ਲੋਹੜੀ ਤੋਂ ਇੱਕ ਦਿਨ ਬਾਅਦ ਮਾਘੀ ਦਾ ਤਿਓਹਾਰ ਮਨਾਇਆ ਜਾਂਦਾ ਹੈ। ਇਸ ਤਿਓਹਾਰ ਦਾ ਆਪਣਾ ਸਿੱਖੀ ਮਹੱਤਵ ਵੀ ਹੈ। ਸ੍ਰੀ ਮੁਕਤਸਰ ਸਾਹਿਬ ਵਿਖੇ ਇਸ ਦਿਨ ਮਾਘੀ ਦਾ ਮੇਲਾ ਲੱਗਦਾ ਹੈ। ਮੁਕਤਸਰ ਦਾ ਪੁਰਾਣਾ ਨਾਂ ਖਿਦਰਾਣੇ ਦੀ ਢਾਬ ਸੀ। 40 ਮੁਕਤਿਆਂ ਅਤੇ ਹੋਰ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਮੁਕਤਸਰ ਸਾਹਿਬ ਵਿਖੇ ਹਰ ਸਾਲ ਮਾਘੀ ਵਾਲੇ ਦਿਨ ਭਾਰੀ ਜੋੜ ਮੇਲਾ ਲਗਦਾ ਹੈ ਤੇ ਦੇਸ਼ਾਂ-ਵਿਦੇਸ਼ਾਂ ਤੋਂ ਇਥੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ, ਸਿਆਸੀ ਹਸਤੀਆਂ, ਉੱਚ ਅਧਿਕਾਰੀ, ਨੌਜਵਾਨ ਅਤੇ ਸਮਾਜ ਦੇ ਹਰ ਵਰਗ ਦੇ ਲੋਕ ਆਪਣਾ ਹਾਜ਼ਰੀ ਲਵਾਉਣ ਲਈ ਪਹੁੰਚਦੇ ਹਨ। ਇਸ ਮੌਕੇ ਅਕਸਰ ਹੀ ਟ੍ਰੈਫਿਕ ਅਤੇ ਕਾਨੂੰਨ ਵਿਵਸਥਾ ਦੀ ਸਮੱਸਿਆ ਹੋਣ ਦਾ ਡਰ ਬਣਿਆ ਰਹਿੰਦਾ ਹੈ।
ਇਸ ਮੇਲੇ ਦੀ ਮਹੱਤਤਾ ਨੂੰ ਦੇਖਦੇ ਹੋਏ ਜ਼ਿਲ੍ਹਾ ਪੁਲਿਸ ਵੱਲੋਂ ਟ੍ਰੈਫ਼ਿਕ ਸਮੱਸਿਆ ਨੂੰ ਕੰਟਰੋਲ ਕਰਨ ਲਈ ਵਿਸ਼ੇਸ਼ ਰੂਟ ਪਲਾਨ ਤਿਆਰ ਕੀਤਾ ਗਿਆ ਹੈ। ਇਸ ਸਬੰਧੀ ਐਸ.ਐਸ.ਪੀ ਤੁਸ਼ਾਰ ਗੁਪਤਾ, ਪੁਲਿਸ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਪਵਿੱਤਰ ਤਿਉਹਾਰ ਮੌਕੇ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ 6 ਅਸਥਾਈ ਬੱਸ ਅੱਡੇ ਤਿਆਰ ਕੀਤੇ ਗਏ ਹਨ।
ਜੋ ਕਿ ਇਸ ਪ੍ਰਕਾਰ ਹੈ:
1. ਦੇਸ਼ ਭਗਤ ਡੈਂਟਲ ਕਾਲਜ ਦੇ ਸਾਹਮਣੇ ਨਵੀਂ ਬਣੀ ਕਲੋਨੀ ਵਿੱਚ ਕੋਟਕਪੂਰਾ ਰੋਡ ਤੋਂ ਆਉਣ ਵਾਲੀਆਂ ਬੱਸਾਂ ਦੀ ਪਾਰਕਿੰਗ।
