ਚੰਡੀਗੜ੍ਹ : – ਕਾਂਗਰਸ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣਾ ਪੰਜਾਬ ਮਾਡਲ ਅੱਜ ਜਨਤਕ ਕੀਤਾ ਹੈ। ਇਹ ਗੱਲ ਸਿੱਧੂ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਸ਼ੇਅਰ ਕੀਤੀ ਹੈ। ਸਿੱਧੂ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਲਿਖਿਆ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ !! ਪੰਜਾਬ ਨੂੰ ਕਲਿਆਣਕਾਰੀ ਸੂਬਾ ਬਣਾਉਣਾ ਹੈ, ਇਹ ਪੰਜਾਬ ਦਾ ਮਾਡਲ ਹੈ, ਲੋਕਾਂ ਦਾ ਮਾਡਲ ਹੈ।
ਸਿੱਧੂ ਨੇ ਲਿਖਿਆ ਕਿ ਉਨ੍ਹਾਂ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਪੰਜਾਬ ਮਾਡਲ ਉਨ੍ਹਾਂ ਨਾਲ ਸਾਂਝਾ ਕਰਨਗੇ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ‘ ਤੇਰਾਂ – ਤੇਰਾਂ ’ ਅਤੇ ‘ਸਰਬੱਤ ਦਾ ਭਲਾ’ ਦੇ ਫਲਸਫੇ ਤੋਂ ਪ੍ਰੇਰਿਤ ਹੋ ਕੇ ਪੰਜਾਬ ਦਾ ਮਾਡਲ ਲੋਕਾਂ ਸਾਹਮਣੇ ਪੇਸ਼ ਕੀਤਾ ਗਿਆ ਹੈ। ਇਸ ਵਿੱਚ ਰਾਜੀਵ ਜੀ ਦਾ ਵਿਜ਼ਨ ਪੰਚਾਇਤਾਂ ਨੂੰ ਸਸ਼ਕਤ ਬਣਾਉਣਾ ਹੈ। ਨਵੀਂ ਵਿਵਸਥਾ ਨਾਲ ਹਰ ਤਰ੍ਹਾਂ ਦੀਆਂ ਚੋਰੀਆਂ ‘ਤੇ ਲਗਾਮ ਲੱਗੇਗੀ, ਪੰਜਾਬ ‘ਚੋਂ ਮਾਫੀਆ ਦਾ ਖਾਤਮਾ ਹੋਵੇਗਾ, ਲੋਕਾਂ ਦੀ ਭਲਾਈ ਲਈ ਖਜ਼ਾਨਾ ਭਰਿਆ ਜਾਵੇਗਾ ਅਤੇ ਲੋਕਾਂ ‘ਤੇ ਖਰਚ ਕੀਤਾ ਜਾਵੇਗਾ।
ਨਵਜੋਤ ਸਿੱਧੂ ਦਾ ਪੰਜਾਬ ਮਾਡਲ 30 ਪੰਨਿਆਂ ਦਾ ਹੈ। ਸਿੱਧੂ ਨੇ ਕਿਹਾ ਕਿ ਇਹ ਲੋਕਾਂ ਦਾ ਮਾਡਲ ਹੈ, ਜਿਸ ਨਾਲ ਪੰਜਾਬ ਬਿਹਤਰ ਸੂਬਾ ਬਣੇਗਾ। ਨਵਜੋਤ ਸਿੱਧੂ ਨੇ ਆਪਣੇ ਪੰਜਾਬ ਮਾਡਲ ਵਿੱਚ ਸਿਹਤ, ਸਿੱਖਿਆ, ਕਿਸਾਨਾਂ ਦੇ ਹਿੱਤਾਂ ਨੂੰ ਪ੍ਰਮੁੱਖਤਾ ਨਾਲ ਲੈ ਕੇ ਵਿਧਾਨ ਸਭਾ ਦੀ ਕਾਰਵਾਈ ਦਾ ਸਿੱਧਾ ਪ੍ਰਸਾਰਣ ਕਰਨ ਵਰਗੇ ਕਈ ਵਾਅਦੇ ਕੀਤੇ ਹਨ।
ਪੰਜਾਬ ਮਾਡਲ ਪੜ੍ਹਨ ਲਈ ਲਿੰਕ ਤੇ ਕਲਿਕ ਕਰੋ : – https://drive.google.com/file/d/1M8cd-68tiTvD0Oao9617fwP-LGUGfX02/view














