November 5, 2026, 11:52 pm
----------- Advertisement -----------
HomeNewsBreaking Newsਪਿੰਡ ਸਰਾਏ ਦੇ ਨੌਜਵਾਨ ਦਵਿੰਦਰ ਬਾਜਵਾ ਨੇ ਦੁਨੀਆ ਦੀ ਸਭ ਤੋਂ ਉੱਚੀ...

ਪਿੰਡ ਸਰਾਏ ਦੇ ਨੌਜਵਾਨ ਦਵਿੰਦਰ ਬਾਜਵਾ ਨੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਨੂੰ ਕੀਤਾ ਸਰ

Published on

----------- Advertisement -----------

ਨੂਰਪੁਰ ਬੇਦੀ, 5 ਮਾਰਚ : ਪਿੰਡ ਸਰਾਏ ਦੇ ਨੌਜਵਾਨ ਦਵਿੰਦਰ ਸਿੰਘ ਬਾਜਵਾ ਪੁੱਤਰ ਜੋਗਿੰਦਰ ਸਿੰਘ ਨੇ ਦੁਨੀਆ ਦੀ ਸਭ ਤੋਂ ਉੱਚੀ ਮਾਊਂਟ ਐਵਰੈਸਟ ਦੀ ਚੋਟੀ ਨੂੰ ਸਰ ਕਰਕੇ ਵੱਡਾ ਕਾਰਨਾਮਾ ਕਰ ਦਿਖਾਇਆ ਹੈ। ਮਾਊਂਟ ਐਵਰੈਸਟ ਬੇਸ ਕੈਂਪ ਤੋਂ ਵਾਪਸ ਪਿੰਡ ਸਰਾਏ ਵਿਖੇ ਪਹੁੰਚੇ ਨੌਜਵਾਨ ਦਵਿੰਦਰ ਬਾਜਵਾ ਨੇ ਦੱਸਿਆ ਕਿ ਉਹ ਸ੍ਰੀ ਆਨੰਦਪੁਰ ਸਾਹਿਬ ਤੋਂ ਵਾਇਆ ਟ੍ਰੇਨ ਨੇਪਾਲ ਬਾਰਡਰ ਤੇ ਪਹੁੰਚਿਆ। ਨੇਪਾਲ ਬਾਰਡਰ ਤੋਂ ਉਸ ਨੇ ਆਪਣਾ ਪੈਦਲ ਸਫ਼ਰ ਸ਼ੁਰੂ ਕੀਤਾ ਤੇ ਸੱਤ ਦਿਨ ਚ ਉਸ ਨੇ ਦੁਨੀਆਂ ਦੀ ਸਭ ਤੋਂ ਉੱਚੀ ਚੋਟੀ ਨੂੰ ਸਰ ਕਰ ਲਿਆ। ਉਸ ਨੇ ਦੱਸਿਆ ਕਿ ਉਸ ਨੇ ਇਕੱਲੇ ਹੀ ਬਿਨਾਂ ਕਿਸੀ ਗਾਈਡ ਤੋਂ ਇਹ ਸਫ਼ਰ ਤੈਅ ਕੀਤਾ ਹੈ।

