October 28, 2026, 12:24 am
----------- Advertisement -----------
HomeUncategorizedਬੱਪੀ ਲਹਿਰੀ ਦੀ ਮੌਤ ਤੋਂ ਬਾਅਦ ਕੀ ਹੋਵੇਗਾ ਉਹਨਾਂ ਦੇ ਗੋਲਡ ਕਲੈਕਸ਼ਨ...

ਬੱਪੀ ਲਹਿਰੀ ਦੀ ਮੌਤ ਤੋਂ ਬਾਅਦ ਕੀ ਹੋਵੇਗਾ ਉਹਨਾਂ ਦੇ ਗੋਲਡ ਕਲੈਕਸ਼ਨ ਦਾ? ਬੇਟੇ ਬੱਪਾ ਨੇ ਕੀਤਾ ਖੁਲਾਸਾ

Published on

----------- Advertisement -----------

ਹਰ ਕੋਈ ਜਾਣਦਾ ਹੈ ਕਿ ਬਾਲੀਵੁੱਡ ਦੇ ਮਸ਼ਹੂਰ ਸੰਗੀਤ ਨਿਰਦੇਸ਼ਕ ਬੱਪੀ ਲਹਿਰੀ ਨੂੰ ਸੋਨੇ ਨਾਲ ਕਿੰਨਾ ਪਿਆਰ ਸੀ। ਉਸ ਕੋਲ ਇੰਨਾ ਸੋਨਾ ਸੀ ਕਿ ਉਸ ਨੂੰ ਭਾਰਤ ਦਾ ‘ਗੋਲਡ ਮੈਨ’ ਵੀ ਕਿਹਾ ਜਾਂਦਾ ਸੀ। ਹਾਲਾਂਕਿ, ਉਨ੍ਹਾਂ ਲਈ ਸੋਨੇ ਦੇ ਗਹਿਣੇ ਸਿਰਫ਼ ਇੱਕ ਸਜਾਵਟੀ ਚੀਜ਼ ਤੋਂ ਵੱਧ ਸਨ। ਬੱਪੀ ਲਹਿਰੀ ਦੇ ਪੁੱਤਰ ਬੱਪਾ ਲਹਿਰੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿਤਾ ਰੂਹਾਨੀ ਤੌਰ ‘ਤੇ ਸੋਨੇ ਨਾਲ ਜੁੜੇ ਹੋਏ ਸਨ। ਬੱਪਾ ਨੇ ਦੱਸਿਆ ਕਿ ਉਸ ਦੇ ਪਿਤਾ ਬੱਪੀ ਲਹਿਰੀ ਗੋਲਡ ਨੂੰ ਖੁਦ ਲਈ ਇੱਕ ਲੱਕੀ ਚਾਰਮ ਯਾਨੀ ਲੱਕੀ ਧਾਤੂ ਮੰਨਦੇ ਸੀ।

