IIT ਕਾਨਪੁਰ ਦੇ ਸਾਬਕਾ ਵਿਦਿਆਰਥੀ ਰਾਕੇਸ਼ ਗੰਗਵਾਲ ਨੇ ਸੰਸਥਾ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਨਿੱਜੀ ਦਾਨ ਦਿੱਤਾ ਹੈ। ਰਾਕੇਸ਼ ਗੰਗਵਾਲ ਜੋ ਕਿ ਇੰਡੀਗੋ ਏਅਰਲਾਈਨਜ਼ ਦੇ ਸਹਿ-ਸੰਸਥਾਪਕ ਹਨ, ਨੇ ਆਈਆਈਟੀ ਵਿੱਚ ਬਣਨ ਵਾਲੇ ਸਕੂਲ ਆਫ਼ ਮੈਡੀਕਲ ਰਿਸਰਚ ਐਂਡ ਟੈਕਨਾਲੋਜੀ ਦੇ ਨਿਰਮਾਣ ਲਈ 100 ਕਰੋੜ ਰੁਪਏ ਦੀ ਰਾਸ਼ੀ ਦਾਨ ਕੀਤੀ ਹੈ। IIT ਕਾਨਪੁਰ ਦੇ ਡਾਇਰੈਕਟਰ ਪ੍ਰੋ. ਅਭੈ ਕਰੰਦੀਕਰ ਨੇ ਮੁੰਬਈ ਵਿੱਚ ਇੰਡੀਗੋ ਏਅਰਲਾਈਨਜ਼ ਦੇ ਸਹਿ-ਸੰਸਥਾਪਕ ਰਾਕੇਸ਼ ਗੰਗਵਾਲ ਨਾਲ ਮੁਲਾਕਾਤ ਕੀਤੀ। ਰਾਕੇਸ਼ ਨੇ ਸਾਲ 1975 ਵਿੱਚ ਇੰਸਟੀਚਿਊਟ ਤੋਂ ਮਕੈਨੀਕਲ ਇੰਜੀਨੀਅਰਿੰਗ ਵਿੱਚ ਬੀ.ਟੈਕ ਕੀਤੀ ਹੈ।
ਕਰੰਦੀਕਰ ਨੇ ਟਵਿੱਟਰ ‘ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਸ ਦਾਨ ਦੀ ਮਦਦ ਨਾਲ ਐਸ.ਐਮ.ਆਰ.ਟੀ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇਗੀ। ਇਸ ਤਹਿਤ ਸੰਸਥਾ ਵਿੱਚ ਮਲਟੀ ਸੁਪਰ ਸਪੈਸ਼ਲਿਟੀ ਹਸਪਤਾਲ ਵੀ ਖੋਲ੍ਹਿਆ ਜਾਵੇਗਾ। ਆਈਆਈਟੀ ਕਾਨਪੁਰ ਵਿੱਚ ਖੋਲ੍ਹੇ ਜਾਣ ਵਾਲੇ ਸਕੂਲ ਆਫ਼ ਮੈਡੀਕਲ ਰਿਸਰਚ ਐਂਡ ਟੈਕਨਾਲੋਜੀ ਵਿੱਚ ਹੁਣ ਇੰਜਨੀਅਰਿੰਗ ਦੇ ਨਾਲ-ਨਾਲ ਮੈਡੀਕਲ ਸਟੱਡੀਜ਼ ਅਤੇ ਰਿਸਰਚ ਮੈਡੀਕਲ ਖੇਤਰ ਦੀ ਉਪਯੋਗਤਾ ਦੇ ਹਿਸਾਬ ਨਾਲ ਸੋਧ ਕੀਤੀ ਜਾਵੇਗੀ। ਨਾਲ ਹੀ ਲੋੜੀਦਾ ਸਾਮਾਨ ਤਿਆਰ ਕੀਤਾ ਜਾਵੇਗਾ। ਅਧਿਐਨ ਅਤੇ ਖੋਜ ਤੋਂ ਇਲਾਵਾ ਵੱਖ-ਵੱਖ ਗੰਭੀਰ ਬਿਮਾਰੀਆਂ ਦਾ ਇਲਾਜ ਵੀ ਹੋਵੇਗਾ।
ਦੱਸ ਦਈਏ ਕਿ ਹੁਣ ਤੱਕ ਸਾਬਕਾ ਵਿਦਿਆਰਥੀ ਮੁਕੇਸ਼ ਪੰਤ ਅਤੇ ਹੇਮੰਤ ਜਾਲਾਨ ਨੇ 18-18 ਕਰੋੜ, ਡਾ: ਦੇਵ ਜੋਨੇਜਾ ਨੇ 19 ਕਰੋੜ, ਆਰਈਸੀ ਫਾਊਂਡੇਸ਼ਨ ਨੇ 14.4 ਕਰੋੜ ਅਤੇ ਜੇ.ਕੇ ਗਰੁੱਪ ਨੇ 60 ਕਰੋੜ ਰੁਪਏ ਦਾਨ ਕੀਤੇ ਹਨ।
----------- Advertisement -----------
IIT ਕਾਨਪੁਰ ਦੇ ਸਾਬਕਾ ਵਿਦਿਆਰਥੀ ਰਾਕੇਸ਼ ਗੰਗਵਾਲ ਨੇ ਸੰਸਥਾ ਨੂੰ 100 ਕਰੋੜ ਰੁਪਏ ਕੀਤੇ ਦਾਨ
Published on
----------- Advertisement -----------
----------- Advertisement -----------












