ਮਾਨਸਾ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਸਿੱਧੂ ਮੂਸੇਵਾਲਾ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ ਵਿਜੈ ਸਿੰਗਲਾ ਨੇ 62723 ਦੇ ਵੱਡੇ ਫ਼ਰਕ ਨਾਲ ਹਰਾਇਆ। ਵਿਧਾਨ ਸਭਾ ਹਲਕਾ ਮਾਨਸਾ ਤੋਂ ‘ਆਪ’ ਉਮੀਦਵਾਰ ਡਾ. ਵਿਜੇ ਸਿੰਗਲਾ ਨੇ ਕਾਂਗਰਸ ਉਮੀਦਵਾਰ ਤੇ ਗਾਇਕ ਸਿੱਧੂ ਮੂਸੇਵਾਲਾ ਨੂੰ ਵੱਡੇ ਫਰਕ ਨਾਲ ਹਰਾਇਆ।

ਹੁਣ ਸਿੱਧੂ ਮੂਸੇ ਵਾਲਾ ਦਾ ਚੋਣ ਹਾਰਨ ਮਗਰੋਂ ਪਹਿਲਾ ਬਿਆਨ ਸਾਹਮਣੇ ਆਇਆ ਹੈ। ਸਿੱਧੂ ਮੂਸੇ ਵਾਲਾ ਨੇ ਇੰਸਟਾਗ੍ਰਾਮ ’ਤੇ ਦੋ ਸਟੋਰੀਜ਼ ਸਾਂਝੀਆਂ ਕੀਤੀਆਂ ਹਨ। ਪਹਿਲੀ ਸਟੋਰੀ ’ਚ ਸਿੱਧੂ ਮੂਸੇ ਵਾਲਾ ਲਿਖਦੇ ਹਨ, ‘ਵਾਹਿਗੁਰੂ ਤੇਰਾ ਸ਼ੁਕਰ।’ ਇਸ ਤੋਂ ਬਾਅਦ ਸਿੱਧੂ ਨੇ ਦੂਜੀ ਸਟੋਰੀ ਸਾਂਝੀ ਕੀਤੀ ਹੈ ਲਿਖਿਆ, ‘ਧੰਨਵਾਦ ਮਾਨਸਾ ਵਾਲਿਓ, ਤੁਹਾਡੇ ਪਿਆਰ, ਸਤਿਕਾਰ ਤੇ ਸਾਥ ਲਈ।

ਅੱਜ ਤੱਕ ਮੈਂ ਆਪਣੇ ਇਲਾਕੇ ਨੂੰ ਜਿਤਾਉਣ ਲਈ ਹੀ ਮਿਹਨਤ ਕੀਤੀ।’ ਸਿੱਧੂ ਨੇ ਆਪਣੇ ਕਰੀਅਰ ਦੀਆਂ ਬੁਲੰਦੀਆਂ ਸਮੇਂ ਰਾਜਨੀਤੀ ’ਚ ਆਉਣ ਦਾ ਫ਼ੈਸਲਾ ਲਿਆ ਪਰ ਉਨ੍ਹਾਂ ਨੂੰ ਲੋਕਾਂ ਦਾ ਸਾਥ ਨਹੀਂ ਮਿਲ ਸਕਿਆ।