2. ਬਠਿੰਡਾ ਰੋਡ ਤੋਂ ਆਉਣ ਵਾਲੀਆਂ ਬੱਸਾਂ ਦੀ ਪਾਰਕਿੰਗ ਹਰਿਆਲੀ ਪੈਟਰੋਲ ਪੰਪ ਦੇ ਸਾਹਮਣੇ, ਬਠਿੰਡਾ ਰੋਡ ‘ਤੇ ਹੋਵੇਗੀ।
3. ਮਲੋਟ ਰੋਡ ਤੋਂ ਆਉਣ ਵਾਲੀਆਂ ਬੱਸਾਂ ਦੀ ਪਾਰਕਿੰਗ ਰਾਧਾ ਸੁਆਮੀ ਡੇਰੇ ਦੇ ਸਾਹਮਣੇ ਮਲੋਟ ਰੋਡ ‘ਤੇ ਹੋਵੇਗੀ।
4. ਅਬੋਹਰ/ਪੰਨੀਵਾਲਾ ਤੋਂ ਆਉਣ ਵਾਲੀਆਂ ਬੱਸਾਂ ਨੂੰ ਅਬੋਹਰ ਰੋਡ ਬਾਈਪਾਸ ਚੌਂਕ ‘ਤੇ ਪਾਰਕ ਕੀਤਾ ਜਾਵੇਗਾ।
5. ਜਲਾਲਾਬਾਦ ਤੋਂ ਆਉਣ ਵਾਲੀਆਂ ਬੱਸਾਂ ਜਲਾਲਾਬਾਦ ਰੋਡ ‘ਤੇ ਭਾਈ ਮਹਾਂ ਸਿੰਘ ਯਾਦਗਾਰੀ ਗੇਟ ਨੇੜੇ ਖੜੀਆਂ ਕੀਤੀਆਂ ਜਾਣਗੀਆਂ।
6. ਫਿਰੋਜ਼ਪੁਰ ਰੋਡ ਤੋਂ ਆਉਣ ਵਾਲੀਆਂ ਬੱਸਾਂ ਦੀ ਪਾਰਕਿੰਗ ਫਿਰੋਜ਼ਪੁਰ ਰੋਡ ਸਟੇਡੀਅਮ ਦੇ ਸਾਹਮਣੇ ਮਾਡਲ ਟਾਊਨ ਵੱਲ ਹੋਵੇਗੀ।
ਮੇਲੇ ਵਾਲੇ ਦਿਨ ਭਾਰੀ ਵਾਹਨਾਂ ਦੇ ਸ਼ਹਿਰ ਅੰਦਰ ਦਾਖ਼ਲ ਹੋਣ ਦੀ ਮਨਾਹੀ ਹੋਵੇਗੀ ਅਤੇ ਇਸ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਲਈ ਜ਼ਿਲ੍ਹਾ ਟ੍ਰੈਫ਼ਿਕ ਪੁਲਿਸ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਫ਼ਿਰੋਜ਼ਪੁਰ, ਕੋਟਕਪੂਰਾ, ਬਠਿੰਡਾ, ਜਲਾਲਾਬਾਦ, ਗੁਰੂਹਰਸਹਾਏ ਵਾਲੇ ਪਾਸੇ ਤੋਂ ਆਉਣ ਵਾਲੇ ਭਾਰੀ ਵਾਹਨਾਂ ਲਈ ਵੀ ਬਦਲਾਅ ਕੀਤੇ ਜਾ ਰਹੇ ਹਨ ਅਤੇ ਇਸ ਤਰ੍ਹਾਂ ਆਮ ਲੋਕਾਂ ਅਤੇ ਸ਼ਰਧਾਲੂਆਂ ਦੇ ਨਿੱਜੀ ਵਾਹਨਾਂ ਦੀ ਪਾਰਕਿੰਗ ਲਈ 10 ਪਾਰਕਿੰਗ ਥਾਵਾਂ ਤੈਅ ਕੀਤੀਆਂ ਗਈਆਂ ਹਨ ਜੋ ਕਿ ਇਸ ਪ੍ਰਕਾਰ ਹਨ।