ਪਠਾਨਕੋਟ : – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਪਠਾਨਕੋਟ ਵਿੱਚ ਦੂਜੀ ਰੈਲੀ ਕਰ ਰਹੇ ਹਨ। ਪਠਾਨਕੋਟ ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਸੀਂ ਆਪਣੇ ਗੁਰੂਆਂ-ਪੀਰਾਂ ਦੇ ਬਚਨਾਂ ‘ਤੇ ਚੱਲ ਕੇ 21ਵੀਂ ਸਦੀ ਦੇ ਨਵੇਂ ਪੰਜਾਬ ਦੀ ਸਿਰਜਣਾ ਕਰਾਂਗੇ। ਹੱਸਦਾ ਪੰਜਾਬ, ਵੱਸਦਾ ਪੰਜਾਬ, ਨੱਚਦਾ ਪੰਜਾਬ, ਚੜ੍ਹਦਾ ਪੰਜਾਬ ਬਣਾਵਾਂਗੇ। ਪੀਐਮ ਮੋਦੀ ਨੇ ਕਿਹਾ ਕਿ ਲੋਕਾਂ ਦਾ ਜਜ਼ਬਾ ਅਤੇ ਜੋਸ਼ 20 ਤਰੀਕ ਨੂੰ ਭਾਜਪਾ ਅਤੇ ਐਨਡੀਏ ਦੀ ਜਿੱਤ ਦਾ ਫੈਸਲਾ ਕਰੇਗਾ। ਪੀਐਮ ਨੇ ਲੋਕਾਂ ਨੂੰ ਕਿਹਾ ਕਿ ਮੈਂ ਤੁਹਾਡੀ ਤਾਕਤ ਵਿੱਚ ਜਿੱਤ ਮਹਿਸੂਸ ਕਰ ਰਿਹਾ ਹਾਂ।
ਪੀਐੱਮ ਮੋਦੀ ਨੇ ਆਪਣੇ ਭਾਸ਼ਣ ‘ਚ ਆਮ ਆਦਮੀ ਪਾਰਟੀ ਅਤੇ ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜੇਕਰ ਕਾਂਗਰਸ ਅਸਲੀ ਹੈ ਤਾਂ ਆਮ ਆਦਮੀ ਪਾਰਟੀ ਇਸ ਦੀ ਕਾਰਬਨ ਕਾਪੀ ਹੈ | ਆਪ ਅਤੇ ਕਾਂਗਰਸ ‘ਇਕੋ ਥਾਲੀ ਦੇ ਚੱਟੇ ਬੱਟੇ’ ਹੋਣ ਦੇ ਬਾਵਜੂਦ, ਪੰਜਾਬ ਵਿਚ ‘ਕੁਸ਼ਤੀ’ ਖੇਡ ਰਹੇ ਹਨ, ਇਕ ਦੂਜੇ ਦੇ ਵਿਰੁੱਧ ਹੋਣ ਦਾ ਸਿਰਫ ਦਿਖਾਵਾ ਕਰ ਰਹੇ ਹਨ।
----------- Advertisement -----------
ਕਾਂਗਰਸ ਨੇ ਲੁੱਟਿਆ ਪੰਜਾਬ ਨੂੰ ਤੇ ਦਿੱਲੀ ਨੂੰ ਲੁਟਿਆ ‘ਆਪ’ ਨੇ : ਪੀਐਮ ਮੋਦੀ
Published on
----------- Advertisement -----------
----------- Advertisement -----------












