿਲਾਂ ਹੀ ਸ਼ੈਡਿਊਲ ਕਰ ਸਕੋਗੇ...

WhatsApp ਦਾ ਧਮਾਕੇਦਾਰ ਫੀਚਰ! ਹੁਣ 14 ਦਿਨ ਪਹਿਲਾਂ ਹੀ ਸ਼ੈਡਿਊਲ ਕਰ ਸਕੋਗੇ ਮੈਸੇਜ

Published on

----------- Advertisement -----------

ਵ੍ਹਾਟਸਐਪ ਵਿਚ ਮੈਸੇਜ ਸ਼ਡਿਊਲਿੰਗ ਫੀਚਰ ਦਾ ਰੋਲ ਆਊਟ ਹੋ ਗਿਆ ਹੈ। ਯੂਜ਼ਰ ਹੁਣ ਆਪਣਾ ਮੈਸੇਜ ਲਿਖ ਕੇ ਪਹਿਲਾਂ ਤੋਂ ਤੈਅ ਕਰ ਸਕਣਗੇ ਕਿ ਉਹ ਕਿਸ ਦਿਨ ਤੇ ਕਿਸ ਵੇਲੇ ਭੇਜਿਆ ਜਾਵੇ। ਇਹ ਸਹੂਲਤ ਪ੍ਰਾਈਵੇਟ ਤੇ ਗਰੁੱਪ ਚੈਟ ਦੋਵਾਂ ਵਿਚ ਕੰਮ ਕਰੇਗੀ। ਇਸ ਦੀ ਮਦਦ ਨਾਲ 10 ਮਿੰਟ ਤੋਂ ਲੈ ਕੇ 14 ਦਿਨ ਤੱਕ ਅੱਗੇ ਦੀ ਤਰੀਕ ਲਈ ਕੋਈ ਵੀ ਮੈਸੇਜ ਸ਼ੈਡਿਊਲ ਕੀਤਾ ਜਾ ਸਕੇਗਾ। ਇਹ ਫੀਚਰ ਮੈਸੇਜ ਵਿਚ ਟੈਕਸਟ, ਫੋਟੋ ਜਾਂ ਵੀਡੀਓ ਲਈ ਕੰਮ ਕਰੇਗਾ। ਕੰਪਨੀ ਨੇ ਇਹ ਸਹੂਲਤ ਅਜੇ ਚੋਣਵੇਂ ਯੂ਼ਜ਼ਰਸ ਨੂੰ ਦਿੱਤੀ ਹੈ।

ਨਵੇਂ ਫੀਚਰ ਵਿੱਚ ਕੀ ਹੈ?

ਤੁਸੀਂ 14 ਦਿਨ ਪਹਿਲਾਂ ਤੱਕ ਮੈਸੇਜ ਸ਼ਡਿਊਲ ਕਰ ਸਕਦੇ ਹੋ।
ਇਹ ਫੀਚਰ ਨਿੱਜੀ ਅਤੇ ਗਰੁੱਪ ਚੈਟ ਦੋਵਾਂ ਵਿੱਚ ਉਪਲਬਧ ਹੋਵੇਗਾ।
ਤੁਸੀਂ ਟੈਕਸਟ, ਫੋਟੋਆਂ ਅਤੇ ਵੀਡੀਓ ਭੇਜਣ ਦਾ ਸਮਾਂ ਸ਼ਡਿਊਲ ਕਰ ਸਕਦੇ ਹੋ।
ਮੈਸੇਜ ਆਪਣੇ ਆਪ ਤੈਅ ਸਮੇਂ ‘ਤੇ ਭੇਜਿਆ ਜਾਵੇਗਾ।
ਫ਼ੋਨ ਬੰਦ ਹੋਣ ਜਾਂ ਬੈਟਰੀ ਘੱਟ ਹੋਣ ‘ਤੇ ਵੀ ਮੈਸੇਜ ਡਿਲੀਵਰ ਹੋ ਜਾਵੇਗਾ।
ਤੁਸੀਂ ਭੇਜਣ ਤੋਂ ਪਹਿਲਾਂ ਸ਼ੈਡਿਊਲ ਮੈਸੇਜ ਮਿਟਾ ਸਕਦੇ ਹੋ।
ਇਹ ਫੀਚਰ ਐਂਡ-ਟੂ-ਐਂਡ ਇਨਕ੍ਰਿਪਸ਼ਨ ਵੱਲੋਂ ਸੁਰੱਖਿਅਤ ਕੀਤਾ ਜਾਵੇਗਾ।

