ਚੰਡੀਗੜ੍ਹ: ਕਾਮੇਡੀਅਨ ਕਪਿਲ ਸ਼ਰਮਾ ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਦੀ ਤਾਰੀਫ ਕਰਨ ‘ਤੇ ਟ੍ਰੋਲ ਹੋ ਗਏ ਹਨ। ਉਨ੍ਹਾਂ ਮਾਨ ਦੇ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ਦੀ ਸ਼ਲਾਘਾ ਕੀਤੀ ਸੀ। ਕਪਿਲ ਨੇ ਮਾਨ ਦਾ ਨੰਬਰ ਜਾਰੀ ਕਰਦੇ ਹੋਏ ਵੀਡੀਓ ਨੂੰ ਰੀ-ਟਵੀਟ ਕੀਤਾ ਅਤੇ ਲਿਖਿਆ- ਤੁਹਾਡੇ ‘ਤੇ ਮਾਣ ਹੈ ਪਾਜੀ। ਇਸ ਦੇ ਜਵਾਬ ‘ਚ ਸੋਸ਼ਲ ਮੀਡੀਆ ਯੂਜ਼ਰ ਨੇ ਕਪਿਲ ਨੂੰ ਪੁੱਛਿਆ- ਹਰਭਜਨ ਵਾਂਗ ਤੁਸੀਂ ਰਾਜ ਸਭਾ ਦੀ ਟਿਕਟ ਲਈ ਮੱਖਣ ਲਗਾ ਰਹੇ ਹੋ?
ਕਪਿਲ ਸ਼ਰਮਾ ਵੀ ਟਰੋਲਰ ਨੂੰ ਜਵਾਬ ਦੇਣ ‘ਚ ਪਿੱਛੇ ਨਹੀਂ ਰਹੇ। ਉਨ੍ਹਾਂ ਲਿਖਿਆ- ਬਿਲਕੁਲ ਨਹੀਂ ਮਿੱਤਲ ਸਰ, ਇਹ ਤਾਂ ਸਿਰਫ਼ ਇਕ ਸੁਪਨਾ ਹੈ ਕਿ ਦੇਸ਼ ਤਰੱਕੀ ਕਰੇ। ਜੇ ਤੁਸੀਂ ਹੋਰ ਕਹੋ, ਮੈਂ ਕਿਤੇ ਤੁਹਾਡੀ ਨੌਕਰੀ ਬਾਰੇ ਗੱਲ ਕਰਾਂ। ਮੁੱਖ ਮੰਤਰੀ ਭਗਵੰਤ ਮਾਨ ਬੁੱਧਵਾਰ ਨੂੰ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਉਨ੍ਹਾਂ ਦੇ ਜੱਦੀ ਪਿੰਡ ਖਟਕੜ ਕਲਾਂ ਗਏ ਸਨ। ਉੱਥੇ ਮਾਨ ਨੇ ਪੰਜਾਬ ਵਿੱਚ ਰਿਸ਼ਵਤ ਲੈਣ ਵਾਲਿਆਂ ਦੀਆਂ ਸ਼ਿਕਾਇਤਾਂ ਲਈ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ 95012-00200 ਜਾਰੀ ਕੀਤਾ ਹੈ।












