ਪੰਜਾਬ : – ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣ ਵਿੱਚ ਸਿਰਫ਼ ਚਾਰ ਦਿਨ ਬਾਕੀ ਰਹਿ ਗਏ ਹਨ ਅਤੇ ਚੋਣ ਪ੍ਰਚਾਰ ਦਾ ਰੌਲਾ ਵੀ ਦੋ ਦਿਨਾਂ ਬਾਅਦ ਬੰਦ ਹੋ ਜਾਵੇਗਾ, ਸੱਤਾਧਾਰੀ ਕਾਂਗਰਸ ਨੇ ਅਜੇ ਤੱਕ ਆਪਣਾ ਚੋਣ ਮੈਨੀਫੈਸਟੋ ਵੋਟਰਾਂ ਸਾਹਮਣੇ ਨਹੀਂ ਰੱਖਿਆ ਹੈ। ਪਹਿਲਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਪਣਾ ਪੰਜਾਬ ਮਾਡਲ ਲੈ ਕੇ ਆਏ ਅਤੇ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਆਪਣਾ ਮਾਡਲ ਲੋਕਾਂ ਸਾਹਮਣੇ ਪੇਸ਼ ਕੀਤਾ ਹੈ।
ਕਾਂਗਰਸ ਹਾਈਕਮਾਂਡ ਸੂਬੇ ਵਿੱਚ ਮੁੱਖ ਮੰਤਰੀ ਚੰਨੀ ਦੇ ਕਾਰਜਕਾਲ ਦੇ ਹੁਣ ਤੱਕ ਦੇ 111 ਦਿਨਾਂ ਦੌਰਾਨ ਕੀਤੇ ਗਏ ਲੋਕ ਹਿੱਤ ਦੇ ਕੰਮਾਂ ਦੇ ਆਧਾਰ ’ਤੇ ਚੋਣ ਪ੍ਰਚਾਰ ਵਿੱਚ ਲੱਗੀ ਹੋਈ ਹੈ।
ਮੰਗਲਵਾਰ ਨੂੰ ਅਕਾਲੀ-ਬਸਪਾ ਗਠਜੋੜ ਦਾ ਚੋਣ ਮਨੋਰਥ ਪੱਤਰ ਜਾਰੀ ਹੋਣ ਦੇ ਨਾਲ ਹੀ ਹੁਣ ਸੂਬੇ ਦੀਆਂ ਚੋਣਾਂ ਲੜ ਰਹੀਆਂ ਸਾਰੀਆਂ ਸਿਆਸੀ ਪਾਰਟੀਆਂ ਆਪਣਾ ਚੋਣ ਮਨੋਰਥ ਪੱਤਰ ਲੈ ਕੇ ਲੋਕਾਂ ਦੇ ਸਾਹਮਣੇ ਆ ਗਈਆਂ ਹਨ। ਕਾਂਗਰਸ ਹਾਈਕਮਾਂਡ ਦੀ ਤਰਫੋਂ ਸੰਸਦ ਮੈਂਬਰ ਪ੍ਰਤਾਪ ਬਾਜਵਾ ਦੀ ਅਗਵਾਈ ਹੇਠ ਮੈਨੀਫੈਸਟੋ ਕਮੇਟੀ ਬਣਾਈ ਗਈ ਹੈ, ਜਿਸ ਦੀਆਂ ਕਈ ਮੀਟਿੰਗਾਂ ਵੀ ਹੋ ਚੁੱਕੀਆਂ ਹਨ ਪਰ ਪਾਰਟੀ ਸੂਤਰਾਂ ਅਨੁਸਾਰ ਚੋਣ ਮਨੋਰਥ ਪੱਤਰ ਨੂੰ ਅੰਤਿਮ ਰੂਪ ਦੇਣ ਦਾ ਮਾਮਲਾ ਅਟਕ ਗਿਆ ਹੈ ਕਿਉਂਕਿ ਸੂਬਾ ਪ੍ਰਧਾਨ ਸਿੱਧੂ ਪੰਜਾਬ ਮਾਡਲ ਨੂੰ ਕਾਂਗਰਸ ਦੇ ਚੋਣ ਮਨੋਰਥ ਪੱਤਰ ਦੇ ਰੂਪ ਵਿਚ ਜਨਤਕ ਕਰਨ ‘ਤੇ ਅੜੇ ਹੋਏ ਸਨ।
ਮੁੱਖ ਮੰਤਰੀ ਚੰਨੀ ਵੱਲੋਂ ਸੋਮਵਾਰ ਨੂੰ ਪੇਸ਼ ਕੀਤੇ ਗਏ ਮਾਡਲ ਵਿੱਚ ਜਨਤਾ ਨੂੰ ਸਿੱਖਿਆ, ਸਿਹਤ, ਰੋਜ਼ੀ ਰੋਟੀ ਅਤੇ ਪੱਕੀ ਛੱਤ ਦੇਣ ਦਾ ਵਾਅਦਾ ਕੀਤਾ ਗਿਆ ਹੈ। ਇਨ੍ਹਾਂ ਵਿੱਚ ਪੱਕੀ ਛੱਤ ਦਾ ਵਾਅਦਾ ਸਰਕਾਰ ਬਣਨ ਦੇ ਛੇ ਮਹੀਨਿਆਂ ਅੰਦਰ ਪੂਰਾ ਕਰਨ ਅਤੇ ਪਹਿਲੇ ਸਾਲ ਵਿੱਚ ਇੱਕ ਲੱਖ ਸਰਕਾਰੀ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਗਿਆ ਹੈ। ਦੂਜੇ ਪਾਸੇ ਸਿੱਧੂ ਦੇ ਪੰਜਾਬ ਮਾਡਲ ਬਾਰੇ ਖੁਦ ਸਿੱਧੂ ਦਾ ਕਹਿਣਾ ਹੈ ਕਿ ਪੰਜਾਬ ਮਾਡਲ ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਸੰਵਿਧਾਨ ਦੇ ਨਿਰਮਾਤਾ ਡਾ.ਬੀ.ਆਰ.ਅੰਬੇਦਕਰ ਦੀਆਂ ਨੀਤੀਆਂ ‘ਤੇ ਆਧਾਰਿਤ ਹੈ।
----------- Advertisement -----------
ਵੋਟਾਂ ‘ਚ ਚਾਰ ਦਿਨ ਬਾਕੀ: ਕਾਂਗਰਸ ਨੇ ਅਜੇ ਤੱਕ ਨਹੀਂ ਜਾਰੀ ਕੀਤਾ ਆਪਣਾ ਚੋਣ ਮਨੋਰਥ ਪੱਤਰ
Published on
----------- Advertisement -----------
----------- Advertisement -----------












