ਯੂਟਿਊਬ ਨੇ ਸੰਸਦ ਟੀਵੀ ਦਾ ਅਧਿਕਾਰਤ ਖਾਤਾ(official account) ਬੰਦ ਕਰ ਦਿੱਤਾ ਹੈ। ਬੀਤੀ ਦੇਰ ਰਾਤ 01:00 ਵਜੇ ਪਾਰਲੀਮੈਂਟ ਟੀਵੀ ਦੇ ਚੈਨਲ ਹੈਕ ਕਰਕੇ ਉਸਦਾ ਨਾਮ ਤਕ ਬਦਲ ਦਿੱਤਾ। ਜਦੋਂ ਯੂਟਿਊਬ ‘ਤੇ ਪਾਰਲੀਮੈਂਟ ਟੀਵੀ ਦਾ ਚੈਨਲ ਖੋਲ੍ਹਿਆ ਜਾਂਦਾ ਹੈ ਤਾਂ ਉਸ ‘ਤੇ ਇਕ ਮੈਸੇਜ ਆਉਂਦਾ ਹੈ ਜਿਸ ਲਿਖਿਆ ਹੁੰਦਾ ਹੈ ਕਿ ‘ਯੂਟਿਊਬ ਦੇ ਕਮਿਊਨਿਟੀ ਗਾਈਡਲਾਈਨਜ਼ ਦੀ ਉਲੰਘਣਾ ਕਰਕੇ ਇਹ ਖਾਤਾ ਬੰਦ ਕਰ ਦਿੱਤਾ ਗਿਆ ਹੈ।” ਹੁਣ ਪਾਰਲੀਮੈਂਟ ਟੈਲੀਵਿਜ਼ਨ ਦੇ ਸੰਯੁਕਤ ਸਕੱਤਰ ਪੁਨੀਤ ਕੁਮਾਰ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਹੈਕਰਾਂ ਨੇ ਚੈਨਲ ਨੂੰ ਹੈਕ ਕਰਕੇ ਯੂ-ਟਿਊਬ ਦੀ ਗਾਈਡ ਲਾਈਨ ਦੀ ਉਲੰਘਣਾ ਕੀਤੀ ਹੈ।
ਸੰਸਦ ਟੈਲੀਵਿਜ਼ਨ ਦੇ ਸੰਯੁਕਤ ਸਕੱਤਰ ਪੁਨੀਤ ਕੁਮਾਰ ਨੇ ਇੱਕ ਬਿਆਨ ਵਿੱਚ ਕਿਹਾ ਕਿ 15 ਫਰਵਰੀ, 2022 ਦੀ ਦੇਰ ਰਾਤ 01:00 ਵਜੇ ਪਾਰਲੀਮੈਂਟ ਟੀਵੀ ਦੇ ਚੈਨਲ ‘ਤੇ ਇੱਕ ਅਣਅਧਿਕਾਰਤ ਗਤੀਵਿਧੀ (ਲਾਈਵ ਸਟ੍ਰੀਮਿੰਗ) ਕੀਤੀ ਗਈ ਸੀ। ਹੈਕਰਾਂ ਦੁਆਰਾ ਚੈਨਲ ਦਾ ਨਾਮ ਬਦਲ ਕੇ Ethereum ਰੱਖਿਆ ਗਿਆ ਸੀ। ਜਿਸ ਕਾਰਨ ਸਾਡੇ ਚੈਨਲ ਨੂੰ ਬੈਨ ਕਰ ਦਿੱਤਾ ਗਿਆ ਹੈ। ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-In) ਨੇ ਇਸ ਅਲਰਟ ਬਾਰੇ ਜਾਣਕਾਰੀ ਦਿੱਤੀ। ਸਾਡੀ ਟੀਮ ਚੈਨਲ ਨੂੰ ਦੁਬਾਰਾ ਸਰਗਰਮ ਕਰਨ ਲਈ ਕੰਮ ਕਰ ਰਹੀ ਹੈ।
----------- Advertisement -----------
ਯੂਟਿਊਬ ‘ਤੇ ‘ਸੰਸਦ ਟੀਵੀ’ ਹੋਇਆ ਬੰਦ, ਹੈਕਰਾਂ ਨੇ ਰਾਤੋ ਰਾਤ ਬਦਲਿਆ ਨਾਂ
Published on
----------- Advertisement -----------
----------- Advertisement -----------