ਬੱਪੀ ਲਹਿਰੀ ਕੋਲ ਗੋਲਡ ਦਾ ਵੱਡਾ ਕਲੈਕਸ਼ਨ ਸੀ। ਬੱਪੀ ਲਹਿਰੀ ਦੇ ਗੋਲਡ ਕਲੈਕਸ਼ਨ ਵਿੱਚ, ਉਹ ਹਮੇਸ਼ਾ ਸੋਨੇ ਦੀਆਂ ਚੇਨਾਂ, ਪੈਂਡੈਂਟਸ, ਅੰਗੂਠੀਆਂ, ਬਰੈਸਲੇਟ, ਗਣੇਸ਼ ਦੀਆਂ ਮੂਰਤੀਆਂ, ਆਕਰਸ਼ਕ ਹੀਰੇ ਜੜੇ ਬਰੈਸਲੇਟ, ਇੱਥੋਂ ਤੱਕ ਕਿ ਸੋਨੇ ਦੇ ਫਰੇਮ ਅਤੇ ਸੋਨੇ ਦੇ ਕਫਲਿੰਕ ਅਤੇ ਘੜੀਆਂ ਵੀ ਸ਼ਾਮਲ ਹਨ। ਬੱਪਾ ਨੇ ਦੱਸਿਆ ਕਿ ਉਸ ਦੇ ਪਿਤਾ ਆਪਣੇ ਗੋਲਡ ਕਲੈਕਸ਼ਨ ਦੇ ਹਰ ਇੱਕ ਗਹਿਣੇ ਬਾਰੇ ਸਭ ਕੁਝ ਜਾਣਦੇ ਸੀ। ਉਨ੍ਹਾਂ ਨੇ ਇੱਕ ਲਿਸਟ ਵੀ ਬਣਾ ਕੇ ਰੱਖੀ ਸੀ। ਇਸ ਦੇ ਨਾਲ ਹੀ ਹਰ ਗੀਤ ਜਾਂ ਐਲਬਮ ਦੀ ਸਫਲਤਾ ‘ਤੇ ਬੱਪੀ ਲਹਿਰੀ ਮੁਨਾਫੇ ਦੀ ਰਕਮ ਤੋਂ ਨਵਾਂ ਸੋਨਾ ਖਰੀਦਦੇ ਸੀ। ਉਨ੍ਹਾਂ ਨੇ ਗੋਲਡ ਦਾ ਧਿਆਨ ਰੱਖਣ ਲਈ ਇੱਕ ਅਸੀਸਟੈਂਟ ਵੀ ਰੱਖਿਆ ਸੀ।

ਬੱਪਾ ਦੇ ਮੁਤਾਬਕ ਪਿਤਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੇ ਪਿਤਾ ਦੇ ਗੋਲਡ ਕਲੈਕਸ਼ਨ ਨੂੰ ਵਿਰਾਸਤ ਦੇ ਤੌਰ ‘ਤੇ ਸੰਭਾਲ ਕੇ ਰੱਖਣ ਦਾ ਫੈਸਲਾ ਲਿਆ ਹੈ। ਉਹ ਪਿਤਾ ਦੇ ਗੋਲਡ ਕਲੈਕਸ਼ਨ ਨੂੰ ਇੱਕ ਮਿਊਜ਼ਿਮ ਡਿਸਪਲੇਅ ਵਜੋਂ ਸ਼ੋਅ ਕਰਨਗੇ ਤਾਂ ਜੋ ਬੱਪੀ ਦਾ ਦੇ ਫੈਨਜ਼ ਉਨ੍ਹਾਂ ਦੀ ਇਸ ਵਿਰਾਸਤ ਤੋਂ ਜਾਣੂ ਹੋ ਸਕਣ। ਬੱਪਾ ਨੇ ਦੱਸਿਆ ਕਿ ਉਹ ਪਿਤਾ ਦੀ ਇਸ ਵਿਰਾਸਤ ਨੂੰ ਸੰਭਾਲਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਇਸ ਤੋਂ ਇਲਾਵਾ ਫੈਨਜ਼ ਵੱਲੋਂ ਗਿਫ਼ਟ ‘ਚ ਮਿਲੇ ਗੋਲਡ ਕਲੈਕਸ਼ਨ ਨੂੰ ਵੀ ਬੱਪੀ ਲਹਿਰੀ ਜੀ ਦੀ ਵਿਰਾਸਤ ਵਜੋਂ ਸਾਂਭਿਆ ਜਾਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੱਜ ਦਾ ਹੁਕਮਨਾਮਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 11-04-2025

ਗੂਜਰੀ ਮਹਲਾ ੫ ॥ ਆਪਨਾ ਗੁਰੁ ਸੇਵਿ ਸਦ ਹੀ ਰਮਹੁ ਗੁਣ ਗੋਬਿੰਦ ॥ ਸਾਸਿ...

ਅੱਜ ਦਾ ਹੁਕਮਨਾਮਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 09-04-2025

ਸਲੋਕ ਮ:੫ ॥ ਸਾਜਨ ਤੇਰੇ ਚਰਨ ਕੀ ਹੋਇ ਰਹਾ ਸਦ ਧੂਰਿ ॥ ਨਾਨਕ ਸਰਣਿ...

