June 6, 2026, 5:52 pm
----------- Advertisement -----------
HomeNewsEntertainmentਸਾਗਾ ਸਟੂਡੀਓ ਦੁਆਰਾ ਪੰਜਾਬੀ ਫਿਲਮ 'ਸਾਡੇ ਆਲੇ' ਦਾ ਨਵਾਂ ਪੋਸਟਰ ਕੀਤਾ ਗਿਆ...

ਸਾਗਾ ਸਟੂਡੀਓ ਦੁਆਰਾ ਪੰਜਾਬੀ ਫਿਲਮ ‘ਸਾਡੇ ਆਲੇ’ ਦਾ ਨਵਾਂ ਪੋਸਟਰ ਕੀਤਾ ਗਿਆ ਲਾਂਚ

Published on

----------- Advertisement -----------

ਅੱਜ ਸਾਗਾ ਸਟੂਡੀਓ ਦੁਆਰਾ ਪੰਜਾਬੀ ਫਿਲਮ ਸਾਡੇ ਆਲੇ ਦਾ ਨਵਾਂ ਪੋਸਟਰ ਲਾਂਚ ਕੀਤਾ ਗਿਆ| ਇਸ ਪੋਸਟਰ ਨੀ ਲਾਂਚ ਹੋਣ ਦੇ ਨਾਲ ਹੀ ਦਰਸ਼ਕਾਂ ਨੂੰ ਫਿਲਮ ਦੀ ਕਹਾਣੀ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ| ਪੋਸਟਰ ਕਾਫੀ ਪ੍ਰਭਾਵਸ਼ਾਲੀ ਹੈ ਤੇ ਫਿਲਮ ਦੀ ਸੰਜੀਦਗੀ ਨੂੰ ਦਰਸਾ ਰਿਹਾ ਹੈ|

ਪਿਛਲੇ ਪੋਸਟਰ ਵਿੱਚ ਦੋਸਤੀ ਭਾਈਚਾਰੇ ਅਤੇ ਖੇਡਾਂ ਉੱਪਰ ਅਧਾਰਿਤ ਪਰਤੀਤ ਹੋਣ ਵਾਲੀ ਇਹ ਫਿਲਮ, ਅੱਜ ਰਿਲੀਜ਼ ਹੋਣ ਦੇ ਨਾਲ ਹੀ ਕਹਾਣੀ ਸੋਚਣ ਲਈ ਮਜ਼ਬੂਰ ਕਰ ਦਿੰਦੀ ਹੈ| ਪੋਸਟਰ ਵਿੱਚ ਮੁੱਖ ਕਿਰਦਾਰ ਦੇ ਰੂਪ ਵਿੱਚ ਮੌਜੂਦ ਦੀਪ ਸਿੱਧੂ ਅਤੇ ਸੁਖਦੀਪ ਸੁੱਖ ਦੀ ਫਟੀ ਹੋਈ ਤਸਵੀਰ ਅਤੇ ਬੰਦੂਕ ਦੀ ਮੌਜੂਦਗੀ ਇਸ ਫਿਲਮ ਦੇ ਸੰਜੀਦਾ ਹਿੱਸੇ ਵੱਲ ਇਸ਼ਾਰਾ ਕਰਦੀ ਹੈ| ਇਸ ਦੇ ਨਵੇਂ ਪੋਸਟਰ ਨੇ ਸਭ ਨੂੰ ਇਹ ਸੋਚਣ ਤੇ ਮਜਬੂਰ ਕਰ ਦਿੱਤਾ ਹੈ ਕਿ ਇਹ ਫਿਲਮ ਕਿਸ ਤੱਥ ਉੱਤੇ ਅਧਾਰਿਤ ਹੈ| ਕੀ ਇਹ ਭਰਾ ਹਨ? ਕੀ ਇਹ ਦੋਸਤ ਹਨ? ਮਾਸੂਮ ਅਥਲੀਟ ਹਨ ਜੋ ਅਪਰਾਧਕ ਗਤੀਵਿਧੀ ਵਿੱਚ ਫਸ ਜਾਂਦੇ ਹਨ? ਯਾ ਫੇਰ ਇਹ ਇੱਕ ਐਸੀ ਖੇਡ ਤੇ ਅਧਾਰਿਤ ਫ਼ਿਲਮ ਹੈ ਜਿਸ ਦਾ ਅੰਤ ਬਹੁਤ ਭਿਆਨਕ ਹੈ?

