ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ ‘ਚ ਬਹੁਤ ਹੀ ਘੱਟ ਸਮਾਂ ਰਹਿ ਗਿਆ ਹੈ। ਜਿਸ ਨੂੰ ਲੈ ਕੇ ਵੱਡੇ ਸਿਆਸੀ ਆਗੂ ਵੀ ਇਸ ਚੋਣ ਦੰਗਲ ‘ਚ ਉਤਰ ਗਏ ਹਨ। ਹੁਣ ਭੈਣ ਪ੍ਰਿਯੰਕਾ ਗਾਂਧੀ ਤੋਂ ਬਾਅਦ ਭਰਾ ਰਾਹੁਲ ਗਾਂਧੀ ਕਾਂਗਰਸ ਲਈ ਪ੍ਰਚਾਰ ਕਰਨ ਆ ਰਹੇ ਹਨ। ਉਹ ਹਸ਼ਿਆਰਪੁਰ ਅਤੇ ਗੁਰਦਾਸਪੁਰ ‘ਚ ਚੋਣ ਪ੍ਰਚਾਰ ਕਰਨਗੇ। ਰਾਹੁਲ ਗਾਂਧੀ ਗਾਂਧੀ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਵੀ ਸੂਬੇ ‘ਚ ਆ ਰਹੇ ਹਨ। ਉਹ ਜਲੰਧਰ ‘ਚ ਚੋਣ ਪ੍ਰਚਾਰ ਕਰਨਗੇ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਪ੍ਰਿਯੰਕਾ ਗਾਂਧੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਰਾਜ ‘ਚ ਪਹੁੰਚੇ ਸਨ। ਦੋਹਾਂ ਵਲੋਂ ਵਿਰੋਧੀਆਂ ‘ਤੇ ਨਿਸ਼ਾਨੇ ਸਾਧੇ ਗਏ ਸਨ।
----------- Advertisement -----------
ਚੋਣਾਂ ਕਰਕੇ ਭਖਿਆ ਪੰਜਾਬ ਦਾ ਸਿਆਸੀ ਮਾਹੌਲ, ਰਾਹੁਲ ਗਾਂਧੀ ਕਰਨਗੇ ਅੱਜ ਸੂਬੇ ‘ਚ ਚੋਣ ਪ੍ਰਚਾਰ
Published on
----------- Advertisement -----------












