ਅੰਮ੍ਰਿਤਸਰ : – ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਰੇਤ ਦਾ ਮੁੱਦਾ ਚੁੱਕਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਮੰਤਰੀ ਸਰਗਰਮ ਹੋ ਗਏ ਹਨ। ਰੇਤ ਨੂੰ ਲੈ ਕੇ ਸਿੱਧੂ ਦੇ ਟਵੀਟ ਤੋਂ ਬਾਅਦ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਰੇਤ ਮਾਈਨਿੰਗ ਦਾ ਜਾਇਜ਼ਾ ਲੈਣ ਸ਼ੁੱਕਰਵਾਰ ਦੁਪਹਿਰ ਅਜਨਾਲਾ ਦੇ ਪਿੰਡ ਰੂੜੇਵਾਲ ਪਹੁੰਚੇ। ਧਾਲੀਵਾਲ ਨੇ ਰੂੜੇਵਾਲ ਖੱਡ ਨੂੰ ਕਾਨੂੰਨੀ ਦੱਸਦਿਆਂ ਅਧਿਕਾਰੀਆਂ ਨੂੰ 5 ਰੁਪਏ ਤੋਂ ਵੱਧ ਵਸੂਲੀ ਨਾ ਕਰਨ ਦੀ ਹਦਾਇਤ ਕੀਤੀ।
ਧਿਆਨ ਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਸ਼ੁੱਕਰਵਾਰ ਸਵੇਰੇ ਹੀ ਅਜਨਾਲਾ ‘ਚ ਹੋ ਰਹੀ ਗੈਰ-ਕਾਨੂੰਨੀ ਮਾਈਨਿੰਗ ‘ਤੇ ਸਵਾਲ ਚੁੱਕੇ ਸਨ। ਇਸ ਤੋਂ ਬਾਅਦ ਉਹ ਜਹਾਜਗੜ੍ਹ ਪਹੁੰਚੇ ਅਤੇ ਦੁੱਗਣੇ ਰੇਟ ‘ਤੇ ਰੇਤਾ ਵੇਚਣ ਦੀ ਗੱਲ ਕੀਤੀ। ਇਸ ਦਾ ਜਵਾਬ ਦੇਣ ਲਈ ਮੰਤਰੀ ਕੁਲਦੀਪ ਧਾਲੀਵਾਲ ਸਿੱਧੇ ਰੂੜੇਵਾਲ ਖੱਡ ਪਹੁੰਚੇ।
ਮੰਤਰੀ ਧਾਲੀਵਾਲ ਨੇ ਸਪੱਸ਼ਟ ਕੀਤਾ ਕਿ ਇਹ ਖੱਡ ਗੈਰ-ਕਾਨੂੰਨੀ ਨਹੀਂ ਹੈ। ਉਨ੍ਹਾਂ ਕਿਹਾ ਕਿ ਚੋਣਵੀਂ ਥਾਂ ਤੋਂ ਬਾਹਰ ਮਾਈਨਿੰਗ ਹੋ ਰਹੀ ਸੀ, ਜਿਸ ਨੂੰ ਰੋਕ ਦਿੱਤਾ ਗਿਆ ਹੈ। ਮੰਤਰੀ ਧਾਲੀਵਾਲ ਨੇ ਕਿਹਾ ਕਿ ਸਰਕਾਰ ਜਲਦੀ ਹੀ ਨਵੀਂ ਮਾਈਨਿੰਗ ਨੀਤੀ ਲਿਆ ਰਹੀ ਹੈ। ਉਦੋਂ ਤੱਕ ਸਾਬਕਾ ਚੰਨੀ ਸਰਕਾਰ ਵੱਲੋਂ ਤੈਅ ਕੀਤੇ ਭਾਅ ਤੋਂ ਵੱਧ ਰੇਤਾ ਨਹੀਂ ਵੇਚਿਆ ਜਾਵੇਗਾ।