ਸਵਰਗਵਾਸੀ ਦੀਪ ਸਿੱਧੂ ਅਤੇ ਸੁਖਦੇਵ ਸੁੱਖ ਦੇ ਹੱਸਦੇ ਹੋਏ ਚਿਹਰੇ ਇਸ ਫਿਲਮ ਦੇ ਪੋਸਟਰ ਨੂੰ ਚਾਰ ਚੰਦ ਲਗਾ ਰਹੇ ਹਨ, ਉਮੀਦ ਕੀਤੀ ਜਾ ਸਕਦੀ ਹੈ ਕਾਸਟ ਨੇ ਆਪਣਾ ਕੰਮ ਬਹੁਤ ਚੰਗੀ ਤਰ੍ਹਾਂ ਨਿਭਾਇਆ ਹੈ ਤੇ ਆਪਣੇ ਕਿਰਦਾਰਾਂ ਦੇ ਨਾਲ ਨਿਆਂ ਕੀਤਾ ਹੈ| ਫਿਲਮ ਦੀ ਸ਼ੂਟਿੰਗ 2019 ਵਿਚ ਪੂਰੀ ਕਰ ਲਈ ਗਈ ਸੀ ਪਰ ਕੋਵਿਡ-19 ਵਰਗੀਆਂ ਸਮੱਸਿਆਵਾਂ ਦੇ ਚੱਲਦੇ ਫਿਲਮ ਦੀ ਤਰੀਕ ਅੱਗੇ ਵਧਦੀ ਗਈ| ਫਿਲਮ ਦਾ ਟਰੇਲਰ ਆਉਣ ਵਾਲੇ ਕੁਝ ਦਿਨਾਂ ਵਿੱਚ ਰਿਲੀਜ਼ ਕੀਤਾ ਜਾਏਗਾ|
ਸੰਗੀਤ ਸਾਗਾ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ ਅਤੇ ਯੂਨੀਸਿਸ ਇਂਫ਼ੋਸੋਲਿਊਸ਼ਨ ਪ੍ਰਾਈਵੇਟ ਲਿਮਿਟਡ ਦੁਆਰਾ ਡਿਜੀਟਲ ਡਿਸਟਰੀਬਿਊਸ਼ਨ ਕੀਤੀ ਜਾ ਰਹੀ ਹੈ| ਸਾਗਾ ਸਟੂਡਿਓ ਪੰਜਾਬੀ ਫਿਲਮ ਜਗਤ ਦੇ ਵਿੱਚ ਇੱਕ ਅਲੱਗ ਪਹਿਚਾਣ ਬਣਾ ਚੁੱਕਾ ਹੈ| ਕਾਮੇਡੀ ਫ਼ਿਲਮਾਂ ਦੇ ਨਾਲ-ਨਾਲ ਬਹੁਤ ਹੀ ਸ਼ਾਨਦਾਰ ਸੰਜੀਦਾ ਫਿਲਮਾਂ ਦਰਸ਼ਕਾਂ ਵਿੱਚ ਸਾਗਾ ਸਟੂਡੀਓ ਦੁਆਰਾ ਰਿਲੀਜ਼ ਕੀਤੀਆਂ ਗਈਆਂ ਹਨ| ਸਾਗਾ ਮਿਊਜ਼ਿਕ ਨੇ ਦੱਸਿਆ ਕਿ ਫਿਲਮ ਦਾ ਮਿਊਜ਼ਿਕ ਸ਼ਾਨਦਾਰ ਹੈ ਅਤੇ ਇਸ ਦੇ ਸ਼ਾਨਦਾਰ ਗਾਣੇ ਦਰਸ਼ਕਾਂ ਦੇ ਦਿਲ ਨੂੰ ਝੰਜੋੜ ਕੇ ਰੱਖ ਦੇਣਗੇ|

ਖ਼ੂਨ ਦੇ ਰਿਸ਼ਤਿਆਂ ਤੋਂ ਪਾਰ ਮੋਹ ਅਤੇ ਮੁਹੱਬਤ ਦੀਆਂ ਬਾਰੀਕ ਤੰਦਾਂ ਉਘਾੜਦੀ ਆਪਣੀ ਫ਼ਿਲਮ ‘ਸਾਡੇ ਆਲ਼ੇ’। ਤਮਾਮ ਮੁਸ਼ਕਿਲਾਂ ਦੇ ਬਾਵਜੂਦ ਪਿੰਡ ਅਤੇ ਪੇਂਡੂਆਂ ਨੇ ਜ਼ਿੰਦਗੀ ਦੀ ਜੋ ਖ਼ੂਬਸੂਰਤੀ ਬਚਾਕੇ ਰੱਖੀ ਹੈ। ‘ਸਾਡੇ ਆਲੇ’ ਉਸੇ ਖ਼ੂਬਸੂਰਤੀ ਦਾ ਜਸ਼ਨ ਹੈ। ਇਹ ਉਹਨਾਂ ਕਿਰਦਾਰਾਂ ਦੀ ਕਹਾਣੀ ਹੈ ਜੋ ਖੇਡ ਅਤੇ ਜ਼ਿੰਦਗੀ ਦੇ ਪਾੜਿਆਂ ਦੇ ਆਰ-ਪਾਰ ਸੰਘਰਸ਼ ਵਿੱਚ ਲੱਗੇ ਹੋਏ ਹਨ। ਇਹ ਫਿਲਮ 29 ਅਪ੍ਰੈਲ 2022 ਨੂੰ ਰਿਲੀਜ਼ ਹੋਵੇਗੀ| ਆਉਣ ਵਾਲੇ ਦਿਨਾਂ ਵਿਚ ਇਸ ਫਿਲਮ ਦਾ ਟਰੇਲਰ ਰਿਲੀਜ਼ ਕੀਤਾ ਜਾਵੇਗਾ|

