ਬਰਨਾਲਾ : – ਕਾਂਗਰਸ ਪਾਰਟੀ ਚੋਂ ਕੱਢੇ ਜਾਣ ‘ਤੋਂ ਬਾਅਦ ਕੇਵਲ ਸਿੰਘ ਢਿੱਲੋਂ ਦਾ ਬਿਆਨ ਸਾਹਮਣੇ ਆਇਆ ਹੈ| ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਅੱਜ ਜੋ ਵੀ ਸ਼ੋਸ਼ਲ ਮੀਡੀਆ ਪਲੇਟਫ਼ਾਰਮ ਤੇ ਪਾਰਟੀ ਲੈਟਰਹੈਡ ਤੇ ਮੇਰੇ ਵਿਰੁੱਧ ਕਾਰਵਾਈ ਦੀ ਗੱਲ ਕੀਤੀ ਜਾ ਰਹੀ ਹੈ, ਅਜਿਹਾ ਕੋਈ ਵੀ ਪੱਤਰ ਜਾਂ ਚਿੱਠੀ ਅਧਿਕਾਰਤ ਤੌਰ ਤੇ ਮੈਨੂੰ ਨਹੀਂ ਮਿਲੀ। ਜੇਕਰ ਅਸਲੀਅਤ ਵਿੱਚ ਪਾਰਟੀ ਨੇ ਕੋਈ ਅਜਿਹਾ ਫ਼ੈਸਲਾ ਲਿਆ ਹੈ ਤਾਂ ਮੈਂ ਆਪਣੇ ਵਲੋਂ ਇਸਦਾ ਢੁੱਕਵਾਂ ਤੇ ਠੋਕਵਾਂ ਜਵਾਬ ਪਾਰਟੀ ਹਾਈਕਮਾਂਡ ਨੂੰ ਦੇਵਾਂਗਾ।
ਪਾਰਟੀ ਵਿਰੋਧੀ ਗਤੀਵਿਧੀਆਂ ਦੇ ਕਾਰਨ ਕਾਂਗਰਸ ਪਾਰਟੀ ਵਲੋਂ ਕੱਢੇ ਜਾਣ ਤੋਂ ਬਾਅਦ ਬਰਨਾਲਾ ਦੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਕੇਵਲ ਸਿੰਘ ਢਿੱਲੋਂ ਵਲੋਂ ਇਕ ਵੀਡੀਓ ਕਲਿੱਪ ਜਾਰੀ ਕਰਕੇ ਇਹ ਗੱਲ ਆਖੀ ਗਈ ਹੈ ਕਿ ਪਾਰਟੀ ਵਲੋਂ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਹੋਣ ਸੰਬੰਧੀ ਖ਼ਬਰ ਸੋਸ਼ਲ ਮੀਡੀਆ ਤੋਂ ਹੀ ਉਨ੍ਹਾਂ ਨੂੰ ਮਿਲੀ ਹੈ, ਪਰ ਪਾਰਟੀ ਵਲੋਂ ਉਨ੍ਹਾਂ ਨੂੰ ਕੋਈ ਵੀ ਅਧਿਕਾਰਤ ਪੱਤਰ ਜਾਂ ਨੋਟਿਸ ਨਹੀਂ ਆਇਆ। ਜੇਕਰ ਪਾਰਟੀ ਵਲੋਂ ਉਨ੍ਹਾਂ ਨੂੰ ਕੋਈ ਨੋਟਿਸ ਆਉਂਦਾ ਹੈ ਤਾਂ ਉਹ ਉਸ ਦਾ ਠੋਕ ਕੇ ਜਵਾਬ ਦੇਣਗੇ।
----------- Advertisement -----------
ਕਾਂਗਰਸ ਪਾਰਟੀ ‘ਚੋਂ ਕੱਢੇ ਜਾਣ ‘ਤੋਂ ਬਾਅਦ ਕੇਵਲ ਸਿੰਘ ਢਿੱਲੋਂ ਦਾ ਬਿਆਨ ਆਇਆ ਸਾਹਮਣੇ
Published on
----------- Advertisement -----------
----------- Advertisement -----------












