ਬਾਲੀਵੁੱਡ ਦੇ ਕਿੰਗ ਖਾਨ (King Khan) ਪਰਦੇ ‘ਤੇ ਵਾਪਸੀ ਕਰਨ ਲਈ ਤਿਆਰ ਹਨ। ਹਾਲ ਹੀ ‘ਚ ਪਠਾਨ (Pathaan) ਦਾ ਟੀਜ਼ਰ ਰਿਲੀਜ਼ ਕਰਦੇ ਹੋਏ ਸ਼ਾਹਰੁਖ ਖਾਨ (Shah Rukh Khan) ਨੇ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਇੱਕ ਹਲਕੀ ਜਿਹੀ ਝਲਕ ਆਪਣੇ ਲੁੱਕ ਦੀ ਵੀ ਦਿਖਾਈ ਹੈ। ਇਸ ਫ਼ਿਲਮ ‘ਚ ਸ਼ਾਹਰੁਖ ਖਾਨ ਦੇ ਕਿਰਦਾਰ ਨੂੰ ਦੀਪਿਕਾ ਪਾਦੂਕੋਣ (Deepika Padukone) ਤੇ ਜਾਨ ਅਬ੍ਰਾਹਮ (John Abraham) ਨੇ ਇਕੱਠੇ ਪੇਸ਼ ਕੀਤਾ ਹੈ।
ਸ਼ਾਹਰੁਖ ਖਾਨ ਨੇ ਆਪਣੇ ਇੰਸਟਾਗ੍ਰਾਮ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਉਨ੍ਹਾਂ ਦੇ ਲੁੱਕ ਨੂੰ ਉਨ੍ਹਾਂ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਸ਼ਾਹਰੁਖ ਖਾਨ ਦੀਆਂ ਇਹ ਤਸਵੀਰਾਂ ਉਨ੍ਹਾਂ ਦੇ ਇੱਕ ਨਵੇਂ ਵਪਾਰਕ ਵਿਗਿਆਪਨ ਦੀਆਂ ਹਨ, ਜਿਸ ‘ਚ ਉਹ ਦੁਬਈ ਨੂੰ ਹਾਈਲਾਈਟ ਕਰ ਰਹੇ ਹਨ। ਸ਼ਾਹਰੁਖ ਦਾ ਦੁਬਈ ਨਾਲ ਖਾਸ ਲਗਾਅ ਹੈ ਅਤੇ ਉਨ੍ਹਾਂ ਦਾ ਇੱਥੇ ਆਲੀਸ਼ਾਨ ਬੰਗਲਾ ਵੀ ਹੈ। ਸ਼ਾਹਰੁਖ ਖਾਨ ਦੀ ਫਿਲਮ ‘ਪਠਾਨ’ ਦੇ ਐਲਾਨ ਦੇ ਬਾਅਦ ਤੋਂ ਹੀ ਉਨ੍ਹਾਂ ਦੇ ਫੈਨਜ਼ ਬਹੁਤ ਹੀ ਖੁਸ਼ ਹਨ।
ਫੈਨਜ਼ ਸ਼ਾਹਰੁਖ ਖਾਨ ਦੀ ਇਸ ਫ਼ਿਲਮ ਨੂੰ ਵੇਖਣ ਲਈ ਬਹੁਤ ਹੀ ਉਤਸ਼ਾਹਿਤ ਹਨ। ਹੁਣ ਉਹ ਅਗਲੇ ਸਾਲ 25 ਜਨਵਰੀ ਦੀ ਉਡੀਕ ਕਰ ਰਹੇ ਹਨ, ਕਿਉਂਕਿ ਇਸ ਦਿਨ ਫਿਲਮ ਰਿਲੀਜ਼ ਹੋ ਰਹੀ ਹੈ।












