ਆਸਟ੍ਰੇਲੀਆ ਨੇ 29 ਪੁਰਾਤਨ ਵਸਤੂਆਂ ਵਾਪਸ ਕਰ ਦਿੱਤੀਆਂ ਹਨ ਜੋ ਭਾਰਤੀ ਸੰਸਕ੍ਰਿਤੀ ਦਾ ਹਿੱਸਾ ਸਨ ਅਤੇ ਗੈਰ-ਕਾਨੂੰਨੀ ਢੰਗ ‘ਤੇ ਦੇਸ਼ ਤੋਂ ਬਾਹਰ ਲਿਜਾਈਆਂ ਗਈਆਂ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਖੁਦ ਇਨ੍ਹਾਂ ਮੂਰਤੀਆਂ ਦਾ ਨਿਰੀਖਣ ਕੀਤਾ। ਨਰਿੰਦਰ ਮੋਦੀ ਨੇ ਇੱਕ ਔਨਲਾਈਨ ਮੀਟਿੰਗ ਵਿੱਚ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੂੰ ਵਿਰਾਸਤੀ ਵਸਤਾਂ ਦੀ ਵਾਪਸੀ ਲਈ ਧੰਨਵਾਦ ਕੀਤਾ।
ਜ਼ਿਕਰਯੋਗ ਹੈ ਕਿ ਇਨ੍ਹਾਂ ਵਿਰਾਸਤੀ ਮੂਰਤੀਆਂ ਵਿੱਚ ਸ਼ਿਵ ਅਤੇ ਉਸਦੇ ਚੇਲੇ, ਸ਼ਕਤੀ ਦੀ ਪੂਜਾ, ਭਗਵਾਨ ਵਿਸ਼ਨੂੰ ਅਤੇ ਉਸਦੇ ਰੂਪ, ਜੈਨ ਪਰੰਪਰਾ, 10ਵੀਂ ਸਦੀ ਦੇ ਲਕਸ਼ਮੀ-ਨਾਰਾਇਣ, ਚਿੱਤਰਕਾਰੀ ਅਤੇ ਸਜਾਵਟੀ ਮੂਰਤੀਆਂ ਸ਼ਾਮਲ ਹਨ। ਇਹ ਪੁਰਾਤਨ ਵਸਤਾਂ 9ਵੀਂ-10ਵੀਂ ਸਦੀ ਦੀਆਂ ਦੱਸੀਆਂ ਜਾ ਰਹੀਆਂ ਹਨ। ਇਹ ਮੂਰਤੀਆਂ ਰੇਤਲੇ ਪੱਥਰ, ਸੰਗਮਰਮਰ, ਕਾਂਸੀ, ਪਿੱਤਲ, ਕਾਗਜ਼ ਦੀਆਂ ਬਣੀਆਂ ਹਨ। ਇਸ ਵਿੱਚ ਕੁਝ ਪੇਂਟਿੰਗ ਵੀ ਸ਼ਾਮਲ ਹਨ। ਇਹ ਪੁਰਾਤਨ ਵਸਤਾਂ ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਤਾਮਿਲਨਾਡੂ, ਤੇਲੰਗਾਨਾ ਅਤੇ ਪੱਛਮੀ ਬੰਗਾਲ ਤੋਂ ਹਨ, ਜੋ ਭਾਰਤ ਦੇ ਇੱਕ ਵੱਡੇ ਹਿੱਸੇ ਨੂੰ ਕਵਰ ਕਰਦੇ ਹਨ।
ਪੀਐਮ ਮੋਦੀ ਨੇ ਕਿਹਾ, ਇਹ ਕਲਾਕ੍ਰਿਤੀਆਂ ਰਾਜਸਥਾਨ, ਗੁਜਰਾਤ, ਪੱਛਮੀ ਬੰਗਾਲ, ਹਿਮਾਚਲ ਪ੍ਰਦੇਸ਼ ਸਮੇਤ ਕਈ ਰਾਜਾਂ ਤੋਂ ਗੈਰ-ਕਾਨੂੰਨੀ ਤੌਰ ‘ਤੇ ਦੇਸ਼ ਤੋਂ ਬਾਹਰ ਭੇਜੀਆਂ ਗਈਆਂ ਸਨ। ਸਾਰੇ ਭਾਰਤੀਆਂ ਵੱਲੋਂ ਪ੍ਰਧਾਨ ਮੰਤਰੀ ਨੇ ਆਸਟ੍ਰੇਲੀਆ ਦੇ ਇਸ ਕਦਮ ਲਈ ਮੌਰਿਸ ਦਾ ਧੰਨਵਾਦ ਕੀਤਾ। ਨਾਲ ਹੀ ਇਹ ਵੀ ਦੱਸਿਆ ਕਿ ਸਾਰੀਆਂ ਕਲਾਕ੍ਰਿਤੀਆਂ ਨੂੰ ਸਹੀ ਥਾਂ ‘ਤੇ ਪਹੁੰਚਾ ਕੇ ਪ੍ਰਦਰਸ਼ਿਤ ਕੀਤਾ ਗਿਆ ਹੈ।
----------- Advertisement -----------
ਆਸਟ੍ਰੇਲੀਆ ਨੇ 29 ਪੁਰਾਤਨ ਵਸਤੂਆਂ ਕੀਤੀਆਂ ਵਾਪਿਸ, ਪੀ.ਐਮ ਮੋਦੀ ਨੇ ਕੀਤਾ ਧੰਨਵਾਦ
Published on
----------- Advertisement -----------
----------- Advertisement -----------