ਦਵਿੰਦਰ ਬਾਜਵਾ ਨੇ ਦੱਸਿਆ ਕਿ ਮੈਨੂੰ ਜਾਣ ਲਈ ਦੋ ਪਰਮਿਟ ਲੈਣੇ ਪਏ। ਦਵਿੰਦਰ ਬਾਜਵਾ ਨੇ ਦੱਸਿਆ ਕਿ ਮਾਊਂਟ ਐਵਰੈਸਟ ਦੀ ਉਚਾਈ 5623 ਮੀਟਰ ਹੈ ਤੇ ਉੱਥੇ ਆਕਸੀਜਨ ਦਾ ਲੈਵਲ ਕਾਫ਼ੀ ਘਟ ਜਾਂਦਾ ਹੈ ਪਰ ਇਸਦੇ ਬਾਵਜੂਦ ਵੀ ਉਸ ਨੂੰ ਕੋਈ ਜ਼ਿਆਦਾ ਮੁਸ਼ਕਲ ਪੇਸ਼ ਨਹੀਂ ਆਈ। ਉਸ ਨੇ ਕਿਹਾ ਕਿ ਇਸ ਸਫ਼ਰ ਦੌਰਾਨ ਉਸ ਨੇ ਆਪਣਾ ਖਾਣਾ ਪੀਣਾ ਤੇ ਲੋੜੀਂਦੀਆਂ ਵਸਤਾਂ ਆਪਣੇ ਨਾਲ ਹੀ ਚੁੱਕੀਆਂ ਹੋੲੀਆਂ ਸਨ ਕਿਉਂਕਿ ਮਾਊਂਟ ਐਵਰੈਸਟ ਬੇਸ ਕੈਂਪ ਤੇ ਖਾਣ ਪੀਣ ਦਾ ਸਾਮਾਨ ਕਾਫ਼ੀ ਮਹਿੰਗਾ ਪੈਂਦਾ ਹੈ। ਆਪਣੀਆਂ ਪ੍ਰਾਪਤੀਆਂ ਸਬੰਧੀ ਦੱਸਦਿਆਂ ਉਸ ਨੇ ਕਿਹਾ ਕਿ ਇਸ ਤੋਂ ਪਹਿਲਾਂ ਉਹ ਲੇਹ ਲੱਦਾਖ, ਕਸ਼ਮੀਰ ਤੇ ਸਿਆਚਿਨ ਬੇਸ ਕੈਂਪ, ਪੇਂਗੋਂਗ ਲੇਕ, ਖਾਰਦੂੰਗਾ ਜਿਹੜੀ ਦੁਨੀਆਂ ਦੀ ਸਭ ਤੋਂ ਉੱਚੀ ਸੜਕ ਹੈ, ਤਕ ਵੀ ਸਫਰ ਕਰ ਚੁੱਕਾ ਹੈ। ਉਸ ਨੇ ਦੱਸਿਆ ਕਿ ਪੜ੍ਹਦੇ ਸਮੇਂ ਤੋਂ ਹੀ ਉਸ ਨੂੰ ਦੁਨੀਆਂ ਦੀ ਸੈਰ ਕਰਨ ਦਾ ਸ਼ੌਕ ਸੀ ਤੇ ਉਸ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ। ਆਪਣੀ ਸਟੱਡੀ ਪੂਰੀ ਕਰਨ ਉਪਰੰਤ ਉਸ ਨੇ ਇਸ ਸ਼ੌਕ ਨੂੰ ਅਪਣਾ ਲਿਆ ਅਤੇ ਉਸ ਨੇ ਫ਼ੈਸਲਾ ਕੀਤਾ ਕਿ ਉਹ ਪੈਦਲ ਜਾਂ ਬਾਈਕ ਸਾਧਨਾਂ ਰਾਹੀਂ ਦੁਨੀਆਂ ਦੇ ਵੱਖ ਵੱਖ ਕੋਨਿਆਂ ਤਕ ਜਾਵੇਗਾ। ਦਵਿੰਦਰ ਬਾਜਵਾ ਨੇ ਕਿਹਾ ਕਿ ਉਸ ਦਾ ਅਗਲਾ ਸਫ਼ਰ ਬਾਈਕ ਰਾਹੀਂ ਸ੍ਰੀ ਆਨੰਦਪੁਰ ਸਾਹਿਬ ਤੋਂ ਵਾਇਆ ਰੋਡ ਮਿਆਂਮਾਰ ਤੋਂ ਹੁੰਦੇ ਹੋਏ ਥਾਈਲੈਂਡ ਸਿੰਗਾਪੁਰ ਤੇ ਹੋਰ ਦੇਸ਼ਾਂ ਦਾ ਹੋਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

 8ਵੇਂ ਦਿਨ ਕੀਤਾ ਗਿਆ ਦਲਜੀਤ ਸਿੰਘ ਦਾ ਸਸਕਾਰ, ਭੈਣ ਨੇ ਦਿੱਤਾ ਅਰਥੀ ਨੂੰ ਮੋਢਾ

 ਜ਼ਿਲ੍ਹੇ ਦੇ ਪਿੰਡ ਭੰਮੇ ਕਲਾਂ ਦੇ ਨੌਜਵਾਨ ਦਲਜੀਤ ਸਿੰਘ ਦਾ ਪੀਜੀਆਈ ਚੰਡੀਗੜ੍ਹ ਵਿਖੇ ਪੋਸਟਮਾਰਟਮ...

ਫਗਵਾੜਾ ਦੀ ਡਾਕਟਰ ਦੀ ਇੰਗਲੈਂਡ ਚ ਮੌਤ, ਪੇਕੇ ਪਰਿਵਾਰ ਨੇ ਪਤੀ ‘ਤੇ ਲਗਾਏ ਇਲਜ਼ਾਮ

ਫਗਵਾੜਾ ਨਾਲ ਸਬੰਧਤ ਡਾਕਟਰ ਸ਼ਿਵਾਨੀ ਦੀ ਇੰਗਲੈਂਡ ਵਿਖੇ ਆਪਣੇ ਘਰ ‘ਚ ਅੱਗ ਲੱਗਣ ਕਾਰਨ...

