September 10, 2026, 10:08 am
----------- Advertisement -----------
HomeNewsEntertainmentਸਾਗਾ ਸਟੂਡਿਓ ਲੈ ਕੇ ਆ ਰਿਹਾ ਸ਼ਾਨਦਾਰ ਪੰਜਾਬੀ ਫਿਲਮ 'ਸਾਡੇ ਆਲੇ', 29...

ਸਾਗਾ ਸਟੂਡਿਓ ਲੈ ਕੇ ਆ ਰਿਹਾ ਸ਼ਾਨਦਾਰ ਪੰਜਾਬੀ ਫਿਲਮ ‘ਸਾਡੇ ਆਲੇ’, 29 ਅਪ੍ਰੈਲ ਨੂੰ ਹੋਵੇਗੀ ਰਿਲੀਜ਼

Published on

----------- Advertisement -----------

ਸਾਗਾ ਸਟੂਡਿਓ ਜਿਸ ਦਾ ਨਾਮ ਪਹਿਲਾ ‘ਸਾਗਾ ਮਿਊਜ਼ਿਕ’ ਸੀ ਇਕ ਬਹੁਤ ਵੱਡੀ ਪ੍ਰੋਡਕਸ਼ਨ ਕੰਪਨੀ ਦੇ ਤੌਰ ਤੇ ਸਿਨੇਮਾ ਜਗਤ ਵਿੱਚ ਆਪਣਾ ਨਾਮ ਕਰ ਚੁੱਕੀ ਹੈ। ਪੰਜਾਬੀ ਫ਼ਿਲਮ ਜਗਤ ਵਿੱਚ ਵੀ ਇਸ ਦਾ ਯੋਗਦਾਨ ਸ਼ਲਾਘਾਯੋਗ ਹੈ। ਇਨ੍ਹਾਂ ਦੇ ਬੈਨਰ ਹੇਠ ‘ਰੰਗ ਪੰਜਾਬ’ , ‘ਸੰਨ ਉਫ ਮਨਜੀਤ ਸਿੰਘ, ‘ਦਾ ਟ੍ਰੇਅਰ’, ‘ਅਰਦਾਸ ਕਰਾਂ’, ‘ਨਿਧੀ ਸਿੰਘ’, ‘ਬਲੈਕ ਪ੍ਰਿੰਸ’, ‘ਸੂਬੇਦਾਰ ਜੋਗਿੰਦਰ ਸਿੰਘ’ ਵਰਗੀਆਂ ਪ੍ਰਮੁੱਖ ਫ਼ਿਲਮਾਂ ਬਣ ਚੁੱਕੀਆਂ ਹਨ। ਹੁਣ ਸਾਗਾ ਮਿਊਜ਼ਿਕ ਇਕ ਵਾਰ ਫਿਰ ਤੋਂ ਇੱਕ ਸ਼ਾਨਦਾਰ ਕਹਾਣੀ ਲੈ ਕੇ ਆ ਰਿਹਾ ਹੈ ਜੋ ਕਿ ਇੱਕ ਬਹੁਤ ਹੀ ਮਹੱਤਵਪੂਰਨ ਮੁੱਦੇ ਅਲੱਗ ਹੋ ਚੁੱਕੇ ਖੂਨ ਦੇ ਰਿਸ਼ਤਿਆਂ ਨੂੰ ਮੁੜ ਜੋੜਨ ਦੀ ਕਹਾਣੀ ਹੈ। ਜੋ਼ਰਾ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਸਾਗਾ ਸਟੂਡਿਓ ਆਪਣੀ ਨਵੀਂ ਪੇਸ਼ਕਸ਼ ‘ਸਾਡੇ ਆਲੇ’ ਨਾਲ ਦਿਲ ਜਿੱਤਣ ਨੂੰ ਬੇਤਾਬ ਹਨ। ਇਹ ਫਿਲਮ 29 ਅਪ੍ਰੈਲ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ।


