ਪਟਿਆਲਾ : – ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚੇਹਰਾ ਭਗਵੰਤ ਮਾਨ ਨੂੰ ਧਾਰਾ 144 ਕਹਿ ਕੇ ਪਟਿਆਲਾ ਯੂਨੀਵਰਸਿਟੀ ਜਾਣ ਤੋਂ ਰੋਕ ਦਿੱਤਾ ਗਿਆ। ਭਗਵੰਤ ਮਾਨ ਵੀਰਵਾਰ ਨੂੰ ‘ਆਪ’ ਦੇ ਉਮੀਦਵਾਰ ਅਜੀਤਪਾਲ ਕੋਹਲੀ ਦੇ ਹੱਕ ‘ਚ ਚੋਣ ਪ੍ਰਚਾਰ ਕਰਨ ਲਈ ਪਟਿਆਲਾ ਆਏ ਸਨ। ਭਗਵੰਤ ਮਾਨ ਨੇ ਕਿਹਾ ਕਿ ‘ਆਪ’ ਦੀ ਲਹਿਰ ਦੇ ਮੱਦੇਨਜ਼ਰ ਅਜਿਹਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਖਤਮ ਹੋਣ ਤੋਂ ਬਾਅਦ ਧਾਰਾ 144 ਲਗਾਉਣਾ ਸਮਝ ਵਿੱਚ ਆਉਂਦਾ ਹੈ, ਪਰ ਜੇਕਰ ਸਮੇਂ ਤੋਂ ਪਹਿਲਾਂ ਅਤੇ ਭਗਵੰਤ ਮਾਨ ਦੇ ਸ਼ਹਿਰ ਆਉਣ ਉਹ ਵੀ ਇਕੱਲੇ ਪਟਿਆਲਾ ਵਿੱਚ ਇਹ ਧਾਰਾ 144 ਲਾਗੂ ਹੋ ਜਾਂਦੀ ਹੈ ਤਾਂ ਇਹ ਡਰ ਸਾਫ ਦਿਖਾਈ ਦੇ ਰਿਹਾ ਹੈ। ਉਨ੍ਹਾਂ ਦੀ ਅੱਜ ਪਟਿਆਲਾ ਵਿੱਚ ਰੈਲੀ ਹੈ।
ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਧਾਰਾ 144 ਸਿਰਫ਼ ਆਮ ਆਦਮੀ ਪਾਰਟੀ ‘ਤੇ ਹੀ ਕਿਉਂ ਲਾਗੂ ਹੋਈ, ਜਦਕਿ ਕੁਝ ਦਿਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਅਮਿਤ ਸ਼ਾਹ ਲਈ ਰੈਲੀ ਬੁਲਾਈ ਸੀ। ਇਸ ਤੋਂ ਸਾਫ਼ ਹੈ ਕਿ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਆਉਣ ਤੋਂ ਰੋਕਣ ਲਈ ਪੂਰੀ ਵਾਹ ਲਾ ਰਹੇ ਹਨ।
----------- Advertisement -----------
ਪਟਿਆਲੇ ‘ਚ ਧਾਰਾ 144 ਲਗਾ ਕੇ ਭਗਵੰਤ ਮਾਨ ਨੂੰ ਰੋਕਿਆ
Published on
----------- Advertisement -----------
----------- Advertisement -----------











