ਹਰਿਆਣਾ ਦੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਵੀਰਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ। ਦਸ ਦਈਏ ਕਿ ਹੁੱਡਾ ਦੀ ਜੀ-23 ਨੇਤਾਵਾਂ ਨਾਲ ਰਾਤ ਦੇ ਖਾਣੇ ਤੋਂ ਬਾਅਦ ਬੈਠਕ ਹੋਈ ਅਤੇ ਉਸ ਤੋਂ ਬਾਅਦ ਹੁੱਡਾ ਦੀ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਾ ਕਾਫੀ ਮਹੱਤਵਪੂਰਨ ਹੈ। ਦੱਸ ਦਈਏ ਕਿ ਭੁਪਿੰਦਰ ਸਿੰਘ ਹੁੱਡਾ ਉਨ੍ਹਾਂ ਨੇਤਾਵਾਂ ‘ਚੋਂ ਇਕ ਹਨ, ਜੋ ਗਾਂਧੀ ਪਰਿਵਾਰ ਦੀ ਕਾਂਗਰਸ ਲੀਡਰਸ਼ਿਪ ‘ਤੇ ਸਵਾਲ ਉਠਾ ਰਹੇ ਹਨ।

ਜ਼ਿਕਰਯੋਗ ਹੈ ਕਿ ਹੁੱਡਾ ਆਪਣੇ ਪੁੱਤਰ ਦੀਪੇਂਦਰ ਹੁੱਡਾ ਨੂੰ ਸੂਬਾ ਪ੍ਰਧਾਨ ਬਣਾਉਣ ਦੀ ਇੱਛਾ ਰੱਖਦੇ ਹਨ ਅਤੇ ਉਹ ਖੁਦ ਸਦਨ ਵਿੱਚ ਵਿਰੋਧੀ ਧਿਰ ਦੇ ਨੇਤਾ ਹਨ। ਅਜਿਹੇ ‘ਚ ਜੀ-23 ਦੀ ਬੈਠਕ ਤੋਂ ਬਾਅਦ ਹੁੱਡਾ ਦੀ ਰਾਹੁਲ ਗਾਂਧੀ ਨਾਲ ਮੁਲਾਕਾਤ ਦੇ ਕਈ ਸਿਆਸੀ ਅਰਥ ਕੱਢੇ ਜਾ ਰਹੇ ਹਨ। ਇਸ ਤੋਂ ਪਹਿਲਾ ਕਾਂਗਰਸ ਦੇ ‘ਜੀ-23’ ਸਮੂਹ ਦੇ ਆਗੂਆਂ ਨੇ ਬੁੱਧਵਾਰ ਨੂੰ ਬੈਠਕ ਕਰ ਕੇ ਹਾਲ ਹੀ ’ਚ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ’ਤੇ ਚਰਚਾ ਕੀਤੀ ਸੀ ਅਤੇ ਕਿਹਾ ਸੀ ਕਿ ਪਾਰਟੀ ਲਈ ਅੱਗੇ ਵੱਧਣ ਦਾ ਇਹ ਹੀ ਰਸਤਾ ਹੈ ਕਿ ਸਮੂਹਕ ਅਤੇ ਸੰਮਲਿਤ ਅਗਵਾਈ ਦੀ ਵਿਵਸਥਾ ਹੋਵੇ












