ਬਿਹਾਰ ਬੋਰਡ ਵੱਲੋਂ ਅੱਜ ਵੀਰਵਾਰ ਨੂੰ 10ਵੀਂ ਜਮਾਤ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ ਹੈ। ਨਤੀਜਾ ਵੀਰਵਾਰ, 31 ਮਾਰਚ, 2022 ਨੂੰ ਬਾਅਦ ਦੁਪਹਿਰ 3 ਵਜੇ ਜਾਰੀ ਕੀਤਾ ਗਿਆ। ਰਾਜ ਦੇ ਸਿੱਖਿਆ ਮੰਤਰੀ ਵਿਜੇ ਚੌਧਰੀ ਵੱਲੋਂ ਪ੍ਰੈਸ ਕਾਨਫਰੰਸ ਰਾਹੀਂ ਨਤੀਜੇ ਅਤੇ ਟਾਪਰ ਨਾਮ ਦਾ ਐਲਾਨ ਕੀਤਾ ਗਿਆ। ਬੀਐਸਈਬੀ ਦੇ 10ਵੀਂ ਜਮਾਤ ਦੇ ਨਤੀਜੇ ਵਿੱਚ 79.88 ਫੀਸਦੀ ਵਿਦਿਆਰਥੀ ਪਾਸ ਹੋਏ ਹਨ। ਟਾਪ-10 ਵਿੱਚ 39 ਵਿਦਿਆਰਥੀਆ ਦੇ ਨਾਮ ਸ਼ਾਮਿਲ ਹਨ। ਜਦ ਕਿ ਟਾਪ-ਪੰਜ ਵਿੱਚ ਅੱਠ ਵਿਦਿਆਰਥੀ ਹਨ।
ਸੂਬੇ ਦੇ ਸਿੱਖਿਆ ਮੰਤਰੀ ਵਿਜੇ ਕੁਮਾਰ ਨੇ ਦੱਸਿਆ ਕਿ ਇੱਕ ਸਮੇਂ ਇਹ ਲੱਗ ਰਿਹਾ ਸੀ ਕਿ 10ਵੀਂ ਦਾ ਨਤੀਜਾ ਮਾਰਚ ਵਿੱਚ ਜਾਰੀ ਨਹੀਂ ਹੋ ਸਕੇਗਾ। ਪਰ ਬੋਰਡ ਨੇ ਅਜਿਹਾ ਕਰ ਵਿਖਾਇਆ ਅਤੇ ਨਤੀਜਾ ਮਾਰਚ ਵਿੱਚ ਹੀ ਜਾਰੀ ਕਰ ਦਿੱਤਾ ਗਿਆ ਹੈ। ਇਸ ਲਈ ਬੋਰਡ ਦੇ ਅਧਿਕਾਰੀ ਅਤੇ ਕਰਮਚਾਰੀ ਵਧਾਈ ਦੇ ਹੱਕਦਾਰ ਹਨ।
ਜ਼ਿਕਰਯੋਗ ਹੈ ਕਿ ਬਿਹਾਰ ਬੋਰਡ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਬਿਹਾਰ ਸਕੂਲ ਪ੍ਰੀਖਿਆ ਕਮੇਟੀ ਦੁਆਰਾ 16 ਮਾਰਚ, 2022 ਨੂੰ ਜਾਰੀ ਕੀਤਾ ਗਿਆ ਸੀ। ਉਦੋਂ ਤੋਂ 10ਵੀਂ ਜਮਾਤ ਦੇ ਲੱਖਾਂ ਵਿਦਿਆਰਥੀ ਆਪਣੇ ਨਤੀਜਿਆਂ ਦੀ ਉਡੀਕ ਕਰ ਰਹੇ ਸਨ।
----------- Advertisement -----------
ਬਿਹਾਰ ਬੋਰਡ ਵੱਲੋਂ 10ਵੀਂ ਦਾ ਨਤੀਜਾ ਜਾਰੀ, 79 ਫੀਸਦੀ ਵਿਦਿਆਰਥੀ ਹੋਏ ਪਾਸ
Published on
----------- Advertisement -----------
----------- Advertisement -----------












