ਬਾਲੀਵੁੱਡ ਅਭਿਨੇਤਾ ਰਿਤਿਕ ਰੋਸ਼ਨ ਅਤੇ ਉਨ੍ਹਾਂ ਦੀ ਪਤਨੀ ਸੁਜ਼ੈਨ ਖਾਨ ਕਾਫੀ ਸਮਾਂ ਪਹਿਲਾਂ ਵੱਖ ਹੋ ਗਏ ਹਨ। ਹਾਲਾਂਕਿ ਦੋਵਾਂ ਵਿਚਾਲੇ ਚੰਗੀ ਬਾਂਡਿੰਗ ਹੈ ਅਤੇ ਦੋਵੇਂ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰ ਰਹੇ ਹਨ। ਇਸ ਦੌਰਾਨ ਰਿਤਿਕ ਰੋਸ਼ਨ ਅਤੇ ਸਬਾ ਆਜ਼ਾਦ ਨੂੰ ਇਕੱਠੇ ਸਪਾਟ ਕੀਤਾ ਗਿਆ ਸੀ ਅਤੇ ਇਸ ਤੋਂ ਬਾਅਦ ਦੋਹਾਂ ਦੇ ਕਥਿਤ ਰਿਸ਼ਤੇ ਦੀਆਂ ਕਾਫੀ ਖਬਰਾਂ ਆ ਰਹੀਆਂ ਹਨ।

ਕਿਹਾ ਜਾਂਦਾ ਹੈ ਕਿ ਰਿਤਿਕ ਰੋਸ਼ਨ ਅਤੇ ਸਬਾ ਆਜ਼ਾਦ ਤਿੰਨ ਮਹੀਨੇ ਪਹਿਲਾਂ ਟਵਿੱਟਰ ‘ਤੇ ਮਿਲੇ ਸਨ ਅਤੇ ਹੌਲੀ-ਹੌਲੀ ਆਪਣੇ ਰਿਸ਼ਤੇ ਨੂੰ ਅੱਗੇ ਵਧਾ ਰਹੇ ਹਨ। ਰਿਪੋਰਟ ਮੁਤਾਬਕ ਰਿਤਿਕ ਰੋਸ਼ਨ ਅਤੇ ਸਬਾ ਪਿਛਲੇ 2-3 ਮਹੀਨਿਆਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਜਦੋਂ ਰਿਤਿਕ ਨੇ ਟਵਿਟਰ ‘ਤੇ ਇਕ ਵੀਡੀਓ ਸ਼ੇਅਰ ਕੀਤੀ, ਜਿਸ ‘ਚ ਸਬਾ ਅਤੇ ਰੈਪਰ ਹਨ, ਉਸ ਤੋਂ ਬਾਅਦ ਉਨ੍ਹਾਂ ਦੀ ਦੋਸਤੀ ਸ਼ੁਰੂ ਹੋ ਗਈ। ਸਬਾ ਨੇ ਰਿਤਿਕ ਦਾ ਤਾਰੀਫ ਲਈ ਧੰਨਵਾਦ ਕੀਤਾ ਸੀ ਅਤੇ ਇਸ ਤਰ੍ਹਾਂ ਡੀਐਮ ਦੇ ਜ਼ਰੀਏ ਦੋਵਾਂ ਵਿਚਾਲੇ ਗੱਲਬਾਤ ਸ਼ੁਰੂ ਹੋਈ। ਦਸਿਆ ਜਾ ਰਿਹਾ ਹੈ ਕਿ ਰਿਤਿਕ ਰੋਸ਼ਨ ਜਲਦੀ ਹੀ ਸਬਾ ਨਾਲ ਵਿਆਹ ਕਰਨਾ ਚਾਹੁੰਦੇ ਹਨ । ਸਬਾ ਆਜ਼ਾਦ ਨੂੰ ਹਾਲ ਹੀ ‘ਚ ਰਿਤਿਕ ਰੋਸ਼ਨ ਦੇ ਪਰਿਵਾਰ ਨਾਲ ਸਮਾਂ ਬਿਤਾਉਂਦੇ ਦੇਖਿਆ ਗਿਆ ਸੀ ।











