ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਸੰਧੂ ਨੰਗਲ ਅੰਬੀਆਂ ਦਾ ਅੰਤਿਮ ਅਰਦਾਸ ਸਮਾਗਮ ਪਿੰਡ ਨੰਗਲ ਅੰਬੀਆਂ ਦੀ ਕਬੱਡੀ ਗਰਾਉਡ ਹੋਇਆ। ਇਸ ਮੌਕੇ ਜਿੱਥੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ, ਉਥੇ ਹੀ ਸੰਦੀਪ ਨੂੰ ਚਾਹੁਣ ਵਾਲਿਆਂ ਦੀਆਂ ਵੀ ਅੱਖਾਂ ਨਮ ਸਨ। ਸੰਦੀਪ ਦੀ ਅੰਤਿਮ ਅਰਦਾਸ ਮੌਕੇ ਵੱਡੀ ਲੋਕਾਂ ਦਾ ਭਾਰੀ ਇਕੱਠ ਹੋਇਆ ਅਤੇ ਪੁਲਿਸ ‘ਤੇ ਪ੍ਰਸ਼ਾਸ਼ਨ ਵੱਲੋ ਹਰ ਤਰਾਂ ਦੇ ਪੁਖਤਾ ਇੰਤਜ਼ਾਮ ਕੀਤੇ ਗਏ। ਇਸ ਮੌਕੇ ਧਾਰਮਿਕ ਸ਼ਖ਼ਸੀਅਤਾਂ,ਕਬੱਡੀ ਫੈਡਰੇਸ਼ਨਾਂ ਦੇ ਅਹੁਦੇਦਾਰ, ਨੁਮਾਇੰਦੇ, ਖੇਡ ਪ੍ਰੇਮੀ ਤੇ ਹੋਰ ਲੋਕ ਅੰਤਿਮ ਅਰਦਾਸ ਚ ਸ਼ਾਮਿਲ ਹੋਏ ਅਤੇ ਕਬੱਡੀ ਖਿਡਾਰੀ ਨੂੰ ਸ਼ਰਧਾਂਜਲੀ ਦਿੱਤੀ।

ਸੰਦੀਪ ਨੰਗਲ ਅੰਬੀਆ ਦੇ ਬੇਵਕਤ ਤੁਰ ਜਾਣ ਨਾਲ ਖੇਡ ਜਗਤ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹ ਆਪਣਾ ਪਰਿਵਾਰ, ਜਿਸ ਵਿਚ ਪਤਨੀ ਰਵਿੰਦਰ ਕੌਰ, ਪੁੱਤਰ ਜਗਸਾਂਝ ਸਿੰਘ ਸੰਧੂ ਤੇ ਜਸਮਨ ਸਿੰਘ ਸੰਧੂ ਨੂੰ ਛੱਡ ਕੇ ਚਲੇ ਗਏ। ਦੱਸ ਦਈਏ ਕਿ ਜ਼ਿਲ੍ਹਾ ਜਲੰਧਰ ਦੇ ਪਿੰਡ ਮੱਲੀਆਂ ਖੁਰਦ ਵਿਖੇ ਗੋਲ਼ੀਆਂ ਮਾਰ ਕੇ ਕਤਲ ਕੀਤੇ ਗਏ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਸੰਧੂ ਨੰਗਲ ਅੰਬੀਆਂ ਦਾ ਕਤਲ ਕਰ ਦਿੱਤਾ ਗਿਆ ਸੀ ਇਸ ਮਾਮਲੇ ਵਿੱਚ ਪੁਲਿਸ ਵੱਲੋ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ।













