August 4, 2026, 12:15 pm
----------- Advertisement -----------
HomeNewsBreaking Newsਪੰਜਾਬ ਨੂੰ ਮਿਲਿਆ ਨਵਾਂ ਮੁੱਖ ਮੰਤਰੀ, ਪੜ੍ਹੋ ਕਿਵੇਂ ਦਾ ਰਿਹਾ ਸਤੌਜ ਵਾਲੇ...

ਪੰਜਾਬ ਨੂੰ ਮਿਲਿਆ ਨਵਾਂ ਮੁੱਖ ਮੰਤਰੀ, ਪੜ੍ਹੋ ਕਿਵੇਂ ਦਾ ਰਿਹਾ ਸਤੌਜ ਵਾਲੇ ਮਾਨ ਦਾ ਸਿਆਸੀ ਸਫ਼ਰ

Published on

----------- Advertisement -----------

ਚੰਡੀਗੜ੍ਹ: ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਪੰਜਾਬੀ ਵਿੱਚ ਸਹੁੰ ਚੁੱਕੀ। ਉਹ ਪੰਜਾਬ ਦੇ 17ਵੇਂ ਮੁੱਖ ਮੰਤਰੀ ਬਣੇ ਹਨ । ਮਾਨ ਦਾ ਸਹੁੰ ਚੁੱਕ ਸਮਾਗਮ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਹੋਇਆ।ਇੱਥੋਂ 2011 ਵਿੱਚ ਪੰਜਾਬ ਦੇ ਸਫਲ ਕਾਮੇਡੀਅਨ ਰਹੇ ਭਾਗਵਤ ਮਾਨ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ। ਤੁਹਾਨੂੰ ਪਤਾ ਕੀ ਲੋਕਾਂ ਨੂੰ ਨੂੰ ਆਪਣੀ ਗੱਲਾਂ ‘ਚ ਲਪੇਟ ਲੈਣ ਵਾਲੇ ਮਾਨ ਦੀ ਸਿਆਸਤ ‘ਚ ਕਿਵੇਂ ਐਂਟਰੀ ਹੋਈ ਹੈ। ਜੇਕਰ ਨਹੀਂ ਤਾਂ ਤੁਹਾਨੂੰ ਉਨ੍ਹਾਂ ਦੇ ਨਿੱਜੀ ਜੀਵਨ ਤੇ ਸਿਆਸੀ ਸਫ਼ਰ ਨਾਲ ਰੂਬਰੂ ਕਰਵਾਉਂਦੇ ਹਾਂ।

ਭਗਵੰਤ ਮਾਨ ਦਾ ਜਨਮ ਤੇ ਸਿੱਖਿਆ

ਭਗਵੰਤ ਮਾਨ ਦਾ ਜਨਮ 17 ਅਕਤੂਬਰ 1973 ਨੂੰ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਚੀਮ ਮੰਡੀ ਲਾਗਲੇ ਪਿੰਡ ਸਤੌਜ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਮਹਿੰਦਰ ਸਿੰਘ ਸਰਕਾਰੀ ਅਧਿਆਪਕ ਸਨ ਅਤੇ ਮਾਂ ਹਰਪਾਲ ਕੌਰ ਹਾਊਸਵਾਇਫ਼ ਹਨ। ਸਕੂਲੀ ਪੜ੍ਹਾਈ ਪਾਸ ਕਰਦਿਆਂ ਹੀ ਉਹ ਕਾਮੇਡੀ ਦੇ ਖੇਤਰ ਵਿੱਚ ਆ ਗਏ। ਸੁਨਾਮ ਦੇ ਸ਼ਹੀਦ ਊਧਮ ਸਿੰਘ ਕਾਲਜ ਵਿੱਚ ਪੜ੍ਹਦਿਆਂ ਉਨ੍ਹਾਂ ਕਾਮੇਡੀ ਅਤੇ ਕਵਿਤਾ ਬੋਲਣ ਦੇ ਕਈ ਅੰਤਰ ਕਾਲਜ ਮੁਕਾਬਲੇ ਜਿੱਤੇ। 12ਵੀਂ ਕਰਨ ਤੋਂ ਬਾਅਦ ਉਨ੍ਹਾਂ ਬੀ ਕਾਮ ਪਹਿਲ ਵਿੱਚ ਦਾਖਲਾ ਲਿਆ ਪਰ ਕਾਮੇਡੀ ਦੇ ਪ੍ਰੋਫੈਸ਼ਨਲ ਰੁਝੇਵਿਆਂ ਕਾਰਨ ਪੜ੍ਹਾਈ ਵਿੱਚੇ ਛੱਡ ਦਿੱਤੀ।