ਜਤਿੰਦਰ ਮੌਹਰ ਵੱਲੋਂ ਨਿਰਮਿਤ ਕੀਤੀ ਇਹ ਮਲਟੀ ਸਟਾਰਰ ਫਿਲਮ ਵਿੱਚ ਮਰਹੂਮ ਅਦਾਕਾਰ ਅਤੇ ਸਮਾਜ ਸੇਵਕ ਦੀਪ ਸਿੱਧੂ , ਗੁੱਗੂ ਗਿੱਲ, ਮਹਾਂਬੀਰ ਭੁੱਲਰ, ਸੁਖਦੀਪ ਸੁੱਖ , ਅਮ੍ਰਿਤ ਔਲਖ ਅਤੇ ਹੋਰ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ‘ਸਾਡੇ ਆਲੇ’ ਦਾ ਪੋਸਟਰ ਬਹੁਤ ਹੀ ਸ਼ਾਨਦਾਰ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਹਰ ਕਲਾਕਾਰ ਆਪਣੀ ਅਦਾਕਾਰੀ ਦੇ ਨਾਲ ਕਿਰਦਾਰ ਨਾਲ ਨਿਆਂ ਕਰੇਗਾ। ਦੀਪ ਸਿੱਧੂ ਫਿਲਮ ਦਾ ਮੁੱਖ ਹਿੱਸਾ ਰਹਿਣਗੇ ਕਿਉਂਕਿ ਇਹ ਉਨ੍ਹਾਂ ਦਾ ਆਖਰੀ ਪ੍ਰੋਜੈਕਟ ਹੈ ਜੋ ਉਹਨਾਂ ਦੇ ਦਿੱਲ ਦੇ ਬਹੁਤ ਕਰੀਬ ਸੀ।
ਫਿਲਮ ਦੀ ਕਹਾਣੀ ਦੋ ਅਥਲੀਟ ਭਰਾਵਾਂ ਦੇ ਆਲੇ ਦੁਆਲੇ ਘੁੰਮਦੀ ਹੈ, ਜੋ ਸਮਾਜ ਦੇ ਪੇਚਿਦਾ ਗਲਿਆਰਿਆਂ ਵਿਚੋਂ ਹੋ ਕੇ ਗੁਜ਼ਰਦੀ ਹੈ। ਫਿਲਮ ਦਾ ਮਿਊਜ਼ਿਕ ਸਾਗਾ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਏਗਾ। ਸਾਗਾ ਮਿਊਜ਼ਿਕ ਫਿਲਮ ਜਗਤ ਵਿਚ ਬਹੁਤ ਨਾਮ ਬਣਾ ਚੁੱਕੀ ਹੈ ਤੇ ਹਮੇਸ਼ਾ ਕੁਝ ਅਲੱਗ ਕਹਾਣੀ ਦਰਸ਼ਕਾਂ ਲਈ ਪਰਦੇ ਉੱਪਰ ਲੈ ਕੇ ਆਉਂਦੀ ਹੈ। ਸਾਗਾ ਨੇ ਦਰਸ਼ਕਾਂ ਦੇ ਇਸ ਭਰਮ ਨੂੰ ਖਤਮ ਕੀਤਾ ਹੈ ਕਿ ਪੰਜਾਬੀ ਫ਼ਿਲਮ ਇੰਡਸਟਰੀ ਵਿਚ ਸਿਰਫ ਕਾਮੇਡੀ ਫ਼ਿਲਮਾਂ ਬਣ ਸਕਦੀਆਂ ਹਨ।

