ਅੰਮ੍ਰਿਤਸਰ : – ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਅੰਮ੍ਰਿਤਸਰ ਵਿੱਚ ਇੱਕ ਚੋਣ ਰੈਲੀ ਦੌਰਾਨ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੂੰ ਜਾਤੀਸੂਚਕ ਸ਼ਬਦ ਕਹੇ ਜਾਣ ਦਾ ਬ੍ਰਾਹਮਣ ਭਾਈਚਾਰੇ ਨੇ ਸਖ਼ਤ ਨੋਟਿਸ ਲਿਆ ਹੈ। ਸੋਮਵਾਰ ਨੂੰ ਬ੍ਰਾਹਮਣ ਸਭਾ ਪਠਾਨਕੋਟ ਨੇ ਕੇਂਦਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਮੇਨ ਬਜ਼ਾਰ ਦਫ਼ਤਰ ਵਿੱਚ ਰੋਸ ਪ੍ਰਦਰਸ਼ਨ ਕੀਤਾ। ਇਸ ਵਿੱਚ ਜ਼ਿਲ੍ਹਾ ਪ੍ਰਧਾਨ ਰਾਜਕੁਮਾਰ ਸ਼ਰਮਾ ਵੀ ਪੁੱਜੇ।
ਇਸ ਦੌਰਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਅਨਿਲ ਜੋਸ਼ੀ ਨੂੰ ਜਾਤੀਸੂਚਕ ਸ਼ਬਦ ਨਾਲ ਸੰਬੋਧਨ ਕੀਤਾ, ਜੋ ਕਿ ਅਸ਼ਲੀਲ ਵਿਵਹਾਰ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਸਿਆਸਤਦਾਨ ਇਕ-ਦੂਜੇ ‘ਤੇ ਹੋਰ ਤਰੀਕਿਆਂ ਨਾਲ ਹਮਲੇ ਕਰ ਸਕਦੇ ਹਨ ਪਰ ਜਾਤੀ ਸੂਚਕ ਸ਼ਬਦ ਕਹਿ ਕੇ ਸਿੱਧੂ ਨੇ ਸਿਆਸਤ ਦੀ ਮਰਿਆਦਾ ਨੂੰ ਤੋੜਿਆ ਹੈ। ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਭਰ ਦੇ 14 ਲੱਖ ਬ੍ਰਾਹਮਣਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਸਿੱਧੂ ਦਾ ਹਰ ਸ਼ਹਿਰ ਅਤੇ ਹਰ ਰੈਲੀ ਵਿੱਚ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਸਮੁੱਚੇ ਬ੍ਰਾਹਮਣ ਭਾਈਚਾਰੇ ਨੂੰ ਅਪੀਲ ਕਰਦਿਆਂ ਕਿਹਾ ਕਿ ਹਰ ਬ੍ਰਾਹਮਣ ਨੂੰ ਨਵਜੋਤ ਸਿੱਧੂ ਦੀਆਂ ਚੋਣ ਮੀਟਿੰਗਾਂ ਜਾਂ ਰੈਲੀਆਂ ਦਾ ਬਾਈਕਾਟ ਕਰਨਾ ਚਾਹੀਦਾ ਹੈ।
----------- Advertisement -----------
ਬ੍ਰਾਹਮਣ ਸਮਾਜ ਨੇ ਸਿੱਧੂ ਨੂੰ ਮੁਆਫੀ ਮੰਗਣ ਲਈ ਦਿੱਤਾ ਮੰਗਲਵਾਰ ਤੱਕ ਦਾ ਸਮਾਂ
Published on
----------- Advertisement -----------
----------- Advertisement -----------