ਗੱਡੀ ਚਲਾਉਣੀ ਸਿੱਖ ਰਹੇ ਡਰਾਈਵਰ ਨੇ ਕਈ ਲੋਕਾਂ ਨੂੰ ਕੁਚਲਿਆ, ਇਕ ਦੀ ਮੌਤ

ਲੁਧਿਆਣਾ ਵਿਚ ਅੱਜ ਸਵੇਰੇ ਕਰੀਬ 8:15 ਵਜੇ, ਇੱਕ ਰੁਝੇਵੇਂ ਭਰੀ ਸੜਕ 'ਤੇ ਇੱਕ 'ਵਰਨਾ'...

ਲਵ ਮੈਰਿਜ ਕਰਵਾਉਣ ਤੋਂ ਬਾਅਦ ਪਤੀ ਨੇ ਪਤਨੀ ਨੂੰ ਜ਼ਿੰਦਾ ਸਾੜਿਆ

ਉੱਤਰ ਪ੍ਰਦੇਸ਼ ਦੇ ਕਨੌਜ ਵਿੱਚ, ਇੱਕ ਪਤੀ ਨੇ ਆਪਣੀ ਪਤਨੀ ਨੂੰ ਜਿਉਂਦਾ ਸਾੜ ਦਿੱਤਾ,...

ਪਰਵਿੰਦਰ ਝੋਟਾ ਮਾਮਲੇ ‘ਚ ਇਨਸਾਫ ਕਮੇਟੀ ਦੀ ਸਰਕਾਰ ਨਾਲ ਬਣੀ ਸਹਿਮਤੀ, ਜਲਦ ਹੋ ਸਕਦਾ ਹੈ ਸਸਕਾਰ !

ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਦੇ ਵਿੱਚ ਇਨਸਾਫ ਕਮੇਟੀ ਅਤੇ ਸਰਕਾਰ ਦੇ ਵਿਚਕਾਰ ਸਹਿਮਤੀ...

ਅਮਰਜੀਤ ਸਿੰਘ ਚਾਵਲਾ ਜਬਰ-ਜਨਾਹ ਮਾਮਲੇ ‘ਚ ਨਵਾਂ ਮੋੜ, ਤਿੰਨ ਹੋਰ ਵਿਅਕਤੀ ਨਾਮਜ਼ਦ; ਨਵੀਆਂ ਧਾਰਾਵਾਂ ਵੀ ਜੋੜੀਆਂ

ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ ਜਬਰ-ਜਨਾਹ ਦੇ ਮਾਮਲੇ ‘ਚ ਪੁਲਿਸ ਨੇ ਆਪਣੀ ਕਾਰਵਾਈ ਤੇਜ਼ ਕਰਦਿਆਂ...

ਪੰਜਾਬ ਸਰਕਾਰ ਨੂੰ ਵੱਡੀ ਰਾਹਤ, SC ਨੇ ਡੀਏ ਨਾਲ ਜੁੜੇ ਦੋਵੇਂ ਮਾਮਲਿਆਂ ‘ਤੇ HC ਦੇ ਆਦੇਸ਼ ‘ਤੇ ਲਗਾਈ ਰੋਕ

ਸੁਪਰੀਮ ਕੋਰਟ ਨੇ ਡੀਏ ਨਾਲ ਸਬੰਧਤ ਦੋਵਾਂ ਉਲੰਘਣਾ ਮਾਮਲਿਆਂ ਵਿੱਚ ਪੰਜਾਬ ਸਰਕਾਰ ਨੂੰ ਵਡੀ...

ਸੀਨੀਅਰ ਦਲਿਤ ਕਾਂਗਰਸੀ ਆਗੂ ਦੀ ਕੁੱਟਮਾਰ ਤੇ ਅਪਮਾਨ ਵਿਰੁੱਧ ‘ਆਪ’ ਨੇ ਚੰਡੀਗੜ੍ਹ ‘ਚ ਕਾਂਗਰਸ ਭਵਨ ਦਾ ਕੀਤਾ ਘੇਰਾਓ

ਚੰਡੀਗੜ੍ਹ, 4 ਨਵੰਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ ਬੁੱਧਵਾਰ ਨੂੰ ਪੰਜਾਬ ਕਾਂਗਰਸ ਦੇ ਆਗੂ...

ਕਾਂਗਰਸ ਕੋਲ ਨਾ ਪੰਜਾਬ ਲਈ ਵਿਜ਼ਨ, ਨਾ ਲੀਡਰਸ਼ਿਪ; ਦਲਿਤ ਵਿਰੋਧੀ ਮਾਨਸਿਕਤਾ ਵੀ ਹੋਈ ਬੇਨਕਾਬ: ਅਮਨ ਅਰੋੜਾ

ਚੰਡੀਗੜ੍ਹ; 4 ਨਵੰਬਰ:ਆਮ ਆਦਮੀ ਪਾਰਟੀ (ਆਪ) ਨੇ ਬੁੱਧਵਾਰ ਨੂੰ ਸੰਗਰੂਰ ਵਿੱਚ ਰਾਹੁਲ ਗਾਂਧੀ ਦੀ...