August 17, 2026, 1:15 pm
----------- Advertisement -----------
HomeNewsLatest Newsਮੈਗੀ 2 ਰੁਪਏ ਮਹਿੰਗੀ, ਅੱਜ ਤੋਂ ਲਾਗੂ ਹੋਣਗੀਆਂ ਨਵੀਆਂ ਕੀਮਤਾਂ

ਮੈਗੀ 2 ਰੁਪਏ ਮਹਿੰਗੀ, ਅੱਜ ਤੋਂ ਲਾਗੂ ਹੋਣਗੀਆਂ ਨਵੀਆਂ ਕੀਮਤਾਂ

Published on

----------- Advertisement -----------

ਨਵੀਂ ਦਿੱਲੀ : – ਹੁਣ ਤੁਹਾਡੀ ਮੈਗੀ ਨੂੰ ਵੀ ਮਹਿੰਗਾਈ ਦੀ ਮਾਰ ਪੈ ਗਈ ਹੈ। ਇਸ ਦੀ ਨਿਰਮਾਤਾ ਕੰਪਨੀ ਨੇਸਲੇ ਇੰਡੀਆ ਨੇ ਮੈਗੀ ਦੇ ਛੋਟੇ ਪੈਕ ਦੀ ਕੀਮਤ 12 ਰੁਪਏ ਤੋਂ ਵਧਾ ਕੇ 14 ਰੁਪਏ ਕਰ ਦਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਹਿੰਦੁਸਤਾਨ ਯੂਨੀਲੀਵਰ (HUL) ਅਤੇ Nestle ਨੇ 14 ਮਾਰਚ ਤੋਂ ਚਾਹ, ਕੌਫੀ ਅਤੇ ਦੁੱਧ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਹਿੰਦੁਸਤਾਨ ਯੂਨੀਲੀਵਰ ਨੇ ਕਿਹਾ ਹੈ ਕਿ ਲਾਗਤ ਵਧਣ ਕਾਰਨ ਇਨ੍ਹਾਂ ਵਸਤੂਆਂ ਦੀਆਂ ਕੀਮਤਾਂ ਵਧਾਈਆਂ ਗਈਆਂ ਹਨ।
ਮੈਗੀ 2 ਰੁਪਏ ਮਹਿੰਗੀ ਹੋ ਗਈ ਹੈ ਨੈਸਲੇ ਇੰਡੀਆ ਨੇ ਘੋਸ਼ਣਾ ਕੀਤੀ ਹੈ ਕਿ ਉਸਨੇ ਅੱਜ ਤੋਂ ਮੈਗੀ ਦੀਆਂ ਕੀਮਤਾਂ ਵਿੱਚ 9 ਤੋਂ 16% ਤੱਕ ਦਾ ਵਾਧਾ ਕੀਤਾ ਹੈ। ਹੁਣ ਮੈਗੀ ਦੇ 70 ਗ੍ਰਾਮ ਦੇ ਪੈਕੇਟ ਲਈ 12 ਰੁਪਏ ਦੀ ਬਜਾਏ 14 ਰੁਪਏ ਦੇਣੇ ਪੈਣਗੇ। ਮੈਗੀ ਦੇ 140 ਗ੍ਰਾਮ ਪੈਕੇਟ ਦੀ ਕੀਮਤ ‘ਚ 1 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਦੇ ਨਾਲ ਹੀ 560 ਗ੍ਰਾਮ ਦੇ ਪੈਕ ਲਈ 96 ਰੁਪਏ ਦੀ ਬਜਾਏ 105 ਰੁਪਏ ਦੇਣੇ ਹੋਣਗੇ। ਇਸ ਤੋਂ ਇਲਾਵਾ ਬਰੂ ਕੌਫੀ, ਤਾਜ ਮਹਿਲ ਚਾਹ, ਬਰੂਕ ਬਾਂਡ ਚਾਹ ਦੀਆਂ ਕੀਮਤਾਂ ਵੀ ਵਧੀਆਂ ਹਨ।
Nestle ਨੇ ਵੀ ਇੱਕ ਲੀਟਰ A+ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਪਹਿਲਾਂ ਇਸ ਲਈ 75 ਰੁਪਏ ਦੀ ਬਜਾਏ ਹੁਣ 78 ਰੁਪਏ ਦੇਣੇ ਪੈਣਗੇ। Nescafe ਕਲਾਸਿਕ ਕੌਫੀ ਪਾਊਡਰ ਦੀਆਂ ਕੀਮਤਾਂ ਵਿੱਚ 3-7% ਦਾ ਵਾਧਾ ਹੋਇਆ ਹੈ।
ਇਸ ਦੇ ਨਾਲ ਹੀ 25 ਗ੍ਰਾਮ ਦਾ ਨੇਸਕੈਫੇ ਦਾ ਪੈਕ ਹੁਣ 2.5 ਫੀਸਦੀ ਮਹਿੰਗਾ ਹੋ ਗਿਆ ਹੈ। ਇਸ ਦੇ ਲਈ 78 ਰੁਪਏ ਦੀ ਬਜਾਏ ਹੁਣ 80 ਰੁਪਏ ਦੇਣੇ ਹੋਣਗੇ। ਇਸ ਦੇ ਨਾਲ ਹੀ 50 ਗ੍ਰਾਮ Nescafe Classic ਲਈ 145 ਰੁਪਏ ਦੀ ਬਜਾਏ 150 ਰੁਪਏ ਦੇਣੇ ਹੋਣਗੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਗੰਗਾ ਨਦੀ ਵਿਚ ਡੁਬਕੀ ਲਗਾਉਂਦੇ ਸਮੇਂ 4 ਕੁੜੀਆਂ ਡੁੱਬਣ ਤੋਂ ਬਾਅਦ ਲਾਪਤਾ

