ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਾਂ 20 ਫਰਵਰੀ ਨੂੰ ਪਈਆਂ ਸਨ, ਪਰ ਯੂਪੀ ਸਮੇਤ ਹੋਰ ਰਾਜਾਂ ਵਿੱਚ ਚੱਲ ਰਹੀ ਵੋਟਿੰਗ ਪ੍ਰਕਿਰਿਆ ਕਾਰਨ ਲੋਕਾਂ ਨੂੰ ਵੋਟਾਂ ਦੀ ਗਿਣਤੀ ਲਈ ਲੰਮਾ ਸਮਾਂ ਇੰਤਜ਼ਾਰ ਕਰਨਾ ਪਿਆ। ਸੂਬੇ ਵਿੱਚ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਣੀ ਹੈ। ਯੂਪੀ ਵਿੱਚ ਅੱਜ ਵਿਧਾਨ ਸਭਾ ਚੋਣਾਂ ਦਾ ਆਖਰੀ ਪੜਾਅ ਪੂਰਾ ਹੋਣ ਤੋਂ ਬਾਅਦ ਵੱਖ-ਵੱਖ ਐਗਜ਼ਿਟ ਪੋਲ ਦੇ ਸਰਵੇ ਵਿੱਚ ਆਮ ਆਦਮੀ ਪਾਰਟੀ ਦੀ ਲੀਡ ਦੱਸੀ ਜਾ ਰਹੀ ਹੈ।
News24-ਚਾਣਕਿਆ ਦੇ ਸਰਵੇਖਣ ਵਿੱਚ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਧ ਸੀਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ। ਇਸ ਦੇ ਸਰਵੇਖਣ ਅਨੁਸਾਰ ਆਮ ਆਦਮੀ ਪਾਰਟੀ ਨੂੰ 100, ਕਾਂਗਰਸ ਨੂੰ 10, ਅਕਾਲੀ ਦਲ ਨੂੰ 6 ਅਤੇ ਭਾਜਪਾ ਨੂੰ ਇੱਕ ਸੀਟ ਮਿਲ ਸਕਦੀ ਹੈ।
ਜੀ-ਡਿਜ਼ਾਈਨਬਾਕਸ (ZEE-DESIGNBOXED) ਅਨੁਸਾਰ ‘ਆਪ’ ਨੂੰ 52 ਤੋਂ 61, ਕਾਂਗਰਸ ਨੂੰ 26 ਤੋਂ 33, ਅਕਾਲੀ ਦਲ ਨੂੰ 24 ਤੋਂ 32, ਭਾਜਪਾ ਗਠਜੋੜ ਨੂੰ 3 ਤੋਂ 7 ਅਤੇ ਹੋਰਾਂ ਨੂੰ 1 ਤੋਂ 2 ਸੀਟਾਂ ਮਿਲ ਸਕਦੀਆਂ ਹਨ।
ਏਬੀਪੀ ਨਿਊਜ਼, ਸੀ-ਵੋਟਰ ਮੁਤਾਬਕ ਪੰਜਾਬ ਵਿੱਚ ਕਾਂਗਰਸ ਨੂੰ 22 ਤੋਂ 28, ਆਮ ਆਦਮੀ ਪਾਰਟੀ ਨੂੰ 51 ਤੋਂ 61, ਭਾਜਪਾ ਗਠਜੋੜ ਨੂੰ 7 ਤੋਂ 13, ਅਕਾਲੀ ਦਲ ਨੂੰ 20 ਤੋਂ 26 ਅਤੇ ਹੋਰਨਾਂ ਨੂੰ 1 ਤੋਂ 5 ਸੀਟਾਂ ਮਿਲ ਸਕਦੀਆਂ ਹਨ।
----------- Advertisement -----------
ਤਿੰਨ ਐਗਜ਼ਿਟ ਪੋਲਾਂ ਵਿਚ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਪਾਰਟੀ; ਪਰ ਸਪਸ਼ਟ ਬਹੁਮਤ ਤੋਂ ਦੂਰ
Published on
----------- Advertisement -----------
----------- Advertisement -----------












