ਪੰਜਾਬ : – ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਸੀਐਮ ਚੰਨੀ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨਾਲ ਮੌਜੂਦ ਹਨ। ਇਸ ਦੌਰਾਨ ਉਹ ਕਹਿੰਦੇ ਹਨ ਯੂਪੀ ਦੇ, ਬਿਹਾਰ ਦੇ, ਦਿੱਲੀ ਦੇ ਲੋਕ ਪੰਜਾਬ ਤੇ ਰਾਜ ਨਹੀਂ ਕਰ ਸਕਦੇ। ਇਸ ਤੋਂ ਬਾਅਦ ਉੱਥੇ ਮੌਜੂਦ ਲੋਕ ਤਾੜੀਆਂ ਵਜਾਉਣ ਲੱਗੇ।
ਪ੍ਰਿਅੰਕਾ ਗਾਂਧੀ ਖੁਦ ਤਾੜੀਆਂ ਵਜਾਉਣ ਲੱਗਦੀ ਹੈ। ਇਸ ਦੇ ਨਾਲ ਹੀ ਵਿਰੋਧੀ ਪਾਰਟੀਆਂ ਨੇ ਵੀ ਸੀਐਮ ਚੰਨੀ ਦੇ ਇਸ ਬਿਆਨ ‘ਤੇ ਹਮਲਾ ਬੋਲਿਆ ਹੈ। ਚੰਨੀ ਦੇ ਬਿਆਨ ‘ਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਬਹੁਤ ਸ਼ਰਮਨਾਕ ਹੈ। ਅਸੀਂ ਕਿਸੇ ਵਿਅਕਤੀ ਜਾਂ ਕਿਸੇ ਵਿਸ਼ੇਸ਼ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਕੀਤੀਆਂ ਟਿੱਪਣੀਆਂ ਦੀ ਸਖ਼ਤ ਨਿੰਦਾ ਕਰਦੇ ਹਾਂ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪ੍ਰਿਅੰਕਾ ਗਾਂਧੀ ਖੁਦ ਵੀ ਯੂਪੀ ਦੀ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਕਿਹਾ ਕਿ ਪ੍ਰਿਅੰਕਾ ਗਾਂਧੀ ਪੰਜਾਬ ਦੀ ਨੂੰਹ ਹੈ ਅਤੇ ਪੰਜਾਬੀ ਔਰਤ ਹੈ।
----------- Advertisement -----------
‘ਯੂਪੀ-ਬਿਹਾਰ ਦੇ ਲੋਕ ਪੰਜਾਬ ਤੇ ਰਾਜ ਨਹੀਂ ਕਰਨਗੇ’, ਚੰਨੀ ਦੇ ਇਸ ਬਿਆਨ ‘ਤੇ ਹੱਸ ਪਈ ਪ੍ਰਿਅੰਕਾ ਗਾਂਧੀ
Published on
----------- Advertisement -----------
----------- Advertisement -----------