ਕਾਮੇਡੀ ਤੋਂ ਸਿਆਸਤ ‘ਚ ਐਂਟਰੀ ਕਰਨ ਵਾਲੇ ਮਾਨ ਦਾ ਸਿਆਸੀ ਸਫ਼ਰ

2011: ਮਨਪ੍ਰੀਤ ਬਾਦਲ ਦੀ ਪਾਰਟੀ PPP ਦਾ ਹਿੱਸਾ ਬਣੇ
2012: ਲਹਿਰਾਗਾਗਾ ਤੋਂ ਚੋਣ ਲੜੀ, ਹਾਰ ਦਾ ਸਾਹਮਣਾ ਕਰਨਾ ਪਿਆ
2012: ਰਜਿੰਦਰ ਕੌਰ ਭੱਠਲ ਤੋਂ ਹਾਰੇ

2014: PPP ਨਾਲ ਤੋੜਿਆ ਨਾਤਾ
2014: ਆਪ ‘ਚ ਸ਼ਾਮਲ ਹੋਏ
2014: ਸੰਗਰੂਰ ਤੋਂ ਲੋਕਸਭਾ ਮੈਂਬਰ ਬਣੇ
2017: ਜਲਾਲਾਬਾਦ ਤੋਂ ਸੁਖਬੀਰ ਬਾਦਲ ਖ਼ਿਲਾਫ਼ ਵਿਧਾਨਸਭਾ ਚੋਣ ਹਾਰੇ
2017: ਆਪ ਪੰਜਾਬ ਪ੍ਰਧਾਨ ਬਣੇ
2019: ਸੰਗਰੂਰ ਤੋਂ ਦੂਜੀ ਵਾਰ ਲੋਕਸਭਾ ਮੈਂਬਰ ਬਣੇ
2022: ਪਾਰਟੀ ਦਾ ਮੁੱਖ ਮੰਤਰੀ ਚਿਹਰਾ ਬਣੇ

ਕਾਮੇਡੀ ਤੋਂ ਸਿਆਸਤ ‘ਚ ਆਏ

ਭਗਵੰਤ ਮਾਨ ਦੀ ਉਮਰ 48 ਸਾਲ ਹੈ। ਉਸਨੇ ਆਪਣਾ ਜਨਤਕ ਜੀਵਨ ਇੱਕ ਪੇਸ਼ੇਵਰ ਕਾਮੇਡੀਅਨ ਵਜੋਂ ਸ਼ੁਰੂ ਕੀਤਾ। ਉਨ੍ਹਾਂ ਨੇ ਆਪਣੇ ਕਾਮੇਡੀ ਦੇ ਕੈਰੀਅਰ ‘ਚ ਕਈ ਕਿਰਦਾਰ ਨਿਭਾਏ ਜਿਨ੍ਹਾਂ ਵਿੱਚੋਂ ਉਨ੍ਹਾਂ ਦਾ ਇੱਕ ਕਿਰਦਾਰ ‘ਜੁਗਨੂੰ’ ਸਭ ਤੋਂ ਵੱਧ ਮਕਬੂਲ ਹੋਇਆ। ਅਤੇ ਆਪਣੀ ਪ੍ਰਸਿੱਧੀ ‘ਤੇ ਸਵਾਰ ਹੋ ਕੇ ਉਹ ਟੀਵੀ ਅਤੇ ਫਿਲਮੀ ਪਰਦੇ ‘ਤੇ ਪਹੁੰਚ ਗਏ।ਲੋਕਾਂ ਨੂੰ ਹਸਾਉਣ ਵਾਲੇ ਮਾਨ ਨੂੰ ਵੀ ਨਹੀਂ ਪਤਾ ਸੀ ਕਿ ਉਨ੍ਹਾਂ ਦੇ ਜੀਵਨ ‘ਚ ਇਕ ਵੱਡਾ U-Turn ਆਉਣ ਵਾਲਾ ਹੈ। ਉਹ ਕਾਮੇਡੀ ਛੱਡ 2011 ‘ਚ ਸਿਆਸਤ ‘ਚ ਆ ਗਏ। ਹਾਲਾਂਕਿ ਉਨ੍ਹਾਂ ਦੇ ਸਫ਼ਰ ਜ਼ਿਆਦਾ ਸੌਖਾ ਨਹੀਂ ਰਿਹਾ। ਉਨ੍ਹਾਂ ਦੇ ਸਿਆਸੀ ਸਫ਼ਰ ‘ਤੇ ਆਓ ਮਾਰੀਏ ਇਕ ਨਜ਼ਰ।

