ਰੂਸ ਅਤੇ ਯੂਕਰੇਨ ਵਿਚਾਲੇ ਚਲ ਰਹੇ ਯੁੱਧ ਵਿੱਚ ਯੂਕਰੇਨ ਦੇ ਸ਼ਹਿਰ ਇਰਪਿਨ ‘ਚ ਇੱਕ ਰੂਸੀ ਫੌਜੀ ਦੁਆਰਾ ਗੋਲੀਬਾਰੀ ਕੀਤੀ ਗਈ। ਇਸ ਗੋਲੀਬਾਰੀ ਵਿੱਚ ਅਮਰੀਕੀ ਪੱਤਰਕਾਰ ਬ੍ਰੈਂਟ ਰੇਨੌਡ ਦੀ ਮੌਤ ਹੋ ਗਈ। 51 ਸਾਲਾ ਰੇਨੌਡ ਇੱਕ ਪੁਰਸਕਾਰ ਜੇਤੂ ਫਿਲਮ ਨਿਰਮਾਤਾ ਵੀ ਸੀ। ਉਸ ਦਾ ਸਾਥੀ ਪੱਤਰਕਾਰ ਜੁਆਨ ਅਰੇਡੋਂਡੋ ਜ਼ਖਮੀ ਹੋ ਗਿਆ।
ਇਸ ਤੋਂ ਇਲਾਵਾ ਖੇਤਰੀ ਗਵਰਨਰ ਨੇ ਦੱਖਣੀ ਬੰਦਰਗਾਹ ਸ਼ਹਿਰ ਮਾਈਕੋਲੇਵ ਵਿੱਚ ਰੂਸੀ ਹਵਾਈ ਹਮਲੇ ਵਿੱਚ ਨੌਂ ਨਾਗਰਿਕਾਂ ਦੀ ਮੌਤ ਅਤੇ ਇੱਕ ਦਰਜਨ ਤੋਂ ਵੱਧ ਜ਼ਖ਼ਮੀ ਹੋਣ ਦਾ ਵੀ ਦਾਅਵਾ ਕੀਤਾ ਹੈ। ਹੁਣ ਯੂਕਰੇਨ ਦੇ ਪੱਛਮੀ ਹਿੱਸੇ ਵਿੱਚ ਲੜਾਈ ਤੇਜ਼ ਹੋ ਗਈ ਹੈ। ਐਤਵਾਰ ਨੂੰ ਰੂਸੀ ਬਲਾਂ ਨੇਪੋਲੈਂਡ ਦੀ ਸਰਹੱਦ ਤੋਂ ਸਿਰਫ 12 ਮੀਲ ਦੂਰ ਯਾਵੋਰਿਵ ਵਿੱਚ ਇੱਕ ਫੌਜੀ ਸਿਖਲਾਈ ਅੱਡੇ ‘ਤੇ ਕਰੂਜ਼ ਮਿਜ਼ਾਈਲਾਂ ਦਾਗੀਆਂ, ਜਿਸ ਨਾਲ 35 ਲੋਕ ਮਾਰੇ ਗਏ ਅਤੇ 134 ਜ਼ਖਮੀ ਹੋ ਗਏ। ਰੂਸ ਨੇ ਹਮਲੇ ‘ਚ 180 ਵਿਦੇਸ਼ੀ ਲੜਾਕਿਆਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ।
----------- Advertisement -----------
ਰੂਸ ਯੂਕਰੇਨ ਯੁੱਧ: ਗੋਲੀਬਾਰੀ ਦੌਰਾਨ ਅਮਰੀਕੀ ਪੱਤਰਕਾਰ ਬ੍ਰੈਂਟ ਰੇਨੌਡ ਦੀ ਮੌਤ
Published on
----------- Advertisement -----------
----------- Advertisement -----------