ਪਿੰਡ ਵਾਸੀਆਂ ਵੱਲੋਂ ਕੁਲਦੀਪ ਧਾਲੀਵਾਲ ਨੂੰ ਦੱਸਿਆ ਗਿਆ ਕਿ ਪਿਛਲੇ 5 ਸਾਲਾਂ ਤੋਂ ਇਸ ਖੱਡ ਨੂੰ ਚੱਲਣ ਨਹੀਂ ਦਿੱਤਾ ਗਿਆ। ਇਹ ਸਾਰੇ ਗੈਰ-ਕਾਨੂੰਨੀ ਖੱਡ ‘ਚੋਂ ਰੇਤ ਕੱਢ ਰਹੇ ਸਨ। ਦੂਜੇ ਪਾਸੇ ਪਿੰਡ ਵਾਸੀਆਂ ਨੇ ਦੱਸਿਆ ਕਿ ਖੱਡ ਤੋਂ ਮੁੱਖ ਸੜਕ ਤੱਕ ਜਾਣ ਲਈ ਕੋਈ ਰਸਤਾ ਨਹੀਂ ਹੈ। ਇਸ ‘ਤੇ ਮੰਤਰੀ ਧਾਲੀਵਾਲ ਨੇ ਅਧਿਕਾਰੀਆਂ ਦੀ ਕਲਾਸ ਵੀ ਲਗਾਈ।
ਧਾਲੀਵਾਲ ਨੇ ਕਿਹਾ ਕਿ ਜੇਕਰ ਕੋਈ ਰਸਤਾ ਹੀ ਨਹੀਂ ਸੀ ਤਾਂ ਇਸ ਖੱਡ ਨੂੰ ਕਿਉਂ ਚੁਣਿਆ ਗਿਆ। ਜਿਸ ਕਾਰਨ ਹੁਣ ਕਿਸਾਨਾਂ ਨੂੰ ਸੜਕ ਲਈ ਵੱਖਰੇ ਤੌਰ ‘ਤੇ ਪੈਸੇ ਦੇਣੇ ਪੈ ਰਹੇ ਹਨ ਅਤੇ ਇਸ ਕਾਰਨ ਲੋਕਾਂ ਨੂੰ ਤੈਅ ਰੇਟ ਤੋਂ ਵੱਧ ਰੇਤਾ ਮਿਲ ਰਿਹਾ ਹੈ।
ਧਾਲੀਵਾਲ ਨੇ ਕਿਹਾ ਕਿ ‘ਆਪ’ ਸਰਕਾਰ ਜਲਦ ਹੀ ਰੇਤ ‘ਤੇ ਨੀਤੀ ਲਿਆ ਰਹੀ ਹੈ। ਉਦੋਂ ਤੱਕ ਕੋਈ ਵੀ 5 ਰੁਪਏ ਤੋਂ ਵੱਧ ਰੇਤ ਨਹੀਂ ਵੇਚ ਸਕਦਾ। ਇਸ ਦੇ ਨਾਲ ਹੀ ਕਿਸਾਨਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਦਾ ਠੇਕਾ ਕੀਤਾ ਗਿਆ ਸੀ ਤਾਂ ਇਹ 9 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਕੀਤਾ ਗਿਆ ਸੀ ਪਰ ਮੰਤਰੀ ਧਾਲੀਵਾਲ ਨੇ ਅਜਿਹਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਨਵੀਂ ਨੀਤੀ ਨਹੀਂ ਆਉਂਦੀ, ਉਦੋਂ ਤੱਕ ਸਾਬਕਾ ਚੰਨੀ ਸਰਕਾਰ ਵੱਲੋਂ ਤੈਅ ਕੀਤੇ ਰੇਟਾਂ ’ਤੇ ਹੀ ਰੇਤਾ ਵੇਚਿਆ ਜਾਵੇਗਾ।
----------- Advertisement -----------
ਨਵਜੋਤ ਸਿੱਧੂ ਦੇ ਗੈਰ-ਕਾਨੂੰਨੀ ਮਾਈਨਿੰਗ ਤੇ ਸਵਾਲ ਚੁੱਕਣ ਤੋਂ ਬਾਅਦ ਜਵਾਬ ਦੇਣ ਪਹੁੰਚੇ ਮੰਤਰੀ ਕੁਲਦੀਪ ਧਾਲੀਵਾਲ
Published on
----------- Advertisement -----------
----------- Advertisement -----------