ਸਾਗਾ ਸਟੂਡਿਓ ਜਿਸ ਦਾ ਨਾਮ ਪਹਿਲਾ ‘ਸਾਗਾ ਮਿਊਜ਼ਿਕ’ ਸੀ ਇਕ ਬਹੁਤ ਵੱਡੀ ਪ੍ਰੋਡਕਸ਼ਨ ਕੰਪਨੀ ਦੇ ਤੌਰ ਤੇ ਸਿਨੇਮਾ ਜਗਤ ਵਿੱਚ ਆਪਣਾ ਨਾਮ ਕਰ ਚੁੱਕੀ ਹੈ। ਪੰਜਾਬੀ ਫ਼ਿਲਮ ਜਗਤ ਵਿੱਚ ਵੀ ਇਸ ਦਾ ਯੋਗਦਾਨ ਸ਼ਲਾਘਾਯੋਗ ਹੈ। ਇਨ੍ਹਾਂ ਦੇ ਬੈਨਰ ਹੇਠ ‘ਰੰਗ ਪੰਜਾਬ’ , ‘ਸੰਨ ਉਫ ਮਨਜੀਤ ਸਿੰਘ, ‘ਦਾ ਟ੍ਰੇਅਰ’, ‘ਅਰਦਾਸ ਕਰਾਂ’, ‘ਨਿਧੀ ਸਿੰਘ’, ‘ਬਲੈਕ ਪ੍ਰਿੰਸ’, ‘ਸੂਬੇਦਾਰ ਜੋਗਿੰਦਰ ਸਿੰਘ’ ਵਰਗੀਆਂ ਪ੍ਰਮੁੱਖ ਫ਼ਿਲਮਾਂ ਬਣ ਚੁੱਕੀਆਂ ਹਨ। ਹੁਣ ਸਾਗਾ ਮਿਊਜ਼ਿਕ ਇਕ ਵਾਰ ਫਿਰ ਤੋਂ ਇੱਕ ਸ਼ਾਨਦਾਰ ਕਹਾਣੀ ਲੈ ਕੇ ਆ ਰਿਹਾ ਹੈ ਜੋ ਕਿ ਇੱਕ ਬਹੁਤ ਹੀ ਮਹੱਤਵਪੂਰਨ ਮੁੱਦੇ ਅਲੱਗ ਹੋ ਚੁੱਕੇ ਖੂਨ ਦੇ ਰਿਸ਼ਤਿਆਂ ਨੂੰ ਮੁੜ ਜੋੜਨ ਦੀ ਕਹਾਣੀ ਹੈ। ਜੋ਼ਰਾ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਸਾਗਾ ਸਟੂਡਿਓ ਆਪਣੀ ਨਵੀਂ ਪੇਸ਼ਕਸ਼ ‘ਸਾਡੇ ਆਲੇ’ ਨਾਲ ਦਿਲ ਜਿੱਤਣ ਨੂੰ ਬੇਤਾਬ ਹਨ। ਇਹ ਫਿਲਮ 29 ਅਪ੍ਰੈਲ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਸਟੂਡੀਓ ਦੇ ਮਾਲਕ ਅਤੇ ਫ਼ਿਲਮ ਦੇ ਪ੍ਰੋਡਿਊਸਰ ਸੁਮਿਤ ਸਿੰਘ ਨੇ ਦੱਸਿਆ ਕਿ ਇਹ ਫਿਲਮ ਸਾਡੇ ਸਮਾਜ ਦੀ ਘਟੀਆ ਸੋਚ ਨੂੰ ਦਰਸਾਉਂਦੀ ਹੈ। ਇਹ ਇੱਕ ਪਰਿਵਾਰਕ ਕਹਾਣੀ ਹੈ ਤੇ ਹਰ ਉਮਰ ਦੇ ਲੋਕ ਸਿਨੇਮਾ ਘਰ ਵਿੱਚ ਜਾ ਕੇ ਇਸ ਨੂੰ ਦੇਖਣਾ ਪਸੰਦ ਕਰਨਗੇ। ਸੁਮੀਤ ਸਿੰਘ ਨੇ ਇਸ ਤੋਂ ਇਲਾਵਾ ਦੱਸਿਆ ਕਿ ਇਸ ਗੱਲ ਨੂੰ ਮੰਨਦੇ ਹਨ ਕਿ ਖੂਨ ਪਾਣੀ ਤੋਂ ਗਾੜ੍ਹਾ ਹੁੰਦਾ ਹੈ ਤੇ ਸਾਨੂੰ ਦੁਨਿਆਵੀ ਆਕਰਸ਼ਣਾ ਤੋਂ ਉੱਪਰ ਉੱਠ ਕੇ ਸੋਚਣਾ ਚਾਹੀਦਾ ਹੈ। ਸਮਾਜ ਨੂੰ ਬਦਲਾਵ ਦੀ ਲੋੜ ਹੈ, ਫ਼ਿਲਮ ਵਿੱਚ ਬਹੁਤ ਸੰਜੀਦਗੀ ਨਾਲ ਦਰਸਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਦੀਪ ਸਿੱਧੂ ਹਮੇਸ਼ਾ ਸਾਡੇ ਦਿਲ ਦੇ ਅੰਦਰ ਰਹਿਣਗੇ ਤੇ ਹਮੇਸ਼ਾ ਉਹਨਾਂ ਦੀ ਕਮੀ ਸਾਨੂੰ ਮਹਿਸੂਸ ਹੁੰਦੀ ਰਹੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਸਰਕਾਰ ਵੱਲੋਂ 12 ਸਤੰਬਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਛੁੱਟੀ ਦਾ ਐਲਾਨ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ...

CM Mann ਦੀ ਪਤਨੀ ਖ਼ਿਲਾਫ਼ ਬਦਨਾਮ ਕਰਨ ਵਾਲੀ ਸਮੱਗਰੀ ਪੋਸਟ ਕਰਨ ’ਤੇ ਰੋਕ

ਚੰਡੀਗੜ੍ਹ ਦੀ ਇੱਕ ਅਦਾਲਤ ਨੇ ਸੇਵਾ-ਮੁਕਤ ਜਸਟਿਸ ਰਣਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਆਗੂ...

