ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਵਿੱਚ ਬੀਤੀ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਬੀਕਾਨੇਰ ਜ਼ਿਲ੍ਹੇ ਵਿੱਚ ਵੱਖ-ਵੱਖ ਸਮੇਂ ਵਿੱਚ ਦੋ ਵਾਰ ਭੂਚਾਲ ਆਇਆ। ਭੂਚਾਲ ਦਾ ਮੁੱਖ ਕੇਂਦਰ ਬੀਕਾਨੇਰ ਦੇ ਕੋਲਾਇਤ ਅਤੇ ਦੇਸ਼ਨੋਕ ਦੇ ਵਿਚਕਾਰ ਸੀ, ਹਾਲਾਂਕਿ ਭੂਚਾਲ ਦੇ ਝਟਕੇ ਹਲਕੇ ਸਨ ਇਸ ਲਈ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਰਿਐਕਟਰ ਪੈਮਾਨੇ ‘ਤੇ ਇਨ੍ਹਾਂ ਦੀ ਤੀਬਰਤਾ 3.2 ਅਤੇ 3.4 ਮਾਪੀ ਗਈ ਸੀ।
ਜਾਣਕਾਰੀ ਮੁਤਾਬਕ ਪਹਿਲਾ ਭੂਚਾਲ ਦਾ ਝਟਕਾ ਅੱਧੀ ਰਾਤ 12.42 ਵਜੇ ਮਹਿਸੂਸ ਕੀਤਾ ਗਿਆ। ਇਸ ਦੀ ਤੀਬਰਤਾ 3.4 ਸੀ। ਇਸ ਤੋਂ ਕਰੀਬ 2 ਘੰਟੇ ਬਾਅਦ ਰਾਤ 2.57 ‘ਤੇ ਦੂਜਾ ਭੂਚਾਲ ਆਇਆ। ਇਸ ਦੀ ਤੀਬਰਤਾ 3.2 ਦਰਜ ਕੀਤੀ ਗਈ। ਮੌਸਮ ਵਿਭਾਗ ਦੇ ਡਾਇਰੈਕਟਰ ਰਾਧੇਸ਼ਿਆਮ ਸ਼ਰਮਾ ਨੇ ਦੱਸਿਆ ਕਿ ਭੂਚਾਲ ਦੇ ਦੋਵੇਂ ਝਟਕੇ ਰਾਤ ਨੂੰ ਆਏ ਪਰ ਘੱਟ ਤੀਬਰਤਾ ਕਾਰਨ ਬਹੁਤੇ ਲੋਕਾਂ ਨੇ ਮਹਿਸੂਸ ਨਹੀਂ ਕੀਤਾ। ਪਿਛਲੇ ਤਿੰਨ ਮਹੀਨਿਆਂ ਵਿੱਚ ਇਹ ਤੀਜੀ ਵਾਰ ਹੈ ਜਦੋਂ ਰਾਜਸਥਾਨ ਵਿੱਚ ਭੂਚਾਲ ਆਇਆ ਹੈ।
----------- Advertisement -----------
ਰਾਜਸਥਾਨ : ਇਕੋ ਰਾਤ ਵਿੱਚ ਦੋ ਵਾਰ ਆਇਆ ਭੂਚਾਲ, ਜਾਨੀ ਨੁਕਸਾਨ ਤੋਂ ਰਿਹਾ ਬਚਾਅ
Published on
----------- Advertisement -----------
----------- Advertisement -----------