ਬਿਹਾਰ ਦੇ ਬਖਤਿਆਰਪੁਰ ਨੇੜੇ ਗੰਗਾ ਨਦੀ ਵਿਚ ਡੁਬਕੀ ਲਗਾਉਂਦੇ ਸਮੇਂ ਰਾਣੀ ਸਰਾਏ ਪਿੰਡ ਦੀਆਂ...

ਮੁੰਬਈ ’ਚ ਨੇਵੀ ਮਲਾਹ, ਉਸ ਦੀ ਪਤਨੀ ਤੇ ਦੋ ਬੱਚੇ ਮ੍ਰਿਤਕ ਮਿਲੇ

ਪੁਲਿਸ ਨੇ ਐਤਵਾਰ ਨੂੰ ਦੱਸਿਆ ਕਿ ਦੱਖਣੀ ਮੁੰਬਈ ਦੇ ਨੇਵੀ ਨਗਰ ਖੇਤਰ ਵਿੱਚ ਇੱਕ...

ਸੁਖਬੀਰ ਬਾਦਲ ਹਮਲਾ ਮਾਮਲਾ: 24 ਅਗਸਤ ਤੱਕ ਪੁਲਿਸ ਰਿਮਾਂਡ ‘ਤੇ ਮੁਲਜ਼ਮ ਜਸਪਾਲ ਸਿੰਘ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉਪ ਮੱਖ ਮੰਤਰੀ ਸੁਖਬੀਰ ਸਿੰਘ...

ਸਿਮਰਨਜੀਤ ਸਿੰਘ ਮਾਨ ਖਿਲਾਫ FIR, ਪੁੱਤ ਸਣੇ 17 ਗ੍ਰਿਫਤਾਰ, ਲੱਖਾ ਸਿਧਾਣਾ, ਭਾਨਾ ਤੇ ਜਲਵੇੜਾ ‘ਤੇ ਵੀ ਪਰਚਾ

ਚੰਡੀਗੜ੍ਹ ਪੁਲਿਸ ਨੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ (ਅੰਮ੍ਰਿਤਸਰ) ਸਿਮਰਨਜੀਤ ਸਿੰਘ ਮਾਨ ਖਿਲਾਫ FIR ਦਰਜ...

