ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਜ਼ਿਲ੍ਹੇ ਵਿੱਚ ਬੁੱਧਵਾਰ ਰਾਤ ਨੂੰ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ। ਘਰ ਤੋਂ ਕਰੀਬ 100 ਮੀਟਰ ਦੀ ਦੂਰੀ ‘ਤੇ ਸਥਿਤ ਖੂਹ ਦੇ ਸਾਹਮਣੇ ਮਟਕੌੜ (ਵਿਆਹ ਤੋਂ ਪਹਿਲਾਂ ਦੀ ਰਸਮ) ਚੱਲ ਰਹੀ ਸੀ ਜਿਸ ਦੌਰਾਨ ਇਹ ਹਾਦਸਾ ਵਾਪਰਿਆ। ਹੁਣ ਤੱਕ 13 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿੱਚ ਔਰਤਾਂ ਅਤੇ ਲੜਕੀਆਂ ਵੀ ਸ਼ਾਮਲ ਹਨ। ਕਈ ਲੋਕ ਜ਼ਖਮੀ ਵੀ ਹੋਏ ਹਨ।
ਦਰਅਸਲ ਨੇਬੂਆ ਨੌਰੰਗੀਆ ਥਾਣਾ ਖੇਤਰ ਦੇ ਨੌਰੰਗੀਆ ਪਿੰਡ ‘ਚ ਵਿਆਹ ਸਮਾਗਮ ‘ਚ ਰਸਮਾਂ ਦੌਰਾਨ ਖੂਹ ਦੀ ਸਲੈਬ ਟੁੱਟਣ ਕਾਰਨ ਇਹ ਦਰਦਨਾਕ ਹਾਦਸਾ ਵਾਪਰਿਆ। ਬੁੱਧਵਾਰ ਰਾਤ ਨੂੰ ਹਲਦੀ ਦੀ ਰਸਮ ਚੱਲ ਰਹੀ ਸੀ। ਇਸ ਦੌਰਾਨ ਕੁਝ ਔਰਤਾਂ ਅਤੇ ਲੜਕੀਆਂ ਖੂਹ ‘ਤੇ ਬਣੀ ਸਲੈਬ ਤੇ ਖੜ੍ਹੀਆਂ ਸਨ ਚਾਨਕ ਖੂਹ ਦੀ ਸਲੈਬ ਟੁੱਟ ਗਈ ਅਤੇ 25 ਤੋਂ ਵੱਧ ਔਰਤਾਂ, ਲੜਕੀਆਂ ਅਤੇ ਬੱਚੇ ਖੂਹ ‘ਚ ਡਿੱਗ ਗਏ। ਹੁਣ ਤੱਕ 13 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ ਘਟਨਾ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।
ਸੂਚਨਾ ਮਿਲਣ ‘ਤੇ ਪੁਲਸ ਨੇ ਆ ਕੇ ਆਸਪਾਸ ਦੇ ਲੋਕਾਂ ਨੂੰ ਨਾਲ ਲੈ ਕੇ ਸਾਰਿਆਂ ਨੂੰ ਖੂਹ ‘ਚੋਂ ਬਾਹਰ ਕੱਢਿਆ। ਹਾਦਸੇ ਤੋਂ ਬਾਅਦ ਵਿਆਹ ਸਮਾਗਮ ਦੀਆਂ ਖੁਸ਼ੀਆਂ ‘ਚ ਸੋਗ ਫੈਲ ਗਿਆ। ਹਰ ਪਾਸੇ ਹਫੜਾ-ਦਫੜੀ ਮਚ ਗਈ।
----------- Advertisement -----------
ਕੁਸ਼ੀਨਗਰ ‘ਚ ਦਰਦਨਾਕ ਹਾਦਸਾ, ਖੂਹ ਦੀ ਸਲੈਬ ਟੁੱਟਣ ਕਾਰਨ 13 ਦੀ ਮੌਤ
Published on
----------- Advertisement -----------
----------- Advertisement -----------