ਇਹ ਕਦੋਂ ਲਾਭਦਾਇਕ ਹੋਵੇਗਾ?
ਤੁਸੀਂ ਰਾਤ ਨੂੰ ਅਤੇ ਸਵੇਰੇ ਮੈਸੇਜ ਭੇਜਣ ਲਈ ਮੈਸੇਜ ਸ਼ਡਿਊਲ ਕਰ ਸਕਦੇ ਹੋ।
ਤੁਸੀਂ ਤੈਅ ਸਮੇਂ ‘ਤੇ ਜਨਮ ਦਿਨ ਅਤੇ ਵਰ੍ਹੇਗੰਢ ਦੀਆਂ ਸ਼ੁਭਕਾਮਨਾਵਾਂ ਭੇਜ ਸਕਦੇ ਹੋ।
ਤੁਸੀਂ ਮੀਟਿੰਗਾਂ, ਮੁਲਾਕਾਤਾਂ ਅਤੇ ਜ਼ਰੂਰੀ ਕੰਮਾਂ ਲਈ ਰੀਮਾਈਂਡਰ ਭੇਜ ਸਕੋਗੇ।
ਤੁਸੀਂ ਆਪਣੇ ਦਫ਼ਤਰ ਅਤੇ ਕਾਰੋਬਾਰੀ ਸਮੂਹਾਂ ਵਿੱਚ ਜ਼ਰੂਰੀ ਅਪਡੇਟਾਂ ਦੀ ਪਹਿਲਾਂ ਤੋਂ ਯੋਜਨਾ ਬਣਾ ਸਕੋਗੇ।
ਵੱਖ-ਵੱਖ ਟਾਈਮ ਜ਼ੋਨ ਵਿਚ ਰਹਿਣ ਵਾਲੇ ਲੋਕਾਂ ਨੂੰ ਸਹੀ ਸਮੇਂ ‘ਤੇ ਮੈਸੇਜ ਭੇਜ ਸਕੋਗੇ।
ਰਿਸੀਵਰ ਨੂੰ ਮੈਸੇਜ ਆਮ ਵ੍ਹਾਟਸਐਪ ਮੈਸੇਜ ਵਾਂਗ ਹੀ ਦਿਖਾਈ ਦੇਵੇਗਾ। ਉਸ ਨੂੰ ਇਹ ਨਹੀਂ ਦੱਸਿਆ ਜਾਵੇਗਾ ਕਿ ਮੈਸੇਜ ਪਹਿਲਾਂ ਤੋਂ ਸ਼ੈਡਿਊਲ ਕੀਤਾ ਗਿਆ ਸੀ।

ਕਿਸ ਤਰ੍ਹਾਂ ਕਰੇਗਾ ਕੰਮ
ਸਟੈੱਪ-1 – ਚੋਟ ਖੋਲ੍ਹੋ ਤੇ ਮੈਸੇਜ ਲਿਖੋ।
ਸਟੈੱਪ-2 – ਸੈਂਡ ਬਟਨ ਨੂੰ ਪ੍ਰੈੱਸ ਤੇ ਹੋਲਡ ਕਰੋ।
ਸਟੈੱਡ-3 – 10 ਮਿੰਟ ਤੋਂ ਲੈ ਕੇ 14 ਦਿਨ ਵਿਚਾਲੇ ਤਰੀਕ ਤੇ ਸਮਾਂ ਚੁਣੋ।

----------- Advertisement -----------

ਸਬੰਧਿਤ ਹੋਰ ਖ਼ਬਰਾਂ

5 ਵਾਹਨਾਂ ਨੂੰ ਟੱਕਰ ਮਾਰਨ ਮਗਰੋਂ ਕਾਰ ‘ਤੇ ਪਲਟਿਆ ਟਿੱਪਰ, 3 ਦੀ ਮੌਤ, ਗੱਡੀਆਂ ਦੇ ਉੱਡੇ ਪਰਖੱਚੇ

ਰੋਪੜ ਵਿਚ ਕੀਰਤਪੁਰ-ਮਨਾਲੀ ਹਾਈਵੇ ‘ਤੇ ਭਿਆਨਕ ਸੜਕ ਹਾਦਸਾ ਵਾਪਰਿਆ, ਜਿਥੇ ਰੇਤ ਨਾਲ ਭਰਿਆ ਟਿੱਪਰ...

27 ਨਵੰਬਰ ਨੂੰ ਸੂਬੇ ਦੇ ਸਾਰੇ ਜ਼ਿਲ੍ਹਿਆਂ ’ਚ ਹੋਵੇਗਾ ਬਲੈਕਆਊਟ, ਵੱਜਣਗੇ ਸਾਇਰਨ

ਪੰਜਾਬ ਵਿੱਚ ਸਿਵਲ ਡਿਫੈਂਸ ਦੀਆਂ ਤਿਆਰੀਆਂ ਅਤੇ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਦੀ...

