ਚੰਡੀਗੜ੍ਹ: ਪੰਜਾਬ ‘ਚ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਚੋਣਾਂ ਨੇੜੇ ਹਨ ਜਿਸਦੇ ਚਲਦੇ ਪਾਰਟੀਆਂ ਦੇ ਵੱਡੇ ਸਿਆਸੀ ਆਗੂ ਸੂਬੇ ‘ਚ ਡੇਰਾ ਜਮਾਏ ਹੋਏ ਹਨ। ਜੇਕਰ ਗੱਲ ਕਰੀਏ ਕਾਂਗਰਸ ਦੀ ਤਾਂ ਇੱਥੇ ਪ੍ਰਿਯੰਕਾ ਗਾਂਧੀ ਤੇ ਰਾਹੁਲ ਗਾਂਧੀ ਰਾਜ ‘ਚ ਚੋਣ ਪ੍ਰਚਾਰ ਕਰਨ ਪਹੁੰਚ ਰਹੇ ਹਨ। ਰਾਹੁਲ ਪਟਿਆਲਾ, ਮਾਨਸਾ ਤੇ ਬਰਨਾਲਾ ‘ਚ ਚੋਣ ਪ੍ਰਚਾਰ ਕਰਨ ਵਾਲੇ ਹਨ। ਉਨ੍ਹਾਂ ਦੇ ਨਾਲ ਨਾਲ ਪ੍ਰਿਯੰਕਾ ਗਾਂਧੀ ਅੱਜ ਅੰਮ੍ਰਿਤਸਰ ਪਹੁੰਚਣਗੇ। ਉਹ ਅੰਮ੍ਰਿਤਸਰ ਪੂਰਬੀ ‘ਚ ਨਵਜੋਤ ਸਿੰਘ ਸਿੱਧੂ ਦੇ ਹੱਕ ‘ਚ ਰੋਡ ਸ਼ੋਅ ਕੱਢਣਗੇ। ਅੰਮ੍ਰਿਤਸਰ ਤੋਂ ਇਲਾਵਾ ਉਹ ਰੂਪਨਗਰ ਵਿਖੇ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਦੇ ਲਈ ਚੋਣ ਪ੍ਰਚਾਰ ਕਰਨ ਦੇ ਲਈ ਪਹੁੰਚ ਰਹੇ ਹਨ। ਰੂਪਨਗਰ ਵਿੱਚ ਪ੍ਰਿਯੰਕਾ ਗਾਂਧੀ ਵਾਡਰਾ ਵੱਲੋਂ ਇਕ ਰੋਡ ਸ਼ੋ ਕੀਤਾ ਜਾਵੇਗਾ।
----------- Advertisement -----------
ਰਾਹੁਲ ਗਾਂਧੀ ਅੱਜ ਪਹੁੰਚ ਰਹੇ ਹਨ ਪੰਜਾਬ, ਸੂਬੇ ‘ਚ ਕਈ ਥਾਂਵਾਂ ‘ਤੇ ਕਰਨਗੇ ਚੋਣ ਪ੍ਰਚਾਰ
Published on
----------- Advertisement -----------