ਇਨਫਲੂਐਂਸਰ ਮਨਜੀਤ ਕੌਰ ਦੇ ਕਤਲ ਮਾਮਲੇ ‘ਚ ਹੋਈ ਪਹਿਲੀ ਗ੍ਰਿਫਤਾਰੀ, 2 ਸਾਥੀਆਂ ਦੀ ਭਾਲ ਜਾਰੀ

ਚੰਡੀਗੜ੍ਹ ਪੁਲਿਸ ਨੇ ਸੋਸ਼ਲ ਮੀਡੀਆ ਇਨਫਲੁਏਂਸਰ ਮਨਜੀਤ ਕੌਰ ਦੇ ਅਗਵਾ ਅਤੇ ਕਤਲ ਮਾਮਲੇ ਵਿੱਚ...

ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਖਤਮ: ਸਰਕਾਰ ਨੇ ਕਾਰਨ ਦੱਸੋ ਨੋਟਿਸ ਵਾਪਸ ਲਿਆ, ਜਲਦੀ ਹੋਵੇਗੀ CM ਮਾਨ ਨਾਲ ਮੀਟਿੰਗ

ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੇ ਆਪਣੀ ਹੜਤਾਲ ਖਤਮ ਕਰ ਦਿੱਤੀ ਹੈ। ਸਰਕਾਰ ਨੇ ਕਾਰਨ...

 Uber-Rapido ‘ਤੇ ਵੱਡੀ ਕਾਰਵਾਈ, ਨਿਯਮਾਂ ਦੀ ਉਲੰਘਣਾ ਕਾਰਨ 6 ਮਹੀਨਿਆਂ ਲਈ ਐਗਰੀਗੇਟਰ ਲਾਇਸੈਂਸ ਸਸਪੈਂਡ

ਸਟੇਟ ਟਰਾਂਸਪੋਰਟ ਅਥਾਰਟੀ (STA) ਨੇ Uber ਅਤੇ Rapido ਦੇ ਐਗਰੀਗੇਟਰ ਲਾਇਸੈਂਸ ਨੂੰ ਤੁਰੰਤ ਪ੍ਰਭਾਵ...

ਪੰਜਾਬੀ ਗਾਇਕ ਐਮੀ ਵਿਰਕ ਦੀ ਕਾਰ ’ਤੇ ਚੱਲੀਆਂ ਗੋਲੀਆਂ

ਇਥੋਂ ਨੇੜੇ ਸ਼ਹਿਰ ਐਬਸਫੋਰਡ ’ਚ ਪੰਜਾਬ ਦੇ ਨਾਮਵਰ ਫਿਲਮੀ ਕਲਾਕਾਰ ਤੇ ਗਾਇਕ ਐਮੀ ਵਿਰਕ...

ਬਰੈਂਪਟਨ ’ਚ ਲੁੱਟਾਂ ਕਰਨ ਦੇ ਮਾਮਲੇ ’ਚ ਪੰਜਾਬੀ ਮੂਲ ਦਾ ਨੌਜਵਾਨ ਗ੍ਰਿਫ਼ਤਾਰ

ਓਂਟਾਰੀਓ ਦੀ ਪੀਲ ਪੁਲੀਸ ਨੇ ਬਰੈਂਪਟਨ ਦੇ ਰਹਿਣ ਵਾਲੇ 22 ਸਾਲਾਂ ਪੰਜਾਬੀ ਮੂਲ ਦੇ...

ਭਦੌੜ ‘ਚ 75 ਸਾਲਾ ਬਜ਼ੁਰਗ ਦਾ ਕਤਲ, ਰੇਹੜੀ ਚਲਾਉਣ ਦਾ ਕੰਮ ਕਰਦਾ ਸੀ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਭਦੌੜ ਵਿੱਚ ਬੀਤੀ ਰਾਤ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਨੂੰ ਅੰਜਾਮ ਦਿੱਤਾ ਗਿਆ।...

ਲੁਧਿਆਣਾ ਬੰਦ ਦੀ ਕਾਲ, ਭੀਮ ਰਾਓ ਅੰਬੇਡਕਰ ਦੀ ਮੂਰਤੀ ਦੀ ਬੇਅਦਬੀ ਖ਼ਿਲਾਫ਼ ਭਾਈਚਾਰੇ ‘ਚ ਰੋਸ

ਲੁਧਿਆਣਾ ਦੇ ਜਲੰਧਰ ਬਾਈਪਾਸ ਚੌਕ ‘ਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ...