ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾ ਐਗਜ਼ਿਟ ਪੋਲ ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਨੂੰ ਜੇਤੂ ਵਜੋਂ ਪੇਸ਼ ਕਰ ਰਹੇ ਹਨ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਐਗਜ਼ਿਟ ਪੋਲ ‘ਤੇ ਬਿਆਨ ਦਿੰਦਿਆਂ ਆਮ ਆਦਮੀ ਪਾਰਟੀ ਦੀ ਜਿੱਤ ਦਾ ਦਾਅਵਾ ਕੀਤਾ ਹੈ।
ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਬਾਰੇ ਆਏ ਚੋਣ ਸਰਵੇਖਣ 10 ਮਾਰਚ ਨੂੰ ਅਸਲ ਨਤੀਜਿਆਂ ਵਿਚ ਤਬਦੀਲ ਹੋਣਗੇ ਕਿਉਂਕਿ 20 ਫਰਵਰੀ ਨੂੰ ਪੰਜਾਬ ਦੇ ਸੂਝਵਾਨ ਵੋਟਰਾਂ ਨੇ ਪੰਜਾਬ ਦੀ ਬਿਹਤਰੀ ਲਈ ਅਰਵਿੰਦ ਕੇਜਰੀਵਾਲ ਦੇ ਦਿੱਲੀ ਮਾਡਲ ਨੂੰ ਕਬੂਲ ਕਰਦਿਆਂ ਆਮ ਆਦਮੀ ਪਾਰਟੀ ਦੇ ਹੱਕ ਵਿਚ ਫ਼ਤਵਾ ਦਿੱਤਾ ਹੈ ।ਲੋਕਾਂ ਤੋਂ ਮਿਲੇ ਭਰਵੇਂ ਸਹਿਯੋਗ ਦੀ ਬਦੌਲਤ ਆਮ ਆਦਮੀ ਪਾਰਟੀ ਪੂਰਨ ਬਹੁਮਤ ਨਾਲ ਸਰਕਾਰ ਬਣਾਵੇਗੀ।
ਦਸ ਦਈਏ ਕਿ ਚਾਣਕਿਆ ਨੇ ‘ਆਪ’ ਨੂੰ 100 ਅਤੇ ਟਾਈਮਜ਼ ਨਾਓ ਵੀਟੋ ਅਤੇ ਰਿਪਬਲਿਕ ਸਰਵੇਖਣ ‘ਆਪ’ ਨੂੰ ਵੱਧ ਤੋਂ ਵੱਧ 70 ਸੀਟਾਂ ਦੇ ਰਹੇ ਹਨ।
----------- Advertisement -----------
‘ਆਪ’ ਪੰਜਾਬ ‘ਚ ਪੂਰਨ ਬਹੁਮਤ ਨਾਲ ਬਣਾਵੇਗੀ ਸਰਕਾਰ: ਹਰਪਾਲ ਚੀਮਾ
Published on
----------- Advertisement -----------
----------- Advertisement -----------












