ਪਿਛਲੇ ਦਿਨੀਂ ਨਵਜੋਤ ਸਿੱਧੂ ਦੀ ਐਨ.ਆਰ.ਆਈ ਭੈਣ ਮੀਡੀਆ ਸਾਹਮਣੇ ਆਈ ਸੀ, ਜਿਥੇ ਉਨ੍ਹਾਂ ਨਵਜੋਤ ਸਿੱਧੂ ‘ਤੇ ਕਈ ਤਰ੍ਹਾਂ ਦੇ ਇਲਜ਼ਾਮ ਵੀ ਲਗਾਏ ਸੀ। ਇਸ ਦੇ ਚੱਲਦਿਆਂ ਹੁਣ ਸੁਮਨ ਤੂਰ ਵਲੋਂ ਕੌਮੀ ਮਹਿਲਾ ਕਮਿਸ਼ਨ ਕੋਲ ਪਹੁੰਚ ਕੀਤੀ ਗਈ ਹੈ। ਸੁਮਨ ਤੂਰ ਵਲੋਂ ਨਵੀਂ ਦਿੱਲੀ ‘ਚ ਕੌਮੀ ਮਹਿਲਾ ਕਮਿਸ਼ਨ ਕੋਲ ਰਾਈਟ ਟੂ ਲਿਵ ਵਿਦ ਡਿਗਨਿਟੀ, ਮਾਣਹਾਨੀ, ਮਾਨਸਿਕ ਤਸ਼ੱਦਦ,ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ।














