ਦੇਸ਼ ਵਿੱਚ ਖੇਤੀ ਖੇਤਰ ਵਿੱਚ ਵੱਡੇ ਬਦਲਾਅ ਦੀਆਂ ਤਿਆਰੀਆਂ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 100 ‘ਕਿਸਾਨ ਡਰੋਨਾਂ’ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕੱਲ੍ਹ ਵੀਡੀਓ ਕਾਨਫਰੰਸਿੰਗ ਰਾਹੀਂ ਇਨ੍ਹਾਂ ਡਰੋਨਾਂ ਦਾ ਉਦਘਾਟਨ ਕੀਤਾ। ਡਰੋਨਾਂ ਨੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਦੇ ਖੇਤਾਂ ਵਿੱਚ ਉਡਾਣ ਭਰੀ। ਦਸ ਦਈਏ ਕਿ ਖੇਤਾਂ ਵਿੱਚ ਦਵਾਈਆਂ ਦਾ ਛਿੜਕਾਅ ਕਰਨ ਲਈ ਡਰੋਨ ਦੀ ਵਰਤੋਂ ਕੀਤੀ ਜਾਵੇਗੀ।
ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਡਰੋਨ ਦੇ ਨਾਂ ‘ਤੇ ਪਹਿਲਾਂ ਇਹ ਸੋਚਿਆ ਜਾਂਦਾ ਸੀ ਕਿ ਇਹ ਫੌਜ ਨਾਲ ਜੁੜੀ ਕੋਈ ਪ੍ਰਣਾਲੀ ਹੈ ਜਾਂ ਦੁਸ਼ਮਣਾਂ ਨਾਲ ਲੜਨ ਲਈ ਵਰਤੀਆਂ ਜਾਂਦੀਆਂ ਚੀਜ਼ਾਂ ਹਨ, ਪਰ 21ਵੀਂ ਸਦੀ ਦੀ ਆਧੁਨਿਕ ਖੇਤੀਬਾੜੀ ਪ੍ਰਣਾਲੀ ਦੀ ਦਿਸ਼ਾ ਵਿਚ ਇਹ ਇਕ ਨਵਾਂ ਅਧਿਆਏ ਹੈ। ਪੀਐਮ ਨੇ ਕਿਹਾ, ‘ਮੈਨੂੰ ਯਕੀਨ ਹੈ ਕਿ ਇਹ ਲਾਂਚ ਨਾ ਸਿਰਫ਼ ਡਰੋਨ ਸੈਕਟਰ ਦੇ ਵਿਕਾਸ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗਾ, ਸਗੋਂ ਇਹ ਸੰਭਾਵਨਾਵਾਂ ਦਾ ਇੱਕ ਅਨੰਤ ਅਸਮਾਨ ਵੀ ਖੋਲ੍ਹੇਗਾ।’
ਪੀਐਮ ਨੇ ਕਿਹਾ ਕਿ ਗਰੁੜ ਏਅਰਸਪੇਸ ਨੇ ਅਗਲੇ ਦੋ ਸਾਲਾਂ ਵਿੱਚ ਮੇਡ ਇਨ ਇੰਡੀਆ ਤਹਿਤ ਇੱਕ ਲੱਖ ਡਰੋਨ ਬਣਾਉਣ ਦਾ ਟੀਚਾ ਰੱਖਿਆ ਹੈ। ਇਸ ਨਾਲ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ।
----------- Advertisement -----------
ਪੀ ਐਮ ਮੋਦੀ ਦਾ ਕਿਸਾਨਾਂ ਨੂੰ ਤੋਹਫ਼ਾ, ‘ਕਿਸਾਨ ਡਰੋਨਾਂ’ ਦਾ ਕੀਤਾ ਉਦਘਾਟਨ
Published on
----------- Advertisement -----------
----------- Advertisement -----------












