ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਹਿ-ਇੰਚਾਰਜ ਰਾਘਵ ਚੱਢਾ ਵੱਲੋਂ ਭੰਡੀ ਪ੍ਰਚਾਰ ਦੇ ਦੋਸ਼ਾਂ ਤੋਂ ਨਾਰਾਜ਼ ਕੁਮਾਰ ਵਿਸ਼ਵਾਸ ਨੇ ਹੁਣ ਅਰਵਿੰਦ ਕੇਜਰੀਵਾਲ ਨੂੰ ਸਿੱਧੀ ਚੁਣੌਤੀ ਦਿੱਤੀ ਹੈ। ਪ੍ਰਸਿੱਧ ਸ਼ਾਇਰ ਨੇ ਵੀਰਵਾਰ ਨੂੰ ਕਿਹਾ, ‘ਜੇਕਰ ਤੁਸੀਂ (ਕੇਜਰੀਵਾਲ) ਸੱਚੇ ਹੋ ਤਾਂ ਸਬੂਤ ਲੈ ਕੇ ਆਓ ਅਤੇ ਅਸੀਂ ਵੀ ਆਪਣਾ ਸਬੂਤ ਪੇਸ਼ ਕਰਾਂਗੇ। ਦੇਸ਼ ਨੂੰ ਦੱਸੋ ਕਿ ਤੁਸੀਂ ਕੀ ਕਹਿੰਦੇ ਸੀ, ਤੁਸੀਂ ਕੀ ਸੁਣਦੇ ਸੀ, ਤੁਹਾਡੇ ਸੰਦੇਸ਼ ਕੀ ਹਨ, ਤੁਸੀਂ ਕੀ ਬੋਲਿਆ ਹੈ। ਇੱਕ ਦਿਨ ਆਓ, ਕਿਸੇ ਵੀ ਚੈਨਲ ‘ਤੇ ਜਾਂ ਕਿਸੇ ਵੀ ਚੌਰਾਹੇ ‘ਤੇ ਆਓ।
ਦਰਅਸਲ ‘ਆਪ’ ਦੇ ਪੰਜਾਬ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਵੀਰਵਾਰ ਸਵੇਰੇ ਕੁਮਾਰ ਵਿਸ਼ਵਾਸ ਦੀ ਉਸ ਵੀਡੀਓ ‘ਤੇ ਸਵਾਲ ਖੜ੍ਹੇ ਕੀਤੇ ਹਨ, ਜਿਸ ‘ਚ ਕੁਮਾਰ ਨੇ ਕਿਹਾ ਸੀ ਕਿ ਕੇਜਰੀਵਾਲ ਖਾਲਿਸਤਾਨ ਦਾ ਸਮਰਥਕ ਹੈ। ਕੇਜਰੀਵਾਲ ਨੇ ਮੈਨੂੰ ਕਿਹਾ ਕਿ ਜੇਕਰ ਮੈਂ ਪੰਜਾਬ ਦਾ ਮੁੱਖ ਮੰਤਰੀ ਨਾ ਬਣਿਆ ਤਾਂ ਆਜ਼ਾਦ ਦੇਸ਼ ਦਾ ਪ੍ਰਧਾਨ ਮੰਤਰੀ ਬਣਾਂਗਾ।
ਜਦੋਂ ਕੁਮਾਰ ਵਿਸ਼ਵਾਸ ਤੋਂ ਰਾਘਵ ਦੇ ਬਿਆਨ ‘ਤੇ ਉਨ੍ਹਾਂ ਦਾ ਪ੍ਰਤੀਕਰਮ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ”ਉਹ ਉਸ ਖੁਦਗਰਜ਼ ਵਿਅਕਤੀ (ਕੇਜਰੀਵਾਲ) ਦਾ ਕੋਈ ਚਿੰਟੂ ਬੋਲ ਰਿਹਾ ਹੈ ਜੋ ਸਾਡੇ ਖੂਨ-ਪਸੀਨੇ ਦੀਆਂ ਸਰਕਾਰਾਂ ਬਣਾਉਣ ਦੇ ਬਾਅਦ ਆਇਆ ਹੈ। ਉਨ੍ਹਾਂ ਨੂੰ ਆਪਣੇ ਮਾਲਕ ਨੂੰ ਭੇਜਣ ਲਈ ਕਹੋ।
----------- Advertisement -----------
ਕੁਮਾਰ ਵਿਸ਼ਵਾਸ ਵਲੋਂ ਕੇਜਰੀਵਾਲ ਨੂੰ ਖੁੱਲੀ ਬਹਿਸ ਦੀ ਚੁਣੌਤੀ
Published on
----------- Advertisement -----------
----------- Advertisement -----------












