ਮਣੀਪੁਰ ‘ਚ ਸੋਮਵਾਰ ਨੂੰ ਪਹਿਲੇ ਪੜਾਅ ਦੀਆ ਵੋਟਾਂ ਦੌਰਾਨ ਚੋਣ ਕਮਿਸ਼ਨ ਮੁਤਾਬਕ 78.03 ਫੀਸਦੀ ਲੋਕਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ। ਮਣੀਪੁਰ ਦੇ ਇੰਫਾਲ ਈਸਟ, ਇੰਫਾਲ ਵੈਸਟ, ਬਿਸ਼ਨਪੁਰ, ਚੂਰਾਚੰਦਪੁਰ ਅਤੇ ਕੰਗਪੋਕਪੀ ਜ਼ਿਲਿਆਂ ‘ਚ ਅੱਜ ਵੋਟਿੰਗ ਹੋਈ। ਦੱਸ ਦਈਏ ਕਿ ਮਣੀਪੁਰ ’ਚ ਕੁੱਲ 60 ਸੀਟਾਂ ਹਨ ਅਤੇ ਪਹਿਲੇ ਪੜਾਅ ’ਚ ਅੱਜ 38 ਸੀਟਾਂ ’ਤੇ ਵੋਟਾਂ ਪਈਆਂ ਹਨ। ਸੂਬੇ ਦੀਆਂ 38 ਸੀਟਾਂ ’ਤੇ 173 ਉਮੀਦਵਾਰ ਚੋਣ ਮੈਦਾਨ ‘ਚ ਹਨ।
ਮਣੀਪੁਰ ਚੋਣਾਂ ਦੇ ਪਹਿਲੇ ਪੜਾਅ ’ਚ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਨੇ ਇੰਫਾਲ ’ਚ ਵੋਟ ਪਾਈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਮੇਰੇ ਚੋਣ ਖੇਤਰ ਦੇ 75 ਫ਼ੀਸਦੀ ਲੋਕ ਭਾਜਪਾ ਅਤੇ ਮੈਨੂੰ ਵੋਟਾਂ ਪਾਉਣਗੇ। ਭਾਜਪਾ ਪਹਿਲੇ ਪੜਾਅ ਦੀਆਂ 38 ਸੀਟਾਂ ’ਚੋਂ ਘੱਟ ਤੋਂ ਘੱਟ 30 ਸੀਟਾਂ ਦੀ ਉਮੀਦ ਕਰ ਰਹੀ ਹੈ। ਮਣੀਪੁਰ ਦੇ ਰਾਜਪਾਲ ਲਾ ਗਣੇਸ਼ਨ ਨੇ ਵੀ ਇੰਫਾਲ ’ਚ ਵੋਟ ਪਾਈ।
ਸੂਬੇ ’ਚ ਲੱਗਭਗ 80 ਫ਼ੀਸਦੀ ਘਾਟੀ ਖੇਤਰ ਅਤੇ 20 ਫ਼ੀਸਦੀ ਪਹਾੜੀ ਖੇਤਰਾਂ ’ਚ ਅੱਜ ਵੋਟਿੰਗ ਹੋਈ। ਸੱਤਾਧਾਰੀ ਭਾਜਪਾ ਸਾਰੀਆਂ 38 ਸੀਟਾਂ ’ਤੇ ਇਕੱਲੇ ਲੜ ਰਹੀ ਹੈ। ਇਸ ਪੜਾਅ ’ਚ 173 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਹੋਵੇਗਾ, ਜਿਨ੍ਹਾਂ ’ਚ 15 ਮਹਿਲਾਵਾਂ ਸ਼ਾਮਲ ਹਨ। ਜਿਨ੍ਹਾਂ ਦੀ ਕਿਸਮਤ ਦਾ ਫ਼ੈਸਲਾ 12,22,713 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਕੇ ਕਰਨਗੇ। ਉੱਥੇ ਹੀ ਵੋਟਿੰਗ ਲਈ 1,721 ਵੋਟਿੰਗ ਕੇਂਦਰ ਬਣਾਏ ਗਏ ਸਨ।
----------- Advertisement -----------
ਮਣੀਪੁਰ ਵਿਧਾਨ ਸਭਾ ਚੋਣਾਂ 2022 : 78.03 ਫੀਸਦੀ ਲੋਕਾਂ ਨੇ ਕੀਤਾ ਆਪਣੇ ਅਧਿਕਾਰ ਦਾ ਇਸਤੇਮਾਲ
Published on
----------- Advertisement -----------
----------- Advertisement -----------












