ਨਵੀਂ ਦਿੱਲੀ— ਇੰਡੀਆ ਗੇਟ ਨੇੜੇ ਇਕ ਨੌਜਵਾਨ ਨੇ ਆਪਣੀ ਹਰਕਤ ਨਾਲ ਸਭ ਨੂੰ ਹੈਰਾਨ ਕਰ ਦਿੱਤਾ। ਨੌਜਵਾਨ ਦਰੱਖਤ ‘ਤੇ ਲੇਟ ਕੇ ਖ਼ੁਦਕੁਸ਼ੀ ਕਰਨ ਜਾ ਰਿਹਾ ਸੀ। ਇਸ ਡਰਾਉਣੀ ਘਟਨਾ ਦਾ 1 ਮਿੰਟ 30 ਸੈਕਿੰਡ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਨੌਜਵਾਨ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਦੀ ਘਟਨਾ ਇੰਡੀਆ ਗੇਟ ਦੇ ਬਾਹਰੀ ਸਰਕਲ ਦੀ ਹੈ। ਦਿੱਲੀ ਪੁਲਿਸ ਇੰਡੀਆ ਗੇਟ ਦੇ ਬਾਹਰੀ ਸਰਕਲ ‘ਤੇ ਹਰ ਸਮੇਂ ਅਲਰਟ ਮੋਡ ‘ਚ ਹੈ। ਮੌਕੇ ‘ਤੇ ਤਾਇਨਾਤ ਦਿੱਲੀ ਪੁਲਸ ਦੇ ਕਾਂਸਟੇਬਲ ਅਤੇ ਇੰਸਪੈਕਟਰ ਨੇ ਜਦੋਂ ਨੌਜਵਾਨ ਨੂੰ ਦੇਖਿਆ ਤਾਂ ਉਹ ਤੁਰੰਤ ਉਥੇ ਪਹੁੰਚ ਗਏ।
ਡੀਸੀਪੀ ਦੀਪਕ ਯਾਦਵ ਮੁਤਾਬਕ ਇਹ ਮਾਮਲਾ ਸ਼ੁੱਕਰਵਾਰ ਦੁਪਹਿਰ ਦਾ ਹੈ। ਉਸ ਨੇ ਦੱਸਿਆ ਕਿ ਜਦੋਂ ਸਾਡੇ ਕਾਂਸਟੇਬਲ ਨੇ ਦੇਖਿਆ ਕਿ ਨੌਜਵਾਨ ਦਰੱਖਤ ‘ਤੇ ਚੜ੍ਹ ਕੇ ਖੁਦਕੁਸ਼ੀ ਕਰਨ ਦੀ ਧਮਕੀ ਦੇ ਰਿਹਾ ਹੈ ਤਾਂ ਉਸ ਨੇ ਉੱਥੇ ਮੌਜੂਦ ਤਿਲਕ ਮਾਰਗ ਥਾਣੇ ਦੇ ਐੱਸਐੱਚਓ ਮੌਸਮ ਗਨੀ ਨੂੰ ਸੂਚਨਾ ਦਿੱਤੀ।
----------- Advertisement -----------
ਇੰਡੀਆ ਗੇਟ ਨੇੜੇ, ਖੁਦਕੁਸ਼ੀ ਕਰਨ ਲੱਗਿਆ ਸੀ ਨੌਜਵਾਨ; ਦਿੱਲੀ ਪੁਲਿਸ ਨੇ ਬਚਾਈ ਜਾਨ
Published on
----------- Advertisement -----------
----------- Advertisement -----------












