ਰਾਜਸਥਾਨ : – ਸੋਸ਼ਲ ਮੀਡੀਆ ‘ਤੇ ਵੱਖ-ਵੱਖ ਪੋਜ਼ ਦੀਆਂ ਸੈਲਫੀਜ਼ ਅਪਲੋਡ ਕਰਨ ਦਾ ਕ੍ਰੇਜ਼ ਕਈ ਵਾਰ ਜਾਨਲੇਵਾ ਵੀ ਸਾਬਤ ਹੁੰਦਾ ਹੈ। ਅਜਿਹੀ ਹੀ ਇੱਕ ਘਟਨਾ ਰਾਜਸਥਾਨ ਦੇ ਧੌਲਪੁਰ ਵਿੱਚ ਸਾਹਮਣੇ ਆਈ ਹੈ। ਇੱਥੇ ਇੱਕ ਕਾਲਜ ਵਿਦਿਆਰਥੀ ਸੈਲਫੀ ਲੈਣ ਦੀ ਕੋਸ਼ਿਸ਼ ਵਿੱਚ ਆਪਣੀ ਜਾਨ ਗੁਆ ਬੈਠਾ। ਮੌਤ ਤੋਂ ਬਾਅਦ ਪਰਿਵਾਰ ਵੱਲੋਂ ਵਿਦਿਆਰਥੀ ਦਾ ਅੰਤਿਮ ਸੰਸਕਾਰ ਗੁਪਤ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਜਦੋਂ ਪੁਲਸ ਨੂੰ ਸੂਚਨਾ ਮਿਲੀ ਤਾਂ ਮ੍ਰਿਤਕ ਦੇਹ ਨੂੰ ਜ਼ਬਤ ਕਰ ਲਿਆ ਗਿਆ।
ਪੁਲਸ ਨੇ ਦੱਸਿਆ ਕਿ ਧੌਲਪੁਰ ਜ਼ਿਲੇ ਦੇ ਉਮਰੇਹ ਪਿੰਡ ‘ਚ ਰਾਮਬਿਲਾਸ ਮੀਨਾ ਪੁੱਤਰ ਸਚਿਨ ਮੀਨਾ (19) ਐਤਵਾਰ ਸਵੇਰੇ ਘਰ ਦੇ ਨੇੜੇ ਖੇਤ ‘ਚ ਗੈਰ-ਕਾਨੂੰਨੀ ਦੇਸੀ ਬਣੀ ਬੰਦੂਕ (ਕੱਟਾ) ਨਾਲ ਸੈਲਫੀ ਲੈ ਰਿਹਾ ਸੀ। ਇਸ ਦੌਰਾਨ ਮੋਬਾਇਲ ‘ਤੇ ਕਲਿੱਕ ਕਰਨ ਦੀ ਬਜਾਏ ਦੂਜੇ ਹੱਥ ‘ਚ ਦੇਸੀ ਬੰਦੂਕ ਦਾ ਟ੍ਰਿਗਰ ਦਬਾ ਗਿਆ। ਜਿਵੇਂ ਹੀ ਉਸ ਦੇ ਸਿਰ ‘ਤੇ ਬੰਦੂਕ ਚਲਾਈ ਗਈ, ਉਸ ਦਾ ਸਿਰ ਉੱਡ ਗਿਆ।
ਜਿਵੇਂ ਹੀ ਡਾਕਟਰਾਂ ਨੇ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ ਤਾਂ ਪਰਿਵਾਰਕ ਮੈਂਬਰ ਬਿਨਾਂ ਕਾਨੂੰਨੀ ਕਾਰਵਾਈ ਕੀਤੇ ਲਾਸ਼ ਨੂੰ ਘਰ ਲਿਜਾਣ ਲਈ ਕਾਹਲੇ ਹੋ ਗਏ। ਇਸ ਦੌਰਾਨ ਸੂਚਨਾ ਮਿਲਦੇ ਹੀ ਬਾਰੀ ਸਦਰ ਥਾਣਾ ਪੁਲਸ ਨੇ ਲਾਸ਼ ਨੂੰ ਲੈ ਕੇ ਜਾ ਰਹੀ ਗੱਡੀ ਨੂੰ ਰਸਤੇ ‘ਚ ਰੋਕ ਲਿਆ। ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਰਕਾਰੀ ਹਸਪਤਾਲ ਦੀ ਮੋਰਚਰੀ ‘ਚ ਰਖਵਾ ਦਿੱਤਾ ਹੈ।
ਪੁਲਸ ਸਟੇਸ਼ਨ ਇੰਚਾਰਜ ਯੋਗੇਂਦਰ ਰਾਜਾਵਤ ਨੇ ਦੱਸਿਆ ਕਿ ਸੈਲਫੀ ਲੈਣ ਦੌਰਾਨ ਨੌਜਵਾਨ ਦੀ ਮੌਤ ਹੋਣ ਦੀ ਸੂਚਨਾ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਹੈ। ਫਿਲਹਾਲ ਜਾਂਚ ਚੱਲ ਰਹੀ ਹੈ। ਰਿਸ਼ਤੇਦਾਰਾਂ ਦੀ ਹਾਜ਼ਰੀ ‘ਚ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਜਾਵੇਗੀ। ਥਾਣਾ ਇੰਚਾਰਜ ਨੇ ਦੱਸਿਆ ਕਿ ਪੁਲੀਸ ਨਾਜਾਇਜ਼ ਅਸਲੇ ਬਾਰੇ ਵੀ ਪੜਤਾਲ ਕਰੇਗੀ।
----------- Advertisement -----------
ਬੰਦੂਕ ਨਾਲ ਸੈਲਫੀ ਲੈ ਰਹੇ ਨੌਜਵਾਨ ਨੇ ਗ਼ਲਤੀ ਨਾਲ ਦਬਿਆ ਟਰਿੱਗਰ; ਮੌਤ
Published on
----------- Advertisement -----------
----------- Advertisement -----------