ਪੰਜਾਬ ਪੀਪਲਜ਼ ਪਾਰਟੀ ‘ਚ ਹੋਏ ਸ਼ਾਮਲ

ਭਗਵੰਤ ਮਾਨ ਨੇ ਸਾਲ 2011 ਵਿੱਚ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ ਸੀ। ਪਰ ਆਪ (ਆਪ) ਨਾਲ ਨਹੀਂ ਸਗੋਂ ਪੰਜਾਬ ਪੀਪਲਜ਼ ਪਾਰਟੀ (ਪੀਪੀਪੀ) ਨਾਲ ਹੈ। ਮਨਪ੍ਰੀਤ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਤੋਂ ਵੱਖ ਹੋ ਕੇ ਪੀ.ਪੀ.ਪੀ. ਭਗਵੰਤ ਮਾਨ ਨੇ 2012 ਵਿੱਚ ਪਹਿਲੀ ਵਾਰ ਪੀਪੀਪੀ ਦੀ ਟਿਕਟ ’ਤੇ ਲਹਿਰਾ ਵਿਧਾਨ ਸਭਾ ਹਲਕੇ ਤੋਂ ਚੋਣ ਵੀ ਲੜੀ ਸੀ ਪਰ ਉਹ ਜਿੱਤ ਨਾ ਸਕੇ।

ਪੰਜਾਬ ਦੇ 17ਵੇਂ ਮੁੱਖ ਮੰਤਰੀ ਹੋਣਗੇ ਮਾਨ

ਭਗਵੰਤ ਮਾਨ ਮਾਰਚ 2014 ਵਿੱਚ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋਏ ਸਨ। ਇਸੇ ਸਾਲ ਉਨ੍ਹਾਂ ‘ਆਪ’ ਦੀ ਟਿਕਟ ‘ਤੇ ਲੋਕ ਸਭਾ ਚੋਣ ਵੀ ਲੜੀ ਸੀ। ਉਨ੍ਹਾਂ ਸੰਗਰੂਰ ਸੰਸਦੀ ਸੀਟ ਤੋਂ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੂੰ 2 ਲੱਖ ਤੋਂ ਵੱਧ ਵੋਟਾਂ ਨਾਲ ਹਰਾਇਆ। ਇਸ ਤੋਂ ਬਾਅਦ 2019 ‘ਚ ਵੀ ਉਨ੍ਹਾਂ ਨੇ ਆਪਣੀ ਸੀਟ ਬਰਕਰਾਰ ਰੱਖੀ ਤੇ ਹੁਣ ਉਹ ਸੂਬੇ ਦੇ 17ਵੇਂ ਮੁੱਖ ਮੰਤਰੀ ਬਣਨ ਜਾ ਰਹੇ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਵਟਸਐਪ ਵੱਲੋਂ ਕਈ ਯੂਜ਼ਰਾਂ ਦੇ ਅਕਾਊਂਟ ‘ਅੰਡਰ ਰਿਵਿਊ’ ਕਹਿੰਦਿਆਂ 24 ਘੰਟੇ ਲਈ ਬਲੌਕ

ਮੈਸੇਜਿੰਗ ਐਪ ਵਟਸਐਪ ਨੇ ਭਾਰਤ ਸਮੇਤ ਕਈ ਦੇਸ਼ਾਂ ਵਿੱਚ ਕਈ ਯੂਜ਼ਰਾਂ ਦੇ ਅਕਾਊਂਟਾਂ ਨੂੰ...

  ਕਾਂਗਰਸ ਦਾ ਸਾਥ ਨਹੀਂ ਛੱਡਾਂਗਾ, ਲੋੜ ਪਈ ਤਾਂ ਅਸਤੀਫਾ ਦੇ ਦਿਆਂਗਾ : ਵੜਿੰਗ

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਕਾਂਗਰਸ ਨੇ...

ਜਲੰਧਰ: ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ‘ਚ ਲੱਗੀ ਅੱਗ; 5 ਮਰੀਜ਼ਾਂ ਨੇ ਭੱਜ ਕੇ ਬਚਾਈ ਆਪਣੀ ਜਾਨ

ਜਲੰਧਰ ਦੇ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ਵਿੱਚ ਅਚਾਨਕ ਅੱਗ ਲੱਗਣ ਗਈ। ਅੱਗ ਲੱਗਣ...