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਲਾਪਤਾ ਆਸਟ੍ਰੇਲੀਅਨ ਨਾਗਰਿਕ ਮਾਮਲੇ ’ਚ ਵੱਡੀ ਅਪਡੇਟ; ਭਰਾ ਵੱਲੋਂ ਹੀ ਕੀਤਾ ਗਿਆ ਕਤਲ

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਆਸਟ੍ਰੇਲੀਆ ਸਥਿਤ ਐਨਆਰਆਈ ਅਤੇ ਗਣਿਤ ਅਧਿਆਪਕ ਸੁਨੀਲ ਸ਼ਰਮਾ ਦੇ ਲਾਪਤਾ...

ਜਲੰਧਰ ਵਿਚ ਪੁਲਿਸ ਰੇਡ ਵੇਲੇ ਹੰਗਾਮਾ, ਲਵਪ੍ਰੀਤ ਦੀ ਗੋਲੀ ਲੱਗਣ ਨਾਲ ਮੌਤ

ਜਲੰਧਰ 'ਚ ਪੁਲਿਸ ਦੀ ਗੋਲੀ ਲੱਗਣ ਕਾਰਨ ਮੁਲਜ਼ਮ ਦੀ ਮੌਤ ਹੋ ਗਈ। ਲਵਪ੍ਰੀਤ ਦੀ...

•ਹੁਸ਼ਿਆਰਪੁਰ ਵਿਖੇ ਸਰਦਾਰ ਬਹਾਦਰ ਅਮੀਂ ਚੰਦ ਸੋਨੀ ਏ.ਐਫ.ਪੀ.ਆਈ. ਦਾ ਉਦਘਾਟਨ ਜਲਦ ਕੀਤਾ ਜਾਵੇਗਾ: ਰੋਜ਼ਗਾਰ ਉਤਪੱਤੀ ਮੰਤਰੀ

ਚੰਡੀਗੜ੍ਹ, 5 ਜੂਨ:ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ,...

ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ‘ਤੇ ਨਕੇਲ ਕੱਸਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ – ਕੇਜਰੀਵਾਲ

ਨਵੀਂ ਦਿੱਲੀ, 05 ਜੂਨ 2026:ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ...

‘ਚਿੱਟੇ’ ਦੀ ਲਤ ਕਾਰਨ ਵੇਚ ਦਿੱਤਾ 16 ਦਿਨਾਂ ਦਾ ਬੱਚਾ, ਖਰੀਦਣ ਵਾਲੇ ਨੇ ਪੈਸੇ ਵਾਪਸ ਮੰਗੇ ਤਾਂ ਹੋਇਆ ਖੁਲਾਸਾ

ਜਲੰਧਰ ‘ਚ ਇੱਕ ਵਿਅਕਤੀ ਨੇ ‘ਚਿੱਟੇ’ ਦੀ ਲਤ ਨੂੰ ਪੂਰਾ ਕਰਨ ਲਈ ਆਪਣੀ ਤਲਾਕਸ਼ੁਦਾ...

ਪੰਜਾਬ ਸਰਕਾਰ ਨੇ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਲਈ 9,300 ਕਰੋੜ ਰੁਪਏ ਕੀਤੇ ਅਲਾਟ 

ਚੰਡੀਗੜ੍ਹ; 5 ਜੂਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਐਲਾਨ ਕੀਤਾ ਕਿ...

ਨਵਾਂਸ਼ਹਿਰ ‘ਚ ਵੱਡੀ ਵਾਰਦਾਤ, ਕੁੜੀ ਦਾ ਬੇਰਹਿਮੀ ਨਾਲ ਕਤਲ, ਬੰਦ ਅਟੈਚੀ ‘ਚੋਂ ਮਿਲੀ ਦੇਹ

ਨਵਾਂਸ਼ਹਿਰ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇੱਕ 15 ਸਾਲਾ ਕੁੜੀ...