 ਲੱਗ ਗਿਆ ਪੈਟਰੋਲ ਡੀਜ਼ਲ ਦਾ ਲੰਗਰ, ਗੁਰਪੁਰਬ ਮੌਕੇ ਅਜਿਹੀ ਸ਼ਰਧਾ ਦੀ ਤਸਵੀਰ ਬਣੀ ਚਰਚਾ ਦਾ ਵਿਸ਼ਾ

ਸੋਸ਼ਲ ਮੀਡੀਆ 'ਤੇ ਗੁਰਪੁਰਬ ਵਾਲੇ ਦਿਨ ਲੁਧਿਆਣਾ ਵਿੱਚ ਸੀਐਮਸੀ ਚੌਂਕ ਸਥਿਤ ਗੁਰਦੁਆਰਾ ਛੇਵੀਂ ਪਾਤਸ਼ਾਹੀ...

ਕੱਛ ਗੁਰੂ ਘਰ ’ਚ ਮੱਥਾ ਟੇਕਣ ’ਤੇ ਸੰਸਦ ਮੈਂਬਰ ਨੇ ਕੀਤੀ ਦੋਸਾਂਝਾ ਵਾਲੇ ਦੀ ਸ਼ਲਾਘਾ

ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੀ ਭਰਪੂਰ ਸ਼ਲਾਘਾ...

ਵੰਡੇ ਸਮਾਰਟ ਰਾਸ਼ਨ ਕਾਰਡ; ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਸਮੀ ਸ਼ੁਰੂਆਤ

ਮੋਗਾ ਜ਼ਿਲ੍ਹੇ ਦੇ ਪਿੰਡ ਨੱਥੂਵਾਲਾ ਜਦੀਦ ਵਿਖੇ ਅੱਜ ਹੋ ਰਹੇ ਸਮਾਰਟ ਰਾਸ਼ਨ ਕਾਰਡਾਂ ਦੀ...

 ਕੈਨੇਡਾ ਦੇ ਹਵਾਈ ਅੱਡਿਆਂ ਤੋਂ ਅਪਰਾਧਿਕ ਰਿਕਾਰਡ ਵਾਲੇ 7 ਹਜ਼ਾਰ ਕਾਮਿਆਂ ਦੀ ਛਾਂਟੀ ਹੋਵੇਗੀ

ਕੈਨੇਡਾ ਦੇ ਕੁਝ ਕੌਮਾਂਤਰੀ ਹਵਾਈ ਅੱਡਿਆਂ ’ਤੇ ਯਾਤਰੀਆਂ ਦੇ ਸੂਟਕੇਸਾਂ ਦੇ ਟੈਗ ਬਦਲ ਕੇ...

ਪਰਲਜ਼ ਗਰੁੱਪ ਦੇ ਪਲਾਟ ਨਗਦ ਖ਼ਰੀਦਣ ਵਾਲਿਆਂ ਦੀ ਨੀਂਦ ਉੱਡੀ

ਸੁਪਰੀਮ ਕੋਰਟ ਦੇ ਪਰਲਜ਼ ਗਰੁੱਪ ਵੱਲੋਂ ਸਥਾਪਤ ਸੈਕਟਰ 100 ਅਤੇ 104 ਸਬੰਧੀ ਤਾਜ਼ਾ ਫ਼ੈਸਲੇ...

‘ਆਪ’ ਦੀ ‘ਖੁਸ਼ਹਾਲ ਪੰਜਾਬ ਰੈਲੀ’ ਦੌਰਾਨ ਫਟੀ ਕੌਫ਼ੀ ਮਸ਼ੀਨ; ਇੱਕ ਦੀ ਮੌਤ

ਮੋਗਾ-ਲੁਧਿਆਣਾ ਕੌਮੀ ਮਾਰਗ ਉੱਤੇ ਪਿੰਡ ਨੱਥੂਵਾਲਾ ਜਦੀਦ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ...

ਮਖਦੂਮਪੁਰਾ ਕਤਲ ਕਾਂਡ: ਪੁੱਤਰ ਦੀ ਸੰਗਤ ਦਾ ਵਿਵਾਦ ਬਣਿਆ ਕਾਰੋਬਾਰੀ ਦੇ ਕਤਲ ਦਾ ਕਾਰਨ! 6 ਮੁਲਜ਼ਮ ਕਾਬੂ

ਜਲੰਧਰ ਦੇ ਮਖਦੂਮਪੁਰਾ ਇਲਾਕੇ ‘ਚ ਹੋਏ ਲੱਕੀ ਠਾਕੁਰ ਕਤਲ ਮਾਮਲੇ ‘ਚ ਪੁਲਿਸ ਨੇ ਤੇਜ਼ੀ...