ਪੰਜਾਬ ਕਾਂਗਰਸ ਦਾ Poster War! ਕੌਣ ਕਰ ਰਿਹਾ ਪਾਰਟੀ ਦਾ ਮਾਹੌਲ ਖ਼ਰਾਬ?

ਪੰਜਾਬ ਕਾਂਗਰਸ ਵਿਧਾਨ ਸਭਾ ਚੋਣਾਂ 2027 ਦੀਆਂ ਤਿਆਰੀਆਂ ‘ਚ ਜੁੱਟੀ ਹੋਈ ਹੈ। ਪੰਜਾਬ ਕਾਂਗਰਸ...

ਵੜਿੰਗ ਨੇ ਚੰਨੀ ਸਮਰਥਕ ਨੂੰ ਸਟੇਜ ‘ਤੇ ਬੁਲਾਇਆ, ਫੋਨ ਕਰਵਾ ਕੇ ਕੀਤਾ ਸਿਆਸੀ ਤੰਜ

ਪੰਜਾਬ ਕਾਂਗਰਸ ਦੀ ‘ਹਰ ਬੂਥ, ਕਾਂਗਰਸ ਮਜ਼ਬੂਤ’ ਮੁਹਿੰਮ ‘ਚ ਬੀਤੇ ਦਿਨਾਂ ਤੋਂ ਵੱਖ-ਵੱਖ ਹਲਕਿਆਂ...

ਪੰਜਾਬ ਵਿਧਾਨ ਸਭਾ ‘ਚ ਪੇਪਰ ਲੀਕ ਅਤੇ ਵਿਦਿਆਰਥੀਆਂ ‘ਤੇ ਪੁਲੀਸ ਅੱਤਿਆਚਾਰ ਖ਼ਿਲਾਫ਼ ਮਤਾ ਪੇਸ਼

ਪੰਜਾਬ ਵਿਧਾਨ ਸਭਾ ਦਾ ਮੌਨਸੂਨ ਇਜਲਾਸ ਅੱਜ ਸ਼ੁਰੂ ਹੋ ਗਿਆ ਹੈ। ਸੈਸ਼ਨ ਸ਼ੁਰੂ ਹੁੰਦਿਆਂ...

ਕੇਵਲ ਸਿੰਘ ਢਿੱਲੋਂ ਨੇ ਭਾਜਪਾ ਪੰਜਾਬ ਦੀ ਨਵੀਂ ਟੀਮ ਦਾ ਕੀਤਾ ਐਲਾਨ, ਉਪ ਪ੍ਰਧਾਨਾਂ ਤੋਂ ਸਕੱਤਰਾਂ ਤੱਕ ਮਿਲੀਆਂ ਵੱਡੀਆਂ ਜ਼ਿੰਮੇਵਾਰੀਆਂ

ਚੰਡੀਗੜ੍ਹ: ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ...

ਪੰਜਾਬੀ ਫ਼ਿਲਮ ‘ਕਬਜ਼ਾ’ ਦੇ ਨਿਰਮਾਤਾ ਮਨਜੀਤ ਸਰਾਂ ਦਾ ਦੇਹਾਂਤ: ਜੱਦੀ ਘਰੋਂ ਭੇਦਭਰੀ ਹਾਲਤ ਵਿੱਚ ਮਿਲੀ ਲਾਸ਼

ਅਦਾਕਾਰ ਯੋਗਰਾਜ ਸਿੰਘ ਦੀ ਮਸ਼ਹੂਰ ਪੰਜਾਬੀ ਫ਼ਿਲਮ ‘ਕਬਜ਼ਾ’ ਦੇ ਲੇਖਕ, ਨਿਰਮਾਤਾ ਅਤੇ ਨਿਰਦੇਸ਼ਕ ਮਨਜੀਤ...

Punjab Government ਨੂੰ ਦੇਣਾ ਪਵੇਗਾ ਮੁਲਾਜ਼ਮਾਂ ਨੂੰ DA ਦਾ ਬਕਾਇਆ ! ਹਾਈਕੋਰਟ ਤੋਂ ਪੰਜਾਬ ਸਰਕਾਰ ਨੂੰ ਲੱਗਿਆ ਵੱਡਾ ਝਟਕਾ

ਪੰਜਾਬ ਸਰਕਾਰ ਨੂੰ  ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਵੱਡਾ ਝਟਕਾ ਲੱਗਿਆ ਹੈ। ਦੱਸ ਦਈਏ...