ਰਾਜਸਥਾਨ ਦੇ ਸੀਕਰ ‘ਚ ਅੱਜ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਸ਼ੁੱਕਰਵਾਰ ਸਵੇਰੇ 8.1 ਵਜੇ ਦੇ ਕਰੀਬ ਆਇਆ। ਮੌਸਮ ਵਿਭਾਗ ਮੁਤਾਬਕ ਭੂਚਾਲ ਦੀ ਤੀਬਰਤਾ 3.8 ਸੀ। ਭੂਚਾਲ ਕਾਰਨ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਲੋਕ ਘਰਾਂ ਤੋਂ ਬਾਹਰ ਆ ਗਏ।
ਮੌਸਮ ਵਿਭਾਗ ਨੇ ਦਸਿਆ ਕਿ ਭੂਚਾਲ ਜ਼ਮੀਨ ਤੋਂ 5 ਕਿਲੋਮੀਟਰ ਹੇਠਾਂ ਆਇਆ ਸੀ ਅਤੇ ਇਸ ਦਾ ਕੇਂਦਰ ਸੀਕਰ ਦਾ ਦੇਵਗੜ੍ਹ ਸੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅੱਜ ਜਿਸ ਤਰ੍ਹਾਂ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਪਹਿਲਾਂ ਕਦੇ ਮਹਿਸੂਸ ਨਹੀਂ ਹੋਏ। ਭੂਚਾਲ ਦੇ ਨਾਲ ਜਿੱਥੇ ਵਾਈਬ੍ਰੇਸ਼ਨ ਸੀ, ਉੱਥੇ ਹੀ ਇਸ ਦੇ ਨਾਲ ਇੱਕ ਉੱਚੀ ਆਵਾਜ਼ ਵੀ ਸੁਣਾਈ ਦਿੱਤੀ ਜਿਸ ਕਾਰਨ ਲੋਕ ਸਹਿਮ ਗਏ ਅਤੇ ਜਲਦੀ ਨਾਲ ਘਰਾਂ ਤੋਂ ਬਾਹਰ ਆ ਗਏ।
----------- Advertisement -----------
ਰਾਜਸਥਾਨ ‘ਚ ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਲੋਕ ਘਰਾਂ ਤੋਂ ਆਏ ਬਾਹਰ
Published on
----------- Advertisement -----------
----------- Advertisement -----------












