ਬੱਸੀ ਪਠਾਣਾਂ : – ਕਾਂਗਰਸ ਲੀਡਰ ਰਾਹੁਲ ਗਾਂਧੀ ਅੱਜ ਪੰਜਾਬ ਵਿੱਚ ਚੋਣ ਰੈਲੀ ਕਰ ਰਹੇ ਹਨ। ਰਾਹੁਲ ਗਾਂਧੀ ਫਤਿਹਗੜ੍ਹ ਸਾਹਿਬ ਚੋਣ ਪ੍ਰਚਾਰ ਕਰਨ ਪਹੁੰਚੇ। ਪੰਜਾਬ ਵਿੱਚ ਚੋਣ ਪ੍ਰਚਾਰ ਲਈ ਆਖਰੀ 2 ਦਿਨ ਬਾਕੀ ਹਨ। ਭਲਕੇ ਸ਼ਾਮ 6 ਵਜੇ ਤੋਂ ਬਾਅਦ ਪ੍ਰਚਾਰ ਬੰਦ ਹੋ ਜਾਵੇਗਾ। ਰਾਹੁਲ ਗਾਂਧੀ ਨੇ ਆਮ ਆਦਮੀ ਪ੍ਰਰਟੀ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੁਮਾਰ ਵਿਸ਼ਵਾਸ ਦਾ ਵੀਡੀਓ ਦੇਸ਼ ਭਰ ਵਿੱਚ ਵਾਇਰਲ ਹੋ ਰਿਹਾ ਹੈ। ਪਰ ਕੇਜਰੀਵਾਲ ਉਨ੍ਹਾਂ ਦੇ ਦੋਸ਼ਾਂ ਬਾਰੇ ਇਕ ਵੀ ਸ਼ਬਦ ਨਹੀਂ ਬੋਲ ਰਹੇ ਹਨ। ਕੇਜਰੀਵਾਲ ਜੀ ਦੱਸਣ ਕਿ ਕੁਮਾਰ ਵਿਸ਼ਵਾਸ ਸੱਚ ਬੋਲ ਰਹੇ ਹਨ ਜਾਂ ਝੂਠ। ਰਾਹੁਲ ਨੇ ਕਿਹਾ ਕਿ ਕੇਜਰੀਵਾਲ ਜਵਾਬ ਨਹੀਂ ਦੇ ਰਹੇ ਕਿਉਂਕਿ ਕੁਮਾਰ ਵਿਸ਼ਵਾਸ ਸੱਚ ਬੋਲ ਰਹੇ ਹਨ। ਰਾਹੁਲ ਗਾਂਧੀ ਨੇ ਨਸ਼ਾ ਤਸਕਰੀ ਮਾਮਲੇ ‘ਚ ਬਿਕਰਮ ਸਿੰਘ ਮਜੀਠੀਆ ਤੋਂ ਮੁਆਫੀ ਮੰਗਣ ਦੇ ਮਾਮਲੇ ‘ਚ ਵੀ ਕੇਜਰੀਵਾਲ ਨੂੰ ਘੇਰਿਆ।
----------- Advertisement -----------
ਕੁਮਾਰ ਵਿਸ਼ਵਾਸ ਦੇ ਦੋਸ਼ਾਂ ਦਾ ਜਵਾਬ ਦੇਣ ਕੇਜਰੀਵਾਲ : ਰਾਹੁਲ ਗਾਂਧੀ
Published on
----------- Advertisement -----------












