ਜਲੰਧਰ : – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜਲੰਧਰ ਰੈਲੀ ਦੀ ਸ਼ੁਰੂਆਤ ਨਵਾਂ ਪੰਜਾਬ ਭਾਜਪਾ ਦੇ ਨਾਲ ਦਾ ਨਾਅਰਾ ਦਿੰਦਿਆਂ ਕੀਤੀ। ਉਨ੍ਹਾਂ ਕਿਹਾ ਪੰਜਾਬ ਵੀ ਹੁਣ ਡਬਲ ਇੰਜਣ ਵਾਲੀ ਸਰਕਾਰ ਨਾਲ ਵਿਕਾਸ ਕਰੇਗਾ ਤੇ ਬਦਲੇਗਾ। ਉਨ੍ਹਾਂ ਆਪਣੇ ਭਾਸ਼ਣ ਦੀ ਸ਼ੁਰੂਆਤ ‘ਬੋਲੇ ਸੋ ਨਿਹਾਲ’ ਦੇ ਜੈਕਾਰੇ ਨਾਲ ਕੀਤੀ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਸੰਦੇਸ਼ ਦਿੱਤਾ ਸੀ- ਮਾਨਸ ਕੀ ਜਾਤ ਸਬੈ ਏਕੇ ਪਹਿਚਾਨਬੋ। ਭਾਜਪਾ ਇਨ੍ਹਾਂ ਆਦਰਸ਼ਾਂ ‘ਤੇ ਕੰਮ ਕਰਦੀ ਹੈ। ਪੀਐਮ ਮੋਦੀ ਨੇ ਕਿਹਾ ਕਿ ਬੀਜੇਪੀ ਦੇ ਸ਼ਾਸਨ ‘ਚ ਬਿਨਾਂ ਕਿਸੇ ਡਰ ਦੇ ਕਾਰੋਬਾਰ ਕੀਤਾ ਜਾਵੇਗਾ। ਡਬਲ ਇੰਜਣ ਵਾਲੀ ਸਰਕਾਰ ਬਿਨਾਂ ਕਿਸੇ ਭੇਦਭਾਵ ਦੇ ਪੱਕੇ ਘਰ ਦੇ ਰਹੀ ਹੈ। ਰਾਸ਼ਨ ਦੇ ਰਹੀ ਹੈ। ਭਾਜਪਾ ਸਰਕਾਰ ਪੰਜਾਬ ਵਿੱਚ ਸੜਕਾਂ ਬਣਾਵੇਗੀ।
ਕਾਂਗਰਸ ‘ਤੇ ਹਮਲਾ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੀ ਆਪਸ ‘ਚ ਲੜਨ ਵਾਲੇ ਲੋਕ ਸਥਿਰ ਸਰਕਾਰ ਦੇ ਸਕਣਗੇ ਅਤੇ ਵਿਕਾਸ ਕਰ ਸਕਣਗੇ। ਜਦੋਂ ਅਸੀਂ ਅਕਾਲੀ ਦਲ ਦੇ ਨਾਲ ਸੀ ਤਾਂ ਅਸੀਂ ਆਪਣੀ ਛੋਟੀ ਜਿਹੀ ਭੂਮਿਕਾ ਨੂੰ ਸਵੀਕਾਰ ਕੀਤਾ। ਉਸ ਸਮੇਂ ਸਾਡੇ ਨਾਲ ਬੇਇਨਸਾਫ਼ੀ ਹੋਈ। ਬਾਦਲ ਸਹਿਬ (ਪ੍ਰਕਾਸ਼ ਸਿੰਘ ਬਾਦਲ) ਨੇ ਆਪਣੇ ਪੁੱਤਰ ਨੂੰ ਡਿਪਟੀ ਸੀਐਮ ਬਣਾਇਆ ਅਸੀਂ ਇਤਰਾਜ਼ ਨਹੀਂ ਕੀਤਾ। ਪੰਜਾਬ ਦਾ ਭਲਾ ਭਾਜਪਾ ਹੀ ਕਰ ਸਕਦੀ ਹੈ। ਅਸੀਂ ਮਿਲ ਕੇ ਪੰਜਾਬ ਨੂੰ ਅੱਗੇ ਲੈ ਕੇ ਜਾਵਾਂਗੇ। ਦੇਸ਼ ਦਾ 70 ਫੀਸਦੀ ਖੇਡਾਂ ਦਾ ਸਮਾਨ ਜਲੰਧਰ ਵਿੱਚ ਬਣਦਾ ਹੈ। ਜੇਕਰ ਅਸੀਂ ਇੱਥੇ ਵੋਕਲ ਫਾਰ ਲੋਕਲ ਦੀ ਗੱਲ ਕਰੀਏ ਤਾਂ ਉਦਯੋਗਾਂ ਨੂੰ ਮਜ਼ਬੂਤੀ ਮਿਲਦੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਐਨ.ਡੀ.ਏ ਦੀ ਸਰਕਾਰ ਬਣਨ ਜਾ ਰਹੀ ਹੈ। ਨਵਾਂ ਭਾਰਤ ਉਦੋਂ ਹੀ ਬਣੇਗਾ ਜਦੋਂ ਨਵਾਂ ਪੰਜਾਬ ਬਣੇਗਾ। ਨਵਾਂ ਪੰਜਾਬ ਕਰਜ਼ੇ ਤੋਂ ਮੁਕਤ ਹੋਵੇਗਾ। ਮੌਕੇ ਨਾਲ ਭਰਪੂਰ ਹੋਵੇਗਾ। ਨਵਾਂ ਪੰਜਾਬ ਵਿੱਚ ਭ੍ਰਿਸ਼ਟਾਚਾਰ ਲਈ ਕੋਈ ਥਾਂ ਨਹੀਂ ਹੋਵੇਗੀ। ਹੁਣ ਨਵਾਂ ਨਾਅਰਾ ਹੈ- ਨਵਾਂ ਪੰਜਾਬ ਭਾਜਪਾ ਦੇ ਨਾਲ। ਡਬਲ ਇੰਜਣ ਸਰਕਾਰ ਨਾਲ ਪੰਜਾਬ ਦੁੱਗਣੀ ਰਫ਼ਤਾਰ ਨਾਲ ਅੱਗੇ ਵਧੇਗਾ। ਪੰਜਾਬ ਵਿੱਚ ਤਬਦੀਲੀ ਲਈ ਅਦਭੁਤ ਉਤਸ਼ਾਹ ਹੈ।
----------- Advertisement -----------
ਡਬਲ ਇੰਜਣ ਵਾਲੀ ਸਰਕਾਰ ਪੰਜਾਬ ਦਾ ਵਿਕਾਸ ਕਰੇਗੀ: ਪੀਐਮ ਮੋਦੀ
Published on
----------- Advertisement -----------
----------- Advertisement -----------












