ਬਾਲੀਵੁੱਡ ਅਦਾਕਾਰਾ ਰੀਆ ਚੱਕਰਵਰਤੀ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਸੁਰਖੀਆਂ ਵਿੱਚ ਹੈ। ਅਭਿਨੇਤਾ ਦੀ ਮੌਤ ਤੋਂ ਬਾਅਦ ਡਰੱਗਜ਼ ਦੇ ਮਾਮਲੇ ‘ਚ ਰੀਆ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਤੋਂ ਹੀ ਉਹ ਲਾਈਮਲਾਈਟ ਤੋਂ ਦੂਰ ਰਹੀ ਸੀ। ਇਸ ਦੌਰਾਨ ਹੁਣ ਰੀਆ ਨੇ ਸੋਸ਼ਲ ਮੀਡੀਆ ‘ਤੇ ਆਪਣੀ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਸ ਨੇ ਇਹ ਵੀ ਦੱਸਿਆ ਕਿ ਉਹ 2 ਸਾਲ ਬਾਅਦ ਕੰਮ ‘ਤੇ ਵਾਪਸ ਆਈ ਹੈ। ਸਾਹਮਣੇ ਆਏ ਇਸ ਵੀਡੀਓ ‘ਚ ਅਦਾਕਾਰਾ ਵਾਇਸ ਰਿਕਾਰਡਿੰਗ ਕਰਦੀ ਨਜ਼ਰ ਆ ਰਹੀ ਹੈ।
ਰੀਆ ਨੇ ਨਵਿਆ ਨਾਇਡੂ ਦੇ ਗੀਤ ਨੂੰ ਵੀਡੀਓ ਨਾਲ ਜੋੜਿਆ ਹੈ। ਉਸ ਨੇ ਕੈਪਸ਼ਨ ‘ਚ ਲਿਖਿਆ- ‘ਕੱਲ੍ਹ, ਮੈਂ 2 ਸਾਲ ਬਾਅਦ ਕੰਮ ‘ਤੇ ਗਈ। ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਮੇਰੇ ਔਖੇ ਸਮੇਂ ਵਿੱਚ ਮੇਰੇ ਨਾਲ ਖੜੇ ਰਹੇ। ਜੋ ਮਰਜ਼ੀ ਹੋਵੇ, ਸੂਰਜ ਹਮੇਸ਼ਾ ਚਮਕਦਾ ਹੈ। ਕਦੇ ਹਾਰ ਨਹੀਂ ਮੰਣਨੀ.’ ਰੀਆ ਦੀ ਪੋਸਟ ‘ਤੇ ਉਸ ਦੀ ਕਰੀਬੀ ਦੋਸਤ ਸ਼ਿਬਾਨੀ ਦਾਂਡੇਕਰ ਨੇ ਲਿਖਿਆ- ‘ਯੈੱਸ ਗਰਲ ਗੋ।’ ਮੱਲਿਕਾ ਦੁਆ ਨੇ ਉਸ ਨੂੰ ਮਜ਼ਬੂਤ ਰਹਿਣ ਲਈ ਕਿਹਾ। ਪੱਤਰਲੇਖਾ ਨੇ ਦਿਲ ਦਾ ਇਮੋਸ਼ਨ ਬਣਾਇਆ ਹੈ। ਇੱਕ ਯੂਜ਼ਰ ਨੇ ਲਿਖਿਆ, ‘ਇਸ ਤਰ੍ਹਾਂ ਮਜ਼ਬੂਤ ਰਹੋ।’ ਇਸ ਤਰ੍ਹਾਂ ਕਈ ਪ੍ਰਸ਼ੰਸਕਾਂ ਨੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਦੱਸ ਦਈਏ ਰੀਆ ਚੱਕਵਰਤੀ ਆਖਰੀ ਵਾਰ ਨਿਰਦੇਸ਼ਕ ਰੂਮੀ ਜਾਫਰੀ ਦੀ ਫਿਲਮ ‘ਚਿਹਰੇ’ ‘ਚ ਨਜ਼ਰ ਆਈ ਸੀ। ਇਸ ਦੀ ਸ਼ੂਟਿੰਗ 2019 ਵਿੱਚ ਹੋਈ ਸੀ। ਫ਼ਿਲਮ ਵਿੱਚ ਅਮਿਤਾਭ ਬੱਚਨ, ਇਮਰਾਨ ਹਾਸ਼ਮੀ, ਰਘੁਬੀਰ ਯਾਦਵ ਅਤੇ ਅਨੂੰ ਕਪੂਰ ਨੇ ਅਭਿਨੈ ਕੀਤਾ ਸੀ।