ਬਰਸੀ ਸਮਾਗਮ ਨੂੰ ਲੈ ਕੇ ‘ਸ਼੍ਰੋਮਣੀ ਅਕਾਲੀ ਦਲ’ ਤੇ ‘ਪੁਨਰ ਸੁਰਜੀਤ’ ਆਹਮੋ-ਸਾਹਮਣੇ, ਇੱਕੋ ਥਾਂ ਨੂੰ ਲੈ ਕੇ ਵਿਵਾਦ

ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 41ਵੀਂ ਬਰਸੀ ਸੰਗਰੂਰ ਦੇ ਪਿੰਡ...

*“ਪਹਿਲੀ ਵਾਰ ਕਿਸੇ ਸਰਕਾਰ ਨੇ ਮਾਵਾਂ-ਧੀਆਂ ਦੀਆਂ ਲੋੜਾਂ, ਸਨਮਾਨ ਅਤੇ ਹੱਕ ਨੂੰ ਦਿੱਤੀ ਪਹਿਲ”

ਅਮਰਗੜ੍ਹ ਹਲਕੇ ਵਿੱਚ ਅੱਜ ਤੀਆਂ ਦੇ ਪਵਿੱਤਰ ਤਿਉਹਾਰ 'ਤੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ...

ਆਜ਼ਾਦੀ ਦਾ 80ਵਾਂ ਦਿਹਾੜਾ ਪੰਜਾਬ ਦੀਆਂ ਔਰਤਾਂ ਦੀ ‘ਆਰਥਿਕ ਆਜ਼ਾਦੀ’ ਦਾ ਸਾਲ ਹੋਵੇਗਾ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਫ਼ਿਰੋਜ਼ਪੁਰ, 15 ਅਗਸਤ: ਫਿਰੋਜ਼ਪੁਰ ਕੈਂਟ ਬੋਰਡ ਸਟੇਡੀਅਮ ਵਿਖੇ 80ਵੇਂ ਆਜ਼ਾਦੀ ਦਿਹਾੜੇ ਦੇ ਰਾਜ ਪੱਧਰੀ...

ਕਿਸਾਨਾਂ ਦਾ ਅੱਜ ਦਿੱਲੀ ਵੱਲ ਮਾਰਚ ਦਾ ਐਲਾਨ, ਹਰਿਆਣਾ-ਪੰਜਾਬ ਸਰਹੱਦ ਸੀਲ; ਪੁਲਿਸ ਨੇ ਲਗਾਏ ਗਏ ਬੈਰੀਕੇਡ

ਕਿਸਾਨਾਂ ਦੇ ਅੱਜ ਦਿੱਲੀ ਵੱਲ ਮਾਰਚ ਕਰਨ ਦੇ ਐਲਾਨ ਦੇ ਮੱਦੇਨਜ਼ਰ, ਜੀਂਦ ਪ੍ਰਸ਼ਾਸਨ ਨੇ...

ਇਲਾਇਚੀ ਬ੍ਰਾਂਡ ਦੀ ਮਸ਼ਹੂਰੀ ’ਤੇ FDA ਸਖ਼ਤ, ਤਿੰਨ ਬਾਲੀਵੁੱਡ ਅਦਾਕਾਰਾਂ ਨੂੰ ਨੋਟਿਸ

ਮਹਾਰਾਸ਼ਟਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (FDA) ਨੇ ਚਿਊਇੰਗ ਇਲਾਇਚੀ ਬ੍ਰਾਂਡ ਦੀ ਮਸ਼ਹੂਰੀ ਨੂੰ ਲੈ...