9 ਮਾਰਚ ਨੂੰ ਭਾਰਤ ਦੀ ਇੱਕ ਮਿਸਾਇਲ ਪਾਕਿਸਤਾਨ ਦੇ ਇਲਾਕੇ ਵਿੱਚ 124 ਕਿਲੋਮੀਟਰ ਅੰਦਰ ਦਾਗੀ ਗਈ। ਭਾਰਤੀ ਸੁਰੱਖਿਆ ਮੰਤਰਾਲੇ ਨੇ ਸ਼ੁੱਕਰਵਾਰ ਸ਼ਾਮ ਨੂੰ ਇਸ ਗੱਲ ਤੇ ਮੋਹਰ ਲਗਾਈ ਹੈ ਮੰਤਰਾਲੇ ਨੇ ਬਿਆਨ ਜਾਰੀ ਕਰ ਕਿਹਾ- ਇਹ ਘਟਨਾ ‘ਐਕਸੀਡੈਂਟਲ ਫਾਇਰਿੰਗ’ ਕਾਰਨ ਹੋਈ। 9 ਮਾਰਚ 2022 ਕੋ ਰੂਟੀਨ ਇੰਟੇਨੈਂਸ ਦੇ ਦੌਰਾਨ ਤਕਨੀਕੀ ਕਾਰਨਾਂ ਕਰ ਕੇ ਇਹ ਘਟਨਾ ਵਾਪਰੀ। ਐਕਸੀਡੈਂਟਲ ਫਾਇਰਿੰਗ ਕਾਰਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ।
ਦਸ ਦਈਏ ਕਿ ਇਸ ਤੋਂ ਪਹਿਲਾ ਘਟਨਾ ਦਾ ਖੁਲਾਸਾ ਪਾਕਿਸਤਾਨੀ ਫੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਜ਼ ਪਬਲਿਕ ਰਿਲੇਸ਼ਨਜ਼ (ਆਈਐਸਪੀਆਰ) ਦੇ ਡੀਜੀ ਮੇਜਰ ਜਨਰਲ ਬਾਬਰ ਇਫਤਿਖਾਰ ਨੇ ਵੀਰਵਾਰ ਸ਼ਾਮ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕੀਤਾ। ਬਾਬਰ ਨੇ ਕਿਹਾ ਸੀ – ਭਾਰਤ ਨੇ ਸਾਡੇ ਦੇਸ਼ ‘ਤੇ ਜੋ ਵੀ ਗੋਲੀਬਾਰੀ ਕੀਤੀ, ਤੁਸੀਂ ਇਸ ਨੂੰ ਸੁਪਰ ਸੋਨਿਕ ਫਲਾਇੰਗ ਆਬਜੈਕਟ ਜਾਂ ਮਿਜ਼ਾਈਲ ਕਹਿ ਸਕਦੇ ਹੋ। ਇਸ ਵਿੱਚ ਕੋਈ ਹਥਿਆਰ ਜਾਂ ਬਾਰੂਦ ਨਹੀਂ ਸੀ। ਇਸ ਲਈ, ਕੋਈ ਤਬਾਹੀ ਨਹੀਂ ਹੋਈ।
----------- Advertisement -----------
ਪਾਕਿਸਤਾਨ ‘ਚ ਮਿਜ਼ਾਈਲ ਡੇਗਣ ‘ਤੇ ਭਾਰਤ ਨੇ ਮੰਨੀ ਗਲਤੀ
Published on
----------- Advertisement -----------
----------- Advertisement -----------