ਮਾਘੀ ਮੇਲੇ ‘ਤੇ ਸ੍ਰੀ ਮੁਕਤਸਰ ਸਾਹਿਬ ਜਾਣ ਵਾਲਿਆਂ ਲਈ ਅਹਿਮ ਖ਼ਬਰ, ਰੂਟ ਪਲਾਨ ਜਾਰੀ

ਲੋਹੜੀ ਤੋਂ ਇੱਕ ਦਿਨ ਬਾਅਦ ਮਾਘੀ ਦਾ ਤਿਓਹਾਰ ਮਨਾਇਆ ਜਾਂਦਾ ਹੈ। ਇਸ ਤਿਓਹਾਰ ਦਾ ਆਪਣਾ...

ਸੁਖਬੀਰ ਬਾਦਲ ਤੇ ਹਮਲਾ ਕਰਨ ਵਾਲੇ  ਦੇ ਜੁੜੇ ਸੁਖਜਿੰਦਰ ਰੰਧਾਵਾ ਨਾਲ ਤਾਰ,ਮਜੀਠੀਆ ਲੈ ਆਏ ਸਬੂਤ

ਸੁਖਬੀਰ ਬਾਦਲ ‘ਤੇ ਗੋਲੀਬਾਰੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ, ਪੰਜਾਬ ਪੁਲਿਸ ਅਤੇ ‘ਆਪ’...

ਸੁਖਬੀਰ ਬਾਦਲ ਤੇ ਹੋਏ ਹਮਲੇ ਤੇ ਮੁੱਖ ਮੰਤਰੀ ਨੇ ਦਿੱਤੇ ਜਾਂਚ ਦੇ ਹੁਕਮ, ਕਹੀ ਵੱਡੀ ਗੱਲ

ਦਿਨ ਚੜ੍ਹਦੇ ਹੀ ਸ੍ਰੀ ਦਰਬਾਰ ਸਾਹਿਬ ਵਿੱਚ ਸੇਵਾ ਤੇ ਬੈਠੇ ਪੰਜਾਬ ਦੇ ਉਪਮੁਖਮੰਤਰੀ ਸੁਖਬੀਰ...

ਸ਼੍ਰੋਮਣੀ ਅਕਾਲੀ ਦਲ ਦੇ ਥਿੰਕ ਟੈਂਕ ਐਡਵੋਕੇਟ ਮਹਿੰਦਰ ਸਿੰਘ ਰੋਮਾਣਾ ਦਾ ਹੋਇਆ ਦੇਹਾਂਤ

ਸ਼੍ਰੋਮਣੀ ਅਕਾਲੀ ਦਲ ਦੇ ਥਿੰਕ ਟੈਂਕ ਐਡਵੋਕੇਟ ਮਹਿੰਦਰ ਸਿੰਘ ਰੋਮਾਣਾ ਦਾ ਦੇਹਾਂਤ ਹੋ ਗਿਆ...

ਘਰ ‘ਤੇ ਗੋਲੀਬਾਰੀ ਤੋਂ ਬਾਅਦ ਏਪੀ ਢਿੱਲੋਂ ਦਾ ਪਹਿਲਾ ਬਿਆਨ: ਕਿਹਾ – ‘ਮੈਂ ਸੁਰੱਖਿਅਤ ਹਾਂ’

ਚੰਡੀਗੜ੍ਹ, 3 ਸਤੰਬਰ 2024 - ਕੈਨੇਡਾ ਵਿੱਚ ਪੰਜਾਬ ਦੇ ਮਸ਼ਹੂਰ ਗਾਇਕ ਅੰਮ੍ਰਿਤਪਾਲ ਸਿੰਘ ਢਿੱਲੋਂ...

ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਬਰਸੀ ਸਮਾਗਮਾਂ ‘ਚ ਭਰੀ ਹਾਜ਼ਰੀ

ਦੇ ਪੁੰਜ ਅਤੇ ਵਿਸ਼ਵ ਪ੍ਰਸਿੱਧ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਦੇ ਬਾਨੀ ਸੱਚਖੰਡ ਵਾਸੀ ਧੰਨ...