ਪ੍ਰਸਿੱਧ ਪੰਜਾਬੀ ਸ਼ਾਇਰ ਦੇਵ ਦਰਦ ਦਾ ਦੇਹਾਂਤ ਹੋ ਗਿਆ ਜਿਸ ਤੋਂ ਬਾਅਦ ਪੂਰੇ ਕਵੀ ਅਤੇ ਕਲਾਕਾਰ ਜਗਤ ਵਿਚ ਵੱਡੇ ਸੋਗ ਦੀ ਲਹਿਰ ਹੈ। ਜਾਣਕਾਰੀ ਮੁਤਾਬਿਕ ਗਟਰ ਦੇ ਢੱਕਣ ਨਾਲ ਪੈਰ ਅੜ ਜਾਣ ਕਰ ਕੇ ਉਹ ਸੜਕ ‘ਤੇ ਡਿਗ ਗਏ ਤੇ ਜਿਸ ਕਾਰਨ ਉਨ੍ਹਾਂ ਦੇ ਸਿਰ ‘ਤੇ ਸੱਟ ਲੱਗ ਗਈ, ਜੋ ਜਾਨਲੇਵਾ ਸਾਬਤ ਹੋਈ। ਉਨ੍ਹਾਂ ਦਾ ਸਸਕਾਰ ਅੱਜ ਸ਼ਾਮੀਂ ਸਾਢੇ ਚਾਰ ਵਜੇ ਦੁਰਗਿਆਣਾ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।
ਇਸ ਦੁਖਦਾਈ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੇ ਬੇਟੇ ਨੇ ਦੱਸਿਆ ਕਿ ਸਵੇਰੇ ਗਲੀ ਵਿੱਚ ਜਦੋਂ ਘਰੋਂ ਬਾਹਰ ਨਿਕਲੇ ਤਾਂ ਪੈਰ ਸਲਿੱਪ ਹੋਣ ਕਰਕੇ ਉਨ੍ਹਾਂ ਦੇ ਸਿਰ ਤੇ ਸੱਟ ਲੱਗੀ ਸੱਟ ਗਹਿਰੀ ਹੋਣ ਕਰਕੇ ਉਨ੍ਹਾਂ ਦੀ ਮੌਤ ਹੋ ਗਈ। ਦੱਸ ਦਈਏ ਕਿ ਦੇਵ ਦਰਦ ਆਤਮ ਪਬਲਿਕ ਸਕੂਲ ਇਸਲਾਮਾਬਾਦ ਅੰਮ੍ਰਿਤਸਰ ਦੇ ਮੈਨੇਜਿੰਗ ਡਾਇਰੈਕਟਰ ਵੀ ਸਨ । ਉਨ੍ਹਾਂ ਦੇ ਅਚਾਨਕ ਅਕਾਲ ਚਲਾਣੇ ‘ਤੇ ਸਾਹਿਤਕਾਰਾਂ ਤੇ ਕਲਾਕਾਰਾਂ ਵਲੋਂ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ।
----------- Advertisement -----------
ਪ੍ਰਸਿੱਧ ਪੰਜਾਬੀ ਸ਼ਾਇਰ ਦੇਵ ਦਰਦ ਦਾ ਦੇਹਾਂਤ, ਕਵੀ ਅਤੇ ਕਲਾਕਾਰ ਜਗਤ ‘ਚ ਸੋਗ ਦੀ ਲਹਿਰ
Published on
----------- Advertisement -----------
----------- Advertisement -----